ਕਰਣ ਔਜਲਾ ਨੇ ਖਰੀਦੀ ਨਵੀਂ ਕਾਰ, ਪੁਰਾਣੇ ਦਿਨਾਂ ਨੂੰ ਯਾਦ ਕਰ ਹੋਏ ਭਾਵੁਕ, ਕਿਹਾ ‘ਪਿੰਡ ਸਾਈਕਲ ਮਸਾਂ ਜੁੜਦਾ ਸੀ’
ਗਾਇਕ ਕਰਣ ਔਜਲਾ ਨੇ ਨਵੀਂ ਕਾਰ ਖਰੀਦੀ ਹੈ । ਜਿਸਦੀ ਇੱਕ ਤਸਵੀਰ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਕਰਣ ਔਜਲਾ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ ।
ਕਰਣ ਔਜਲਾ ਨੇ ਖਰੀਦੀ ਨਵੀਂ ਕਾਰ, ਪੁਰਾਣੇ ਦਿਨਾਂ ਨੂੰ ਯਾਦ ਕਰ ਹੋਏ ਭਾਵੁਕ, ਕਿਹਾ ‘ਪਿੰਡ ਸਾਈਕਲ ਮਸਾਂ ਜੁੜਦਾ ਸੀ’
ਗਾਇਕ ਕਰਣ ਔਜਲਾ (Karan Aujla)ਨੇ ਨਵੀਂ ਕਾਰ ਖਰੀਦੀ ਹੈ । ਜਿਸਦੀ ਇੱਕ ਤਸਵੀਰ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਕਰਣ ਔਜਲਾ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਮੇਰਾ ਇਹ ਪੋਸਟ ਸਾਂਝੀ ਕਰਨ ਦਾ ਕੋਈ ਮਕਸਦ ਨਹੀਂ ਸੀ ਅਤੇ ਨਾ ਹੀ ਕੋਈ ਫੁਕਰੀ ਮਾਰਨ ਦਾ ਇਰਾਦਾ ਸੀ ।
ਹੋਰ ਪੜ੍ਹੋ : ਗੁਰਦੁਆਰਾ ਸ਼੍ਰੀ ਹਜ਼ੂਰ ਸਾਹਿਬ ‘ਚ ਪਹੁੰਚੇ ਰਵਿੰਦਰ ਗਰੇਵਾਲ, ਸੇਵਾ ‘ਚ ਭੇਂਟ ਕੀਤਾ ਘੋੜਾ
ਦੂਜੀ ਸਲਾਈਡ ਉਦੋਂ ਦੀ ਹੈ ਜਦੋਂ ਮੈਂ ਪਹਿਲੀ ਰੋਲਸ ਰੌਇਸ ਕਾਰ ਖਰੀਦੀ ਸੀ। ਇਹ ਦੂਜੀ ਰੋਲਸ ਰੌਇਸ ਹੈ ਜੋ ਹੁਣ ਖਰੀਦੀ ਹੈ ।ਮੈਂ ਬਸ ਸਭ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਜ਼ਿੰਦਗੀ ‘ਚ ਬੜੀ ਕਮਾਲ ਦੀ ਖੇਡ ਏ । ਜਦੋਂ ਨੌ ਸਾਲ ਦਾ ਸੀ ਤਾਂ ਇੱਕਲਾ ਰਹਿ ਗਿਆ ਸੀ ।

ਬੇਬੇ ਬਾਪੂ ਚਲੇ ਗਏ ਸਨ ਤਾਂ ਦਿਲ ਟੁੱਟ ਗਿਆ ਸੀ । ਪਰ ਪ੍ਰਮਾਤਮਾ ਨਾਲ ਸੀ ਤੇ ਉਸੇ ‘ਤੇ ਯਕੀਨ ਸੀ ।ਏਦਾਂ ਦੇ ਹੀ ਹੋਰ ਮੇਰੇ ਵਰਗੇ ਬਹੁਤ ਮੇਰੇ ਭੈਣ ਭਰਾ ਹਨ ਜੋ ਕਈ ਤਰ੍ਹਾਂ ਦੀਆਂ ਮੁਸੀਬਤਾਂ ਚੋਂ ਲੰਘੇ ਹਨ’।
ਕਰਣ ਔਜਲਾ ਨੇ ਦਿੱਤੇ ਕਈ ਹਿੱਟ ਗੀਤ
ਕਰਣ ਔਜਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ । ਇਨ੍ਹਾਂ ਗੀਤਾਂ ਦੀ ਬਦੌਲਤ ਉਨ੍ਹਾਂ ਨੇ ਇੰਡਸਟਰੀ ਵੱਡਾ ਮੁਕਾਮ ਬਣਾਇਆ ਹੈ । ਉਨ੍ਹਾਂ ਦੇ ਸਿਰ ਤੋਂ ਮਾਪਿਆਂ ਦਾ ਸਾਇਆ ਬਚਪਨ ਤੋਂ ਉੱਠ ਗਿਆ ਸੀ ਅਤੇ ਹਰ ਖੁਸ਼ੀ ਦੇ ਮੌਕੇ ‘ਤੇ ਕਰਣ ਔਜਲਾ ਆਪਣੇ ਮਾਪਿਆਂ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
