ਗੁਰਦੁਆਰਾ ਸ਼੍ਰੀ ਹਜ਼ੂਰ ਸਾਹਿਬ ‘ਚ ਪਹੁੰਚੇ ਰਵਿੰਦਰ ਗਰੇਵਾਲ, ਸੇਵਾ ‘ਚ ਭੇਂਟ ਕੀਤਾ ਘੋੜਾ

ਰਵਿੰਦਰ ਗਰੇਵਾਲ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਅਕਸਰ ਸ਼ੇਅਰ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਗੁਰਦੁਆਰਾ ਸ਼੍ਰੀ ਹਜ਼ੂਰ ਸਾਹਿਬ ਜੀ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ ।

Reported by: PTC Punjabi Desk | Edited by: Shaminder  |  September 29th 2023 11:17 AM |  Updated: September 29th 2023 11:17 AM

ਗੁਰਦੁਆਰਾ ਸ਼੍ਰੀ ਹਜ਼ੂਰ ਸਾਹਿਬ ‘ਚ ਪਹੁੰਚੇ ਰਵਿੰਦਰ ਗਰੇਵਾਲ, ਸੇਵਾ ‘ਚ ਭੇਂਟ ਕੀਤਾ ਘੋੜਾ

ਰਵਿੰਦਰ ਗਰੇਵਾਲ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਅਕਸਰ ਸ਼ੇਅਰ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਗੁਰਦੁਆਰਾ ਸ਼੍ਰੀ ਹਜ਼ੂਰ ਸਾਹਿਬ ਜੀ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਗਾਇਕ ਗੁਰਦੁਆਰਾ ਸਾਹਿਬ ‘ਚ ਜਾਂਦੇ ਹੋਏ ਦਿਖਾਈ ਦੇ ਰਹੇ ਹਨ ।

ਉਨ੍ਹਾਂ ਦੇ ਨਾਲ ਇੱਕ ਘੋੜਾ ਵੀ ਹੈ ਜਿਸ ਨੂੂੰ ਉਨ੍ਹਾਂ ਨੇ ਗੁਰਦੁਆਰਾ ਹਜ਼ੂਰ ਸਾਹਿਬ ‘ਚ ਸੇਵਾ ‘ਚ ਭੇਂਟ ਕੀਤਾ ਹੈ । ਕੁਝ ਸਮਾਂ ਪਹਿਲਾਂ ਵੀ ਰਵਿੰਦਰ ਗਰੇਵਾਲ ਨੇ ਹਜ਼ੂਰ ਸਾਹਿਬ ‘ਚ ਇੱਕ ਘੋੜਾ ਭੇਂਟ ਵਜੋਂ ਪੇਸ਼ ਕੀਤਾ ਸੀ ।

ਰਵਿੰਦਰ ਗਰੇਵਾਲ ਦਾ ਵਰਕ ਫ੍ਰੰਟ 

ਰਵਿੰਦਰ ਗਰੇਵਾਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਇਸ ਤੋਂ ਇਲਾਵਾ ਉਹ ਫ਼ਿਲਮਾਂ ‘ਚ ਵੀ ਸਰਗਰਮ ਹਨ ।

ਜਲਦ ਹੀ ਉਹ ‘ਮਿੰਦਾ ਲਲਾਰੀ’ ਦੇ ਟਾਈਟਲ ਹੇਠ ਆਉਣ ਵਾਲੀ ਫ਼ਿਲਮ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣ ਜਾ ਰਹੇ ਹਨ ।ਜਿਸ ਦੇ ਪੋਸਟਰ ਵੀ ਉਹ ਲਗਾਤਾਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕਰ ਰਹੇ ਹਨ । ਇਸ ਤੋਂ ਇਲਾਵਾ ਉਹ ਹੋਰ ਵੀ ਕਈ ਪ੍ਰੋਜੈਕਟ ‘ਤੇ ਕੰਮ ਕਰ ਰਹੇ ਹਨ । 

  

ਹੋਰ ਪੜ੍ਹੋ 

- PTC PUNJABI


Popular Posts