ਮਸ਼ਹੂਰ ਪੰਜਾਬੀ ਫ਼ਿਲਮ ਮੇਕਰ ਤੇ ਨਾਵਲਿਸਟ ਬੂਟਾ ਸਿੰਘ ਸ਼ਾਦ ਦਾ ਹੋਇਆ ਦਿਹਾਂਤ, ਪੰਜਾਬੀ ਫ਼ਿਲਮ ਇੰਡਸਟਰੀ 'ਚ ਛਾਈ ਸੋਗ ਲਹਿਰ

ਪੰਜਾਬੀ ਫ਼ਿਲਮ ਇੰਡਸਟਰੀ ਤੋਂ ਹਾਲ ਹੀ 'ਚ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਪੰਜਾਬੀ ਫ਼ਿਲਮ ਮੇਕਰ ਤੇ ਨਾਵਲਿਸਟ ਬੂਟਾ ਸਿੰਘ ਸ਼ਾਦ ਦਾ ਦਿਹਾਂਤ ਹੋ ਗਿਆ ਹੈ। ਇਹ ਖ਼ਬਰ ਸਾਹਮਣੇ ਆਉਂਦੇ ਹੀ ਫ਼ਿਲਮ ਇੰਡਸਟਰੀ 'ਚ ਸੋਗ ਲਹਿਰ ਛਾ ਗਈ ਹੈ।

By  Pushp Raj May 3rd 2023 04:57 PM

Buta Singh Shad Death News: ਪੰਜਾਬੀ ਫ਼ਿਲਮ ਇੰਡਸਟਰੀ ਤੋਂ ਹਾਲ ਹੀ 'ਚ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਦੇ ਪ੍ਰਸਿੱਧ ਨਾਵਲਕਾਰ ਅਤੇ ਫ਼ਿਲਮਕਾਰ ਬੂਟਾ ਸਿੰਘ ਸ਼ਾਦ ਦਾ ਬੀਤੀ ਰਾਤ ਦਿਹਾਂਤ ਹੋ ਗਿਆ ਹੈ। ਬੂਟਾ ਸਿੰਘ ਸ਼ਾਦ ਨੂੰ ਪੰਜਾਬੀ ਫ਼ਿਲਮ ਇੰਡਸਟਰੀ ਦੇ ਵਿੱਚ ਬੀਐਸ ਸ਼ਾਦ ਦੇ ਨਾਂਅ ਨਾਲ ਪ੍ਰਸਿੱਧੀ ਮਿਲੀ। 

ਮੀਡੀਆ ਰਿਪੋਰਟਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਤ ਬੀਐਸ ਸ਼ਾਦ ਨੇ ਬੀਤੀ ਰਾਤ  ਹਰਿਆਣਾ ਦੇ ਸਿਰਸਾ ਨੇੜੇ ਆਪਣੇ ਪਿੰਡ ਵਿੱਚ ਸਥਿਤ ਘਰ 'ਚ ਆਪਣਾ ਆਖਰੀ ਸਾਹ ਲਿਆ। ਬੂਟਾ ਸਿੰਘ ਸ਼ਾਦ ਇੱਕ ਮਸ਼ਹੂਰ ਨਾਵਲਕਾਰ ਹੋਣ ਦੇ ਨਾਲ-ਨਾਲ ਇੱਕ ਭਾਰਤੀ ਨਿਰਮਾਤਾ, ਨਿਰਦੇਸ਼ਕ ਅਤੇ ਅਭਿਨੇਤਾ ਵੀ ਰਹੇ।

ਬੂਟਾ ਸਿੰਘ ਸ਼ਾਦ ਸ਼ਾਦ ਬਠਿੰਡਾ ਜ਼ਿਲ੍ਹੇ ਨਾਲ ਸੰਬੰਧ ਰੱਖਦੇ ਹਨ। ਉਨ੍ਹਾਂ ਦੇ ਲਿਖੇ ਨਾਵਲਾਂ ਦੀ ਅੱਜ ਵੀ ਖ਼ੂਬ ਮੰਗ ਹੈ। ਉਨ੍ਹਾਂ ਨੇ ਨਿਸ਼ਾਨ (ਰਾਜੇਸ਼ ਖੰਨਾ, ਜਤਿੰਦਰ), ਹਿੰਮਤ ਔਰ ਮਹਿਨਤ (ਜਤਿੰਦਰ), ਇਨਸਾਫ ਕੀ ਦੇਵੀ (ਰੇਖਾ), ਪਹਿਲਾ ਪਹਿਲਾ ਪਿਆਰ (ਕੈਮਰਾਮੈਨ ਮਨਮੋਹਨ ਸਿੰਘ ਨੂੰ ਨਿਰਦੇਸ਼ਕ ਵਜੋਂ ਬ੍ਰੇਕ ਦਿੱਤਾ), ਕਸਮ ਵਰਦੀ ਕੀ ਆਦਿ ਫ਼ਿਲਮਾਂ ਬਣਾਈਆਂ ਹਨ।

 ਕੁਝ ਪੰਜਾਬੀ ਤੇ ਹਿੰਦੀ ਫਿਲਮਾਂ 'ਚ ਉਨ੍ਹਾਂ ਨੇ ਬਤੌਰ ਹੀਰੋ ਵੀ ਕੰਮ ਕੀਤਾ ਹੈ। ਉਨ੍ਹਾਂ ਦਾ ਸਕ੍ਰੀਨ ਨਾਮ ਹਰਿੰਦਰ ਸੀ। ਹਿੰਦੀ ਫ਼ਿਲਮ ''ਕੋਰਾ ਬਦਨ'' 'ਚ ਉਨ੍ਹਾਂ ਨੇ ਹੀਰੋ ਵਜੋਂ ਕੰਮ ਕੀਤਾ। ਉਨ੍ਹਾਂ ਕੁੱਲੀ ਯਾਰ ਦੀ, ਮਿੱਤਰ ਪਿਆਰੇ ਨੂੰ, ਗਿੱਧਾ ਆਦਿ ਸਣੇ  ਕਈ ਪੰਜਾਬੀ ਫ਼ਿਲਮਾਂ ਦਾ ਨਿਰਮਾਣ ਕੀਤਾ।  


 ਹੋਰ ਪੜ੍ਹੋ: ਸਰਗੁਨ ਮਹਿਤਾ ਦੀ ਫ਼ਿਲਮ 'ਸਿੱਧੂਸ ਆਫ ਸਾਊਥਹਾਲ' ਦਾ ਟ੍ਰੇਲਰ ਹੋਇਆ ਰਿਲੀਜ਼,ਵੇਖੋਂ ਕਾਮੇਡੀ ਡਰਾਮੇ ਨਾਲ ਭਰਪੂਰ ਵੀਡੀਓ

ਬੂਟਾ ਸਿੰਘ ਸ਼ਾਦ ਦਾ ਜਨਮ 12 ਨਵੰਬਰ 1943 ਨੂੰ ਪਿੰਡ ਦਾਨ ਸਿੰਘ ਵਾਲਾ (ਜ਼ਿਲ੍ਹਾ ਬਠਿੰਡਾ) ਵਿਖੇ ਹੋਇਆ ਸੀ। ਉਨ੍ਹਾਂ ਦਾ ਪਾਲਣ-ਪੋਸ਼ਣ ਅਤੇ ਸਿੱਖਿਆ ਪੰਜਾਬ 'ਚ ਹੋਈ। ਉਨ੍ਹਾਂ ਨੇ ਐੱਮਏ ਅੰਗਰੇਜ਼ੀ ਸਾਹਿਤ ਵਿੱਚ ਕੀਤੀ। ਆਪਣੀ ਪੜ੍ਹਾਈ ਦੌਰਾਨ ਉਨ੍ਹਾਂ ਨੇ ਅਖਬਾਰਾਂ ਤੇ ਮੈਗਜ਼ੀਨਾਂ ਲਈ ਕਹਾਣੀਆਂ ਤੇ ਨਾਵਲ ਲਿਖੇ। ਡਿਗਰੀ ਤੋਂ ਬਾਅਦ ਉਨ੍ਹਾਂ ਨੇ ਇਕ ਸਾਲ ਕਾਲਜ ਵਿਚ ਲੈਕਚਰਾਰ ਵਜੋਂ ਸੇਵਾ ਕੀਤੀ। ਉਨ੍ਹਾਂ ਨੇ 6 ਛੋਟੀਆਂ ਕਹਾਣੀਆਂ ਦੀਆਂ ਕਿਤਾਬਾਂ ਤੇ 27 ਨਾਵਲ ਲਿਖੇ ਹਨ। ਉਨ੍ਹਾਂ ਵੱਲੋਂ ਪੰਜਾਬੀ ਅਤੇ ਹਿੰਦੀ ਦੀਆਂ ਕਈ ਫਿਲਮਾਂ ਵੀ ਬਣਾਈਆਂ ਗਈਆਂ।


Related Post