Trending:
ਸਰਗੁਨ ਮਹਿਤਾ ਦੀ ਫ਼ਿਲਮ 'ਸਿੱਧੂਸ ਆਫ ਸਾਊਥਹਾਲ' ਦਾ ਟ੍ਰੇਲਰ ਹੋਇਆ ਰਿਲੀਜ਼,ਵੇਖੋਂ ਕਾਮੇਡੀ ਡਰਾਮੇ ਨਾਲ ਭਰਪੂਰ ਵੀਡੀਓ
Sidhus Of Southall Trailer: ਮਸ਼ਹੂਰ ਪੰਜਾਬੀ ਅਦਾਕਾਰਾ ਸਰਗੁਨ ਮਹਿਤਾ ਇੱਕ ਤੋਂ ਬਾਅਦ ਇੱਕ ਆਪਣੀਆਂ ਫ਼ਿਲਮਾਂ ਰਾਹੀਂ ਫੈਨਜ਼ ਦਾ ਮਨੋਰੰਜਨ ਕਰ ਰਹੀ ਹੈ। ਹਾਲ ਹੀ 'ਚ ਸਰਗੁਨ ਤੇ ਗੁਰਨਾਮ ਭੁੱਲਰ ਦੀ ਫ਼ਿਲਮ 'ਨਿਗਾਹ ਮਾਰਦਾਂ ਆਈਂ ਵੇ' ਰਿਲੀਜ਼ ਹੋਈ, ਤੇ ਦਰਸ਼ਕਾਂ ਵੱਲੋਂ ਇਸ ਫ਼ਿਲਮ ਨੂੰ ਭਰਪੂਰ ਪਿਆਰ ਮਿਲਿਆ।
ਹੁਣ ਅਦਾਕਾਰਾ ਸਰਗੁਨ ਮਹਿਤਾ ਆਪਣੀ ਇੱਕ ਹੋਰ ਨਵੀਂ ਫ਼ਿਲਮ 'ਸਿੱਧੂਸ ਆਫ ਸਾਊਥਹਾਲ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੀ ਹੈ। ਹਾਲ ਹੀ ਵਿੱਚ ਫ਼ਿਲਮ ਮੇਕਰਸ ਵੱਲੋਂ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ।
_28a492d29312b0b317842803373d0668_1280X720.webp)
ਇਸ ਦੀ ਜਾਣਕਾਰੀ ਖ਼ੁਦ ਸਰਗੁਨ ਮਹਿਤਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਦਿੱਤੀ ਹੈ। ਸਰਗੁਨ ਮਹਿਤਾ ਨੇ ਕਿਹਾ, "ਘਰ ਦਾ ਮੁਰਦਾ 😆ਸਟਾਰ ਬਰਾਬਰ✨" ਲੋ ਜੀ ਵਾਈਟ ਹਿੱਲ ਸਟੂਡੀਓ ਪੇਸ਼ ਕਰਦੈ ਨੇ "ਸਿੱਧੂਸ ਆਫ਼ ਸਾਊਥਾਲ" 🎬 ਦੇਖੋ ਸਿੱਧੂ ਕਿੱਡਾਂ ਨੇ ਹੱਲ ਕਰਾਂਗੇ ਇਹ ਭੇਤ! ਇੱਕ ਮਨੋਰੰਜਨ ਟੁਕੜਾ ਜਿਸ ਨੂੰ ਤੁਸੀਂ ਗੁਆ ਨਹੀਂ ਸਕਦੇ। 19 ਮਈ 2023 ਨੂੰ ਆਪਣੇ ਨਜ਼ਦੀਕੀ ਸਿਨੇਮਾਘਰਾਂ 'ਤੇ ਜਾਓ 🗓️ ਮਜ਼ੇਦਾਰ ਰਾਈਡ ਕਰਨ ਲਈ!"
ਫ਼ਿਲਮ ਬਾਰੇ ਗੱਲ ਕਰੀਏ ਤਾਂ ਇਹ ਇੱਕ ਹਾਸੇ ਭਰੀ ਕਾਮੇਡੀ 'ਤੇ ਅਧਾਰਿਤ ਫ਼ਿਲਮ ਹੈ। ਫਿਲਮ ਪਾਵਰ-ਪੈਕਡ ਕਾਮੇਡੀ ਨਾਲ ਭਰੀ ਹੋਵੇਗੀ। ਲੀਡ ਜੋੜੀ ਸਰਗੁਨ ਤੇ ਅਜੇ ਇਸ ਵਿੱਚ ਬਹੁਤ ਹੀ ਹੱਸਮੁੱਖ ਲੱਗ ਰਹੇ ਹਨ। ਨਾ ਸਿਰਫ ਨਵੀਂ ਜੋੜੀ ਫਿਲਮ ਦੀ ਯੂਐਸਪੀ ਚੋਂ ਇੱਕ ਹੈ, ਸਗੋਂ ਇਹ ਫ਼ਿਲਮ ਲੋਕਾਂ ਨੂੰ ਖੂਬ ਮਨੋਰੰਜਨ ਪ੍ਰਦਾਨ ਕਰੇਗੀ।
ਫ਼ਿਲਮ 'ਸਿਧੂਸ ਆਫ ਸਾਊਥਾਲ' ਵਿੱਚ ਅਜੇ ਵੀ ਸਰਗੁਨ ਮਹਿਤਾ, ਅਜੈ ਸਰਕਾਰੀਆ, ਪ੍ਰਿੰਸ ਕੰਵਲਜੀਤ, ਬੀਐਨ ਸ਼ਰਮਾ, ਅਤੇ ਇਫ਼ਤਿਖਾਰ ਠਾਕੁਰ ਹਨ। ਫ਼ਿਲਮ ਦਾ ਟ੍ਰੇਲਰ ਵੇਖਣ ਤੋਂ ਬਾਅਦ ਫੈਨਸ ਦਾ ਉਤਸ਼ਾਹ ਵੱਧ ਗਿਆ ਹੈ ਤੇ ਉਹ ਫ਼ਿਲਮ ਨੂੰ ਵੱਡੇ ਪਰਦੇ ‘ਤੇ ਦੇਖਣ ਲਈ ਹੋਰ ਇੰਤਜ਼ਾਰ ਨਹੀਂ ਕਰ ਸਕਦੇ।
ਸਰਗੁਨ ਤੇ ਅਜੇ ਦੀ ਆਉਣ ਵਾਲੀ ਫ਼ਿਲਮ ਸਿੱਧਸ ਆਫ ਸਾਊਥਾਲ 19 ਮਈ, 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀ ਹੈ। ਇਸ ਦੌਰਾਨ, ਸਿੱਧੂਸ ਆਫ ਸਾਊਥਾਲ ਦੇ ਕ੍ਰੈਡਿਟ ਵਿੱਚ ਆਉਣ ਵਾਲੀ, ਫ਼ਿਲਮ ਨੂੰ ਵ੍ਹਾਈਟ ਹਿੱਲ ਸਟੂਡੀਓਜ਼ ਵਲੋਂ ਪੇਸ਼ ਕੀਤਾ ਗਿਆ ਹੈ। ਮੇਲ ਕਰਾਦੇ ਰੱਬਾ, ਤੇਰਾ ਮੇਰਾ ਕੀ ਰਿਸ਼ਤਾ, ਜਿੰਦੂਆ ਵਰਗੀਆਂ ਹਿੱਟ ਫਿਲਮਾਂ ਡਾਇਰੈਕਟ ਕਰਨ ਵਾਲੇ ਨਵਨੀਤ ਸਿੰਘ ਨੇ ਇਸ ਫ਼ਿਲਮ ਦਾ ਡਾਇਰੈਕਸ਼ਨ ਕੀਤਾ ਹੈ ਜਦੋਂ ਕਿ ਇਸ ਨੂੰ ਗੁਣਬੀਰ ਸਿੰਘ ਸਿੱਧੂ ਅਤੇ ਮਨਮੋਰਦ ਸਿੰਘ ਸਿੱਧੂ ਨੇ ਪ੍ਰੋਡਿਊਸ ਕੀਤਾ ਹੈ।
_a3ac35faa9d0527ba39af3738fba075d_1280X720.webp)
ਹੋਰ ਪੜ੍ਹੋ: ਯੂਟਿਊਬਰ ਅਰਮਾਨ ਮਲਿਕ ਦੇ ਨਵ-ਜਨਮੇ ਬੇਟੇ ਤੋਂ ਬਾਅਦ ਪਤਨੀ ਪਾਇਲ ਮਲਿਕ ਦੀ ਵਿਗੜੀ ਸਿਹਤ, ਹਸਪਤਾਲ 'ਚ ਭਰਤੀ
ਸਿੱਧੂ ਆਫ ਸਾਊਥਾਲ ਨੂੰ ਇੰਦਰਪਾਲ ਸਿੰਘ ਨੇ ਲਿਖਿਆ ਹੈ, ਫਿਲਮ ਦੇ ਡਾਇਲੌਗ ਭਿੰਡੀ ਤੋਲਾਵਾਲ ਤੇ ਪੁਸ਼ਪਿੰਦਰ ਜ਼ੀਰਾ ਨੇ ਲਿਖੇ ਹਨ। ਇਸ ਤੋਂ ਇਲਾਵਾ ਇਹ ਫਿਲਮ ਵ੍ਹਾਈਟ ਹਿੱਲ ਸਟੂਡੀਓਜ਼ ਦੇ ਬੈਨਰ ਹੇਠ ਦੁਨੀਆ ਭਰ ‘ਚ ਰਿਲੀਜ਼ ਹੋਵੇਗੀ।
- PTC PUNJABI