ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਅਪ੍ਰੇਸ਼ਨ ਬਲਿਊ ਸਟਾਰ ਦੀ ਬਰਸੀ ਮੌਕੇ ਪਾਈਆਂ ਭਾਵੁਕ ਪੋਸਟਾਂ, ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਆਪ੍ਰੇਸ਼ਨ ਬਲਿਊ ਸਟਾਰ ਦੀ ਬਰਸੀ ਦੇ ਮੌਕੇ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਆਪੋ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪੋਸਟਾਂ ਸਾਂਝੀਆਂ ਕੀਤੀਆਂ ਹਨ । ਇਸ ਮੌਕੇ ਗਾਇਕ ਸੁਖਸ਼ਿੰਦਰ ਸ਼ਿੰਦਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤਸਵੀਰ ਸਾਂਝੀ ਕਰਦੇ ਹੋਏ ਹੈਸ਼ਟੈਗ ਨੈਵਰਫੋਗੇਟ 1983 ਦੇ ਨਾਲ ਸ਼ੇਅਰ ਕੀਤਾ ਹੈ ।

By  Shaminder June 6th 2023 01:20 PM

ਆਪ੍ਰੇਸ਼ਨ ਬਲਿਊ ਸਟਾਰ (Operation Blue Star anniversary) ਦੀ ਬਰਸੀ ਦੇ ਮੌਕੇ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਆਪੋ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪੋਸਟਾਂ ਸਾਂਝੀਆਂ ਕੀਤੀਆਂ ਹਨ । ਇਸ ਮੌਕੇ ਗਾਇਕ ਸੁਖਸ਼ਿੰਦਰ ਸ਼ਿੰਦਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤਸਵੀਰ ਸਾਂਝੀ ਕਰਦੇ ਹੋਏ ਹੈਸ਼ਟੈਗ ਨੈਵਰਫੋਗੇਟ 1983 ਦੇ ਨਾਲ ਸ਼ੇਅਰ ਕੀਤਾ ਹੈ । 


ਹੋਰ ਪੜ੍ਹੋ :  ਪਾਕਿਸਤਾਨੀਆਂ ਦੀ ਇਹ ਹਰਕਤ ਵੇਖ ਸਿੱਧੂ ਮੂਸੇਵਾਲਾ ਦੇ ਫੈਨਸ ਨੂੰ ਆਇਆ ਗੁੱਸਾ, ਇਸ ਤਰ੍ਹਾਂ ਦੇ ਪ੍ਰਸ਼ੰਸਕਾਂ ਨੇ ਦਿੱਤੇ ਰਿਐਕਸ਼ਨ

ਇਸ ਤੋਂ ਇਲਾਵਾ ਗਾਇਕ ਜਸਬੀਰ ਜੱਸੀ ਨੇ ਵੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ‘ਸੰਨ 84 ਵਾਲਾ ਦਿਨ ਕਦੇ ਨਹੀਂ ਭੁੱਲਦਾ’ । ਇਸ ਦੇ ਨਾਲ ਹੀ ਉਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ ।

View this post on Instagram

A post shared by Jenny Johall (@jennyjohalmusic)


ਗਾਇਕਾ ਜੈਨੀ ਜੌਹਲ ਨੇ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਤਸਵੀਰ ਸਾਂਝੀ ਕਰਦੇ ਹੋਏ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਹਨ । 

View this post on Instagram

A post shared by Harbhajan Mann (@harbhajanmannofficial)



ਹਰਭਜਨ ਮਾਨ ਨੇ ਵੀ ਸ਼ਹੀਦਾਂ ਨੂੰ ਕੀਤਾ ਯਾਦ 

ਹਰਭਜਨ ਮਾਨ ਨੇ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ‘ਮਾਰਿਆਂ ਮੂਲ ਨਾਂ ਮੁੱਕਦੀ ਕੌਮ ਕੋਈ, ਢਹਿਜੇ ਜਬਰ ਜਹਾਨ ਦਾ ਕੁੱਲ ਜਾਵੇ’।‘ਪਾਰਸ’ ਮਿਟ ਜਾਂਦੀ ਅੱਖਰ ਗਲਤ ਵਾਂਗੂੰ, ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ’। ਇਨ੍ਹਾਂ ਸਤਰਾਂ ਦੇ ਨਾਲ ਹੀ ਗਾਇਕ ਨੇ ਨੈਵਰ ਫੋਰਗੈਟ ੧੯੮੪ ਹੈਸ਼ਟੈਗ ਵੀ ਲਿਖਿਆ ਹੈ । 


ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਕੌਮ ਦੇ ਨਾਂਅ ਸੰਦੇਸ਼ 

ਅਪ੍ਰੇਸ਼ਨ ਬਲਿਊ ਸਟਾਰ ਦੀ ਬਰਸੀ ਦੇ ਮੌਕੇ ‘ਤੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਂਅ ਸੰਦੇਸ਼ ਦਿੱਤਾ । ਇਸ ਸੰਦੇਸ਼ ‘ਚ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ‘ਸਰਕਾਰ ਨੇ ਜੋ ਜ਼ਖਮ ਦਿੱਤੇ ਹਨ, ਉਹ ਕਦੇ ਵੀ ਭੁਲਾਇਆ ਨਹੀਂ ਜਾ ਸਕਦੇ । ਇਹ ਜ਼ਖਮ ਬਹੁਤ ਗਹਿਰੇ ਨੇ ਅਤੇ ਕਦੇ ਵੀ ਭਰ ਨਹੀਂ ਸਕਦੇ । ਸਰਕਾਰਾਂ ਤੋਂ ਕੋਈ ਵੀ ਉਮੀਦਾਂ ਰੱਖਣਾ ਠੀਕ ਨਹੀਂ ਹੈ ।ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਾਡੀ ਸ਼ਕਤੀ ਘੱਟ ਨਹੀਂ ਹੈ ਬਲਕਿ ਬਿਖੜੀ ਹੋਈ ਹੈ। ਅੱਜ ਸਾਨੂੰ ਸਾਰੇ ਮੱਤਭੇਦ ਭੁਲਾ ਕੇ ਇੱਕ ਹੋਣ ਦੀ ਜ਼ਰੂਰਤ ਹੈ । 

View this post on Instagram

A post shared by Jassi (@jassijasbir)












Related Post