ਮਸ਼ਹੂਰ ਪੰਜਾਬੀ ਗਾਇਕ ਜਾਨੀ ਨੇ ਆਪਣੇ ਬੇਟੇ ਨਾਲ ਕੀਤੀਆਂ ਕਿਊਟ ਤਸਵੀਰਾਂ, ਫੈਨਜ਼ ਨੇ ਲੁਟਾਇਆ ਪਿਆਰ

ਮਸ਼ਹੂਰ ਗਾਇਕ ਤੇ ਗੀਤਕਾਰ ਜਾਨੀ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਗਾਇਕ ਜਾਨੀ ਨੇ ਬੇਟੇ ਨਾਲ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਕਿ ਫੈਨਜ਼ ਨੂੰ ਕਾਫੀ ਪਸੰਦ ਆ ਰਹੀਆਂ ਹਨ।

By  Pushp Raj April 10th 2024 07:00 AM

Janni with his son: ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਗੀਤਕਾਰ ਜਾਨੀ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਗਾਇਕ ਜਾਨੀ ਨੇ ਬੇਟੇ ਨਾਲ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਕਿ ਫੈਨਜ਼ ਨੂੰ ਕਾਫੀ ਪਸੰਦ ਆ ਰਹੀਆਂ ਹਨ। 

ਦੱਸ ਦਈਏ ਕਿ ਆਪਣੀ ਗਾਇਕੀ ਤੇ ਗੀਤ ਲਿਖਣ ਦੀ ਕਲਾ ਨਾਲ ਸਭ ਨੂੰ ਆਪਣਾ ਦੀਵਾਨਾ ਬਨਾਉਣ ਵਾਲੇ ਜਾਨੀ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। 

View this post on Instagram

A post shared by Neha Chauhan (@nehachauhan555)


ਗਾਇਕ ਜਾਨੀ ਦੀਆਂ ਬੇਟੇ ਨਾਲ ਕਿਊਟ ਤਸਵੀਰਾਂ ਹੋਇਆਂ ਵਾਇਰਲ

ਹਾਲ ਹੀ ਵਿੱਚ ਗਾਇਕ ਦੀ ਪਤਨੀ ਨੇਹਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਜਾਨੀ ਅਤੇ ਬੇਟੇ ਸ਼ਿਵਾਏ ਦੀਆਂ ਕਈ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਗਾਇਕ ਦੀ ਪਤਨੀ ਨੇ ਕੈਪਸ਼ਨ ਵਿੱਚ ਹਾਰਟ ਤੇ ਨਜ਼ਰ ਦਾ ਈਮੋਜੀ ਸ਼ੇਅਰ ਕਰਦਿਆਂ ਲਵਯੂ ਬੋਥ ਲਿਖਿਆ ਹੈ ❤️🧿। '

ਇਨ੍ਹਾਂ ਤਸਵੀਰਾਂ ਦੇ ਵਿੱਚ ਗਾਇਕ ਜਾਨੀ ਆਪਣੇ ਬੇਟੇ ਸ਼ਿਵਾਏ ਦੇ ਨਾਲ ਕੱਪੜਿਆਂ ਦੇ ਮਾਮਲੇ ਵਿੱਚ ਟਵਿੰਨਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਉਹ ਬੇਟੇ ਨਾਲ ਮਸਤੀ ਕਰਦੇ ਹੋਏ ਅਤੇ ਤਸਵੀਰਾਂ ਲਈ ਪੋਜ਼ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ। ਫੈਨਜ਼ ਪਿਉ ਤੇ ਪੁੱਤ ਇਸ ਖੂਬਸੂਰਤ ਬਾਂਡਿੰਗ ਨੂੰ ਵੇਖ ਕੇ ਕਾਫੀ ਖੁਸ਼ ਹੋ ਰਹੇ ਹਨ ਤੇ ਕਮੈਂਟ ਕਰਕੇ ਪਿਆਰ ਦਿਖਾ ਰਹੇ ਹਨ। ❤️🧿

ਦੱਸ ਦਈਏ ਕਿ ਗਾਇਕ ਜਾਨੀ ਤੇ ਉਨ੍ਹਾਂ ਦੀ ਪਤਨੀ ਸਾਲ 2022 ਵਿੱਚ ਮਾਤਾ-ਪਿਤਾ ਬਣੇ ਸਨ ਤੇ ਉਨ੍ਹਾਂ ਨੇ ਸ਼ਿਵਾਏ ਦੇ ਰੂਪ ਵਿੱਚ ਆਪਣੇ ਬੇਟੇ ਦਾ ਸਵਾਗਤ ਕੀਤਾ। 

View this post on Instagram

A post shared by Neha Chauhan (@nehachauhan555)


 ਹੋਰ ਪੜ੍ਹੋ : ਅੰਮ੍ਰਿਤਾ ਵਿਰਕ ਨੇ ਸਾਂਝੀ ਕੀਤੀ ਭਾਵੁਕ ਕਰ ਦੇਣ ਵਾਲੀ ਪੋਸਟ, ਕਿਹਾ 'ਇਨਸਾਨ ਸੋਚਦਾ ਕੀ ਹੈ ਤੇ ਕੁਦਰਤ ਨੁੰ ਮਨਜੂਰ ਕੀ ਹੁੰਦਾ ਹੈ'

ਜਾਨੀ ਦਾ ਵਰਕ ਫਰੰਟ

ਜਾਨੀ ਜਿਨ੍ਹਾਂ ਗਾਇਕੀ ਵਿੱਚ ਮਾਹਰ ਹਨ ਉਨ੍ਹਾਂ ਹੀ ਉਹ ਹੀ ਆਪਣੀ ਕਲਮ ਤੋਂ ਵੀ ਬਕਾਮਾਲ ਗੀਤ ਲਿਖਦੇ ਹਨ। ਜਾਨੀ ਦੇ ਲਿਖੇ ਗੀਤਾਂ ਨੇ ਕਈ ਗਾਇਕਾਂ ਨੂੰ ਸੁਪਰਹਿੱਟ ਕਰਵਾਇਆ ਹੈ। ਜਾਨੀ ਨੇ ਪੰਜਾਬੀ ਇੰਡਸਟਰੀ ਦੇ ਲਗਭਗ ਹਰ ਗਾਇਕ ਨਾਲ ਕੰਮ ਕੀਤਾ ਹੈ। ਦੱਸ ਦਈਏ ਕਿ ਜਾਨੀ, ਬੀ ਪਰਾਕ ਤੇ ਅਰਵਿੰਦਰ ਖਹਿਰਾ ਦੀ ਤਿੱਕੜੀ ਕਈ ਸੁਪਰਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੀ ਹੈ। ਜਾਨੀ ਨੇ 2012 'ਚ ਇਕ ਧਾਰਮਿਕ ਗੀਤ 'ਸੰਤ ਸਿਪਾਹੀ' ਨਾਲ ਆਪਣਾ ਕਰੀਅਰ ਸ਼ੁਰੂ ਕੀਤਾ ਸੀ।

ਜਾਨੀ ਨੂੰ ਹਾਰਡੀ ਸੰਧੂ ਵਲੋਂ ਗਾਏ ਗੀਤ 'ਸੋਚ' ਨਾਲ ਪ੍ਰਸਿੱਧੀ ਮਿਲੀ ਸੀ। ਜਾਨੀ ਨੇ 'ਜਾਨੀ ਤੇਰਾ ਨਾਂ', 'ਦਿਲ ਤੋਂ ਬਲੈਕ', 'ਮਨ ਭਰਿਆ', 'ਕਿਸਮਤ', 'ਜੋਕਰ', 'ਬੈਕਬੋਨ', 'ਹਾਰਨ ਬਲੋਅ' ਵਰਗੇ ਸੁਪਰਹਿੱਟ ਗੀਤ ਲਿਖੇ ਹਨ। ਇਸ ਤੋਂ ਇਲਾਵਾ ਉਹ ਕਈ ਪੰਜਾਬੀ ਫ਼ਿਲਮਾਂ ਲਈ ਵੀ ਗੀਤ ਲਿਖ ਚੁੱਕੇ ਹਨ।  


Related Post