ਅੰਮ੍ਰਿਤਾ ਵਿਰਕ ਨੇ ਸਾਂਝੀ ਕੀਤੀ ਭਾਵੁਕ ਕਰ ਦੇਣ ਵਾਲੀ ਪੋਸਟ, ਕਿਹਾ 'ਇਨਸਾਨ ਸੋਚਦਾ ਕੀ ਹੈ ਤੇ ਕੁਦਰਤ ਨੁੰ ਮਨਜੂਰ ਕੀ ਹੁੰਦਾ ਹੈ'
Amrita Virk post : ਆਪਣੇ ਗੀਤਾਂ ਨਾਲ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਮਸ਼ਹੂਰ ਪੰਜਾਬੀ ਗਾਇਕਾ ਅੰਮ੍ਰਿਤਾ ਵਿਰਕ ਅਕਸਰ ਸਮਾਜਿਕ ਮੁੱਦਿਆਂ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕਰਦੀ ਰਹਿੰਦੀ ਹੈ। ਹਾਲ ਹੀ 'ਚ ਗਾਇਕਾ ਨੇ ਇੱਕ ਭਾਵੁਕ ਕਰ ਦੇਣ ਵਾਲੀ ਪੋਸਟ ਸਾਂਝੀ ਕੀਤੀ ਹੈ ਜਿਸ ਨੇ ਹਰ ਕਿਸੇ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ।
ਦੱਸ ਦਈਏ ਕਿ ਗਾਇਕਾ ਅੰਮ੍ਰਿਤਾ ਵਿਰਕ ਮੌਜੂਦਾ ਸਮੇਂ ਵਿੱਚ ਮਿਊਜ਼ਿਕ ਇੰਡਸਟਰੀ ਵਿੱਚ ਬੇਸ਼ਕ ਘੱਟ ਐਕਟਿਵ ਹਨ, ਪਰ ਉਹ ਅਕਸਰ ਹੀ ਸਮਾਜਿਕ ਮੁੱਦਿਆਂ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਆਪਣੇ ਵਿਚਾਰ ਸਾਂਝੇ ਕਰਦੇ ਰਹਿੰਦੇ ਹਨ।
ਪੰਜਾਬੀ ਗਾਇਕਾ ਅੰਮ੍ਰਿਤਾ ਵਿਰਕ ਨੇ ਸਾਂਝੀ ਕੀਤੀ ਭਾਵੁਕ ਕਰ ਦੇਣ ਵਾਲੀ ਪੋਸਟ
ਹਾਲ ਹੀ ਵਿੱਚ ਗਾਇਕਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਪੋਸਟ ਪਾਈ ਹੈ, ਜਿਸ ਨੂੰ ਪੜ੍ਹ ਕੇ ਹਰ ਕੋਈ ਭਾਵੁਕ ਹੋ ਗਿਆ।ਦਰਅਸਲ ਅੰਮ੍ਰਿਤਾ ਵਿਰਕ ਨੇ ਆਪਣੀ ਪੋਸਟ ਵਿੱਚ ਇੱਕ ਸੜਕ ਹਾਦਸੇ ਦੌਰਾਨ ਮਾਰੀ ਗਈ ਕੁੜੀ ਬਾਰੇ ਜ਼ਿਕਰ ਕੀਤਾ ਹੈ, ਜੋ ਕਿ ਆਪਣੇ ਭਰਾ ਨਾਲ ਵੀਜ਼ਾ ਦਫਤਰ ਤੋਂ ਆਪਣਾ ਵੀਜ਼ਾ ਲੈਣ ਗਈ ਸੀ ਤਾਂ ਜੋ ਆਪਣੇ ਸੁਫਨੇ ਪੂਰੇ ਕਰ ਸਕੇ। ਇਸ ਤੋਂ ਪਹਿਲਾਂ ਕੀ ਉਹ ਵਿਦੇਸ਼ ਜਾਂਦੀ ਸੜਕ ਹਾਦਸੇ ਵਿੱਚ ਉਸ ਦੀ ਜਾਨ ਚਲੀ ਗਈ ਤੇ ਉਸ ਦਾ ਭਰਾ ਗੰਭੀਰ ਜ਼ਖਮੀ ਹੋ ਗਿਆ।
ਗਾਇਕਾ ਨੇ ਆਪਣੀ ਪੋਸਟ ਵਿੱਚ ਲਿਖਿਆ, 'ਬੇਹੱਦ ਅਫਸੋਸ ਜਨਕ ਹਾਦਸਾ, ਇਹ ਭੈਣ ਆਪਣੇ ਭਰਾ ਨਾਲ ਆਪਣਾ ਅਸਟ੍ਰੇਲੀਆ ਦਾ ਵੀਜਾ ਖੁਸ਼ੀ-ਖੁਸ਼ੀ ਲੈਣ ਗਈ, ਪਰ ਘਰ ਤੋਂ 2 ਕਿ:ਮੀ ਤੇ ਇੱਕ ਮਿਟੀ ਵਾਲਾ ਟਿਪਰ ਦੋਨਾਂ ਨੂੰ ਦਰੜਦਾ ਹੋਇਆ ਗਿਆ,, ਭੈਣ ਅਲੀਸ਼ਾ ਦੀ ਮੌਕੇ ਤੇ ਮੌਤ ਹੋ ਗਈ, ਭਰਾ ਦੀ ਬਾਹ ਨੂੰ ਕੁਚਲਨ ਕਰਕੇ ਸਾਰੀ ਬਾਹ ਅਤੇ ਮੋਢੇ ਤੇ ਫਰਿਕਚਰ ਹੋ ਗਏ !'
ਅੰਮ੍ਰਿਤਾ ਵਿਰਕ ਨੇ ਆਪਣੀ ਪੋਸਟ ਵਿੱਚ ਅੱਗੇ ਲਿਖਿਆ, 'ਇਨਸਾਨ ਸੋਚਦਾ ਕੀ ਹੈ ਤੇ ਕੁਦਰਤ ਨੁੰ ਮਨਜੂਰ ਕੀ ਹੁੰਦਾ ਹੈ ! ਕੋਈ ਅਣਹੋਣੀ ਹੋਣੀ ਸੀ, ਅਲੀਸ਼ਾ ਸਾਰਾ ਭਾਰ ਆਪਣੇ ਤੇ ਲੈ ਗਈ! ਉਹੀ ਭਰਾ ਜੋ ਉਸ ਨੂੰ ਅਸਟਰੇਲੀਆ ਭੇਜਣ ਲਈ ਸਭ ਕੁਝ ਕਰ ਰਿਹਾ ਸੀ, ਹਸਪਤਾਲ ਵਿੱਚੋ ਆ ਕੇ ਆਪਣੀ ਭੈਣ ਨੂੰ ਅੱਗ ਹਵਾਲੇ ਕਰਕੇ ਉਸ ਨੂੰ ਉਸ ਮੂਲਖ ਭੇਜ ਗਿਆ ਜਿਥੋਂ ਕੋਈ ਅੱਜ ਤੱਕ ਮੁੜਿਆ ਨੀ!' ਗਾਇਕਾ ਦੀ ਇਸ ਪੋਸਟ ਨੂੰ ਵੇਖ ਕੇ ਫੈਨਜ਼ ਕਾਫੀ ਭਾਵੁਕ ਹੋ ਰਹੇ ਹਨ। ਫੈਨਜ਼ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਅੰਮ੍ਰਿਤਾ ਵਿਰਕ ਦਾ ਵਰਕ ਫਰੰਟ
ਅੰਮ੍ਰਿਤਾ ਵਿਕਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਗਾਇਕਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਦਿੱਤੇ ਹਨ। ਉਹ ਅਕਸਰ ਹੀ ਅਖਾੜੇ ਲਾ ਕੇ ਲੋਕਾਂ ਮਨੋਰੰਜਨ ਕਰਦੀ ਰਹੀ ਹੈ। ਅੰਮ੍ਰਿਤਾ ਵਿਰਕ ਦੀ ਨੇ ਆਪਣੇ ਸੰਗੀਤਕ ਸਫਰ ਦਾ ਆਗਾਜ਼ 1998 ਵਿੱਚ ਆਪਣੀ ਪਹਿਲੀ ਐਲਬਮ 'ਕੱਲੀ ਬਹਿ ਕੇ ਰੋ ਲੈਨੀ' ਨਾਲ ਕੀਤਾ, ਜਿਸ ਦੀ ਸਫਲਤਾ ਮਗਰੋਂ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਗਾਇਕਾ ਨੇ , ਜਿੰਨਾਂ ਵਿੱਚ 'ਛੱਲਾ', 'ਪਿਆਰ ਜੇ ਕਰੇਗਾ ਹੋਰ ਨਾਲ', 'ਦਰ ਗੁਰੂ ਰਵਿਦਾਸ ਦੇ', 'ਮੈਨੂੰ ਪੁੱਛਣ ਨਨਾਣਾਂ ਵੇ', 'ਯਕੀਨ', 'ਹੰਝੂਆਂ ਨਾਲ ਚੁੰਨੀ ਭਿੱਜਗੀ' ਆਦਿ ਕਈ ਹਿੱਟ ਗੀਤ ਗਾਏ ਹਨ।
- PTC PUNJABI