ਧੀ ਰਾਸ਼ਾ ਥਡਾਨੀ ਦੇ ਨਾਲ ਰਵੀਨਾ ਟੰਡਨ ਨੇ ਕੀਤੀ ਧਾਰਮਿਕ ਯਾਤਰਾ, ਤਸਵੀਰਾਂ ਕੀਤੀਆਂ ਸਾਂਝੀਆਂ
ਰਵੀਨਾ ਟੰਡਨ (Raveena Tandon) ਇਨ੍ਹੀਂ ਦਿਨੀਂ ਧਾਰਮਿਕ ਯਾਤਰਾ ‘ਤੇ ਨਿਕਲੀ ਹੈ । ਜਿਸ ਦੀਆਂ ਤਸਵੀਰਾਂ ਵੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਆਪਣੀ ਧੀ ਰਾਸ਼ਾ ਦੇ ਨਾਲ ਬਾਰਾਂ ਜੋਤੀਲਿੰਗਾਂ ਦੀ ਯਾਤਰਾ ਕਰ ਰਹੀ ਹੈ ਜਿੱਥੋਂ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਸ਼ੇਅਰ ਕੀਤੀਆਂ ਹਨ ਅਤੇ ਅਦਾਕਾਰ ਭਗਵਾਨ ਦੀ ਭਗਤੀ ‘ਚ ਡੁੱਬੀ ਹੋਈ ਦਿਖਾਈ ਦੇ ਰਹੀ ਹੈ। ਇਨ੍ਹਾਂ ਤਸਵੀਰਾਂ ਦੇ ਨਾਲ ਅਦਾਕਾਰਾ ਨੇ ਬਹੁਤ ਹੀ ਇਮੋਸ਼ਨਲ ਪੋਸਟ ਵੀ ਸ਼ੇਅਰ ਕੀਤੀ ਹੈ।ਅਦਾਕਾਰਾ ਨੇ ਲਿਖਿਆ ‘ਕੇਦਾਰਨਾਥ ਤੋਂ ਰਾਮੇਸ਼ਵਰਮ, ਅਸੀਂ ਬਾਰਾਂ ਜੋਤੀਲਿੰਗਾਂ ਦੀ ਯਾਤਰਾ ਕੰਪਲੀਟ ਕਰ ਲਈ ਹੈ।
/ptc-punjabi/media/media_files/2YuIVHLLaIo9ZNZfGjrz.jpg)
ਹੋਰ ਪੜ੍ਹੋ : ਸੁਨੰਦਾ ਸ਼ਰਮਾ ਨੇ ਸੜਕ ‘ਤੇ ਕੀਤੀ ਖੂਬ ਮਸਤੀ, ਵੀਡੀਓ ਸੋਸ਼ਲ ਮੀਡੀਆ ‘ਤੇ ਹੋਇਆ ਵਾਇਰਲ
ਭਗਵਾਨ ਭੋਲੇਸ਼ੰਕਰ ਦਾ ਧੰਨਵਾਦ ਸਭ ਕੁਝ ਦੇਣ ਦੇ ਲਈ ।ਹਰ ਹਰ ਮਹਾਦੇਵ…ਜੈ ਭੋਲੇਨਾਥ ਸ਼ਿਵ ਸ਼ੰਭੂ’।ਫੈਨਸ ਵੀ ਇਨ੍ਹਾਂ ਤਸਵੀਰਾਂ ਨੂੰ ਪਸੰਦ ਕਰ ਰਹੇ ਹਨ ਅਤੇ ਫੈਨਸ ਨੇ ਵੀ ਇਨ੍ਹਾਂ ਤਸਵੀਰਾਂ ‘ਤੇ ਰਿਐਕਸ਼ਨ ਦਿੰਦੇ ਹੋਏ ਜੈ ਸ੍ਰੀ ਰਾਮ ਅਤੇ ਭੋਲੇਸ਼ੰਕਰ ਦੇ ਜੈਕਾਰੇ ਵਾਲੇ ਕਮੈਂਟ ਕੀਤੇ ਹਨ । ਇਸ ਤੋਂ ਇਲਾਵਾ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਲਿਖਿਆ ‘ਜੈ ਭੋਲੇਸ਼ੰਕਰ’।
/ptc-punjabi/media/media_files/OpSg8psOk5YS1KYWwe2h.jpg)
ਰਵੀਨਾ ਟੰਡਨ ਦਾ ਵਰਕ ਫ੍ਰੰਟ
ਰਵੀਨਾ ਟੰਡਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਿਸ ‘ਚ ਮੋਹਰਾ, ਦਿਲਵਾਲੇ, ਅੰਦਾਜ਼ ਅਪਨਾ ਅਪਨਾ,ਦਿਲਵਾਲੇ, ਕੇਜੀ ਐੱਫ ਚੈਪਟਰ-੨ ਸਣੇ ਕਈ ਫ਼ਿਲਮਾਂ ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ ‘ਚ ਸ਼ਾਮਿਲ ਹਨ । ਹਾਲਾਂਕਿ ਵਿਆਹ ਤੋਂ ਬਾਅਦ ਉਨ੍ਹਾਂ ਨੇ ਫ਼ਿਲਮਾਂ ਤੋਂ ਦੂਰੀ ਬਣਾ ਲਈ ਸੀ । ਪਰ ਹੁਣ ਮੁੜ ਤੋਂ ਉਹ ਬਾਲੀਵੁੱਡ ‘ਚ ਸਰਗਰਮ ਹਨ ਅਤੇ ਹਾਲ ਹੀ ‘ਚ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ । ਹਾਲ ਹੀ ‘ਚ ਉਨ੍ਹਾਂ ਨੂੰ ਸਿਨੇਮਾ ਜਗਤ ‘ਚ ਪਾਏ ਗਏ ਯੋਗਦਾਨ ਦੇ ਲਈ ਸਨਮਾਨਿਤ ਵੀ ਕੀਤਾ ਗਿਆ ਸੀ । ਜਿਸ ਦੀਆਂ ਤਸਵੀਰਾਂ ਵੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀਆਂ ਸਨ ।
View this post on Instagram