ਪਿਤਾ ਦੀ ਗੋਦ ‘ਚ ਨਜ਼ਰ ਆ ਰਹੀ ਬੱਚੀ ਨੂੰ ਕੀ ਤੁਸੀਂ ਪਛਾਣਿਆ ! ਅੱਜ ਮਨਾ ਰਹੀ ਹੈ ਆਪਣਾ ਜਨਮ ਦਿਨ

ਬਾਲੀਵੁੱਡ ਸਿਤਾਰਿਆਂ ਦੇ ਬਚਪਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਅੱਜ ਅਸੀਂ ਤੁਹਾਨੂੰ ਬਾਲੀਵੁੱਡ ਇੰਡਸਟਰੀ ਦੀ ਇੱਕ ਅਜਿਹੀ ਅਦਾਕਾਰਾ ਦੇ ਬਚਪਨ ਦੀ ਤਸਵੀਰ ਵਿਖਾਉਣ ਜਾ ਰਹੇ ਹਾਂ ਜੋ ਲੰਮੇ ਸਮੇਂ ਤੋਂ ਇੰਡਸਟਰੀ ‘ਤੇ ਰਾਜ ਕਰਦੀ ਆ ਰਹੀ ਹੈ । ਅਸੀਂ ਗੱਲ ਕਰ ਰਹੇ ਹਾਂ ਮਸਤ ਮਸਤ ਗਰਲ ਦੀ ।

Written by  Shaminder   |  October 26th 2023 02:19 PM  |  Updated: October 26th 2023 02:19 PM

ਪਿਤਾ ਦੀ ਗੋਦ ‘ਚ ਨਜ਼ਰ ਆ ਰਹੀ ਬੱਚੀ ਨੂੰ ਕੀ ਤੁਸੀਂ ਪਛਾਣਿਆ ! ਅੱਜ ਮਨਾ ਰਹੀ ਹੈ ਆਪਣਾ ਜਨਮ ਦਿਨ

ਬਾਲੀਵੁੱਡ ਸਿਤਾਰਿਆਂ ਦੇ ਬਚਪਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਅੱਜ ਅਸੀਂ ਤੁਹਾਨੂੰ ਬਾਲੀਵੁੱਡ ਇੰਡਸਟਰੀ ਦੀ ਇੱਕ ਅਜਿਹੀ ਅਦਾਕਾਰਾ ਦੇ ਬਚਪਨ ਦੀ ਤਸਵੀਰ ਵਿਖਾਉਣ ਜਾ ਰਹੇ ਹਾਂ ਜੋ ਲੰਮੇ ਸਮੇਂ ਤੋਂ ਇੰਡਸਟਰੀ ‘ਤੇ ਰਾਜ ਕਰਦੀ ਆ ਰਹੀ ਹੈ । ਅਸੀਂ ਗੱਲ ਕਰ ਰਹੇ ਹਾਂ ਮਸਤ ਮਸਤ ਗਰਲ ਦੀ । ਹੁਣ ਤਾਂ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ । ਨਹੀਂ ਸਮਝੇ ! ਤਾਂ ਅਸੀਂ ਹੀ ਤੁਹਾਨੂੰ ਦੱਸ ਦਿੰਦੇ ਹਾਂ । ਅਸੀਂ ਗੱਲ ਕਰ ਰਹੇ ਹਾਂ ਅਦਾਕਾਰਾ ਰਵੀਨਾ ਟੰਡਨ (Raveena Tandon) ਦੀ । ਜੋ ਅੱਜ ਆਪਣਾ ਜਨਮ ਦਿਨ ਮਨਾ ਰਹੀ ਹੈ । ਇਸ ਮੌਕੇ ‘ਤੇ ਫੈਨਸ ਦੇ ਨਾਲ ਨਾਲ ਇੰਡਸਟਰੀ ਦੇ ਸਿਤਾਰੇ ਵੀ ਜਨਮਨਦਿਨ ਦੀ ਵਧਾਈ ਦੇ ਰਹੇ ਹਨ ।

ਹੋਰ ਪੜ੍ਹੋ :  ਜਦੋਂ ਵਿਆਹ ਵਾਲੀ ਕੁੜੀ ਵਿਆਹ ਛੱਡ ਕੇ ਗੋਭੀ ਖਰੀਦਣ ਪਹੁੰਚੀ, ਵੇਖੋ ਵੀਡੀਓ

ਇਸ ਤਰ੍ਹਾਂ ਬਾਲੀਵੁੱਡ ‘ਚ ਮਿਲਿਆ ਮੌਕਾ 

 ਰਵੀਨਾ ਟੰਡਨ ਨੇ ਇੱਕ ਸ਼ੋਅ ਦੇ ਦੌਰਾਨ ਖੁਲਾਸਾ ਕੀਤਾ ਸੀ ਕਿ ਫ਼ਿਲਮਾਂ ‘ਚ ਆਉਣ ਦੇ ਲਈ ਉਨ੍ਹਾਂ ਨੂੰ ਜ਼ਿਆਦਾ ਸੰਘਰਸ਼ ਨਹੀਂ ਸੀ ਕਰਨਾ ਪਿਆ । ਉਨ੍ਹਾਂ ਦੀ ਪਹਿਲੀ ਫ਼ਿਲਮ ‘ਪੱਥਰ ਕੇ ਫੂਲ’ ਸੀ ਜੋ ਕਿ 1991 ‘ਚ ਰਿਲੀਜ਼ ਹੋਈ ਸੀ । ਸਲਮਾਨ ਖ਼ਾਨ ਇਸ ਫ਼ਿਲਮ ਦੇ ਹੀਰੋ ਸਨ । ਕਾਲਜ ਦੇ ਦਿਨਾਂ ਦੌਰਾਨ ਹੀ ਅਦਾਕਾਰਾ ਆਪਣੇ ਦੋਸਤਾਂ ਦੇ ਨਾਲ ਪੀਜ਼ਾ ਖਾਣ ਗਈ ਸੀ ਜਿਸ ਦੁਕਾਨ ‘ਤੇ ਉਹ ਬੈਠੀ ਸੀ, ਉੱਥੇ ਹੀ ਵਿਵੇਕ ਵਾਸਵਾਨੀ ਅਤੇ ਅਨੰਤ ਬਲਾਨੀ ਵੀ ਬੈਠੇ ਸਨ ।

  ਦੋਵੇਂ ਇਸੇ ਫ਼ਿਲਮ ਦੇ ਲਈ ਹੀਰੋਇਨ ਦੀ ਭਾਲ ਕਰ ਰਹੇ ਸਨ । ਵਿਵੇਕ ਨੇ ਰਵੀਨਾ ਨੂੰ ਨਹੀਂ ਸੀ ਪਛਾਣਿਆ, ਪਰ ਰਵੀਨਾ ਨੇ ਉਨ੍ਹਾਂ ਨੂੰ ਪਛਾਣ ਲਿਆ ਸੀ । ਜਿਸ ਤੋਂ ਬਾਅਦ ਵਿਵੇਕ ਦੇ ਨਾਲ ਰਵੀਨਾ ਦੀ ਗੱਲ ਹੋਈ ਤਾਂ ਉਸ ਨੇ ਦੱਸਿਆ ਕਿ ਉਹ ਰਵੀ ਟੰਡਨ ਦੀ ਧੀ ਹੈ। ਜਿਸ ਤੋਂ ਬਾਅਦ  ਉਨ੍ਹਾਂ ਨੂੰ ਇਸ ਫ਼ਿਲਮ ‘ਚ ਕੰਮ ਕਰਨ ਦਾ ਮੌਕਾ ਮਿਲ ਗਿਆ ।ਰਵੀਨਾ ਟੰਡਨ ਨੇ ਮੋਹਰਾ, ਅੰਦਾਜ਼ ਅਪਨਾ ਅਪਨਾ, ਖਿਲਾੜੀਓਂ ਕਾ ਖਿਲਾੜੀ ਸਣੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਅਦਾਕਾਰਾ ਲਗਾਤਾਰ ਫ਼ਿਲਮਾਂ ‘ਚ ਸਰਗਰਮ ਹੈ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network