ਜਦੋਂ ਵਿਆਹ ਵਾਲੀ ਕੁੜੀ ਵਿਆਹ ਛੱਡ ਕੇ ਗੋਭੀ ਖਰੀਦਣ ਪਹੁੰਚੀ, ਵੇਖੋ ਵੀਡੀਓ

ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਰਹਿੰਦਾ ਹੈ । ਹੁਣ ਇੱਕ ਕੁੜੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਕੁੜੀ ਲਾੜੀ ਦੇ ਲਿਬਾਸ ‘ਚ ਸੱਜੀ ਹੋਈ ਨਜ਼ਰ ਆ ਰਹੀ ਹੈ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ।

Reported by: PTC Punjabi Desk | Edited by: Shaminder  |  October 26th 2023 01:18 PM |  Updated: October 26th 2023 01:18 PM

ਜਦੋਂ ਵਿਆਹ ਵਾਲੀ ਕੁੜੀ ਵਿਆਹ ਛੱਡ ਕੇ ਗੋਭੀ ਖਰੀਦਣ ਪਹੁੰਚੀ, ਵੇਖੋ ਵੀਡੀਓ

ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ (Video Viral) ਹੁੰਦਾ ਰਹਿੰਦਾ ਹੈ । ਹੁਣ ਇੱਕ ਕੁੜੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਕੁੜੀ ਲਾੜੀ (Bride) ਦੇ ਲਿਬਾਸ ‘ਚ ਸੱਜੀ ਹੋਈ ਨਜ਼ਰ ਆ ਰਹੀ ਹੈ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ।ਕੁੜੀ ਸਬਜ਼ੀ ਵੇਚਣ ਵਾਲੇ ਕੋਲ ਆਉਂਦੀ ਹੈ ਤੇ ਉਸ ਤੋਂ ਗੋਭੀ ਦਾ ਰੇਟ ਪੁੱਛਦੀ ਹੈ ਅਤੇ ਤਿੰਨ ਕਿਲੋ ਗੋਭੀ ਲੈ ਲੈਂਦੀ ਹੈ ।

ਹੋਰ ਪੜ੍ਹੋ :  ਪ੍ਰਿਯੰਕਾ ਚੋਪੜਾ ਨੇ ਧੀ ਦੇ ਨਾਲ ਸਾਂਝੀ ਕੀਤੀ ਕਿਊਟ ਤਸਵੀਰ, ਫੈਨਸ ਨੂੰ ਆ ਰਹੀ ਪਸੰਦ

ਗੋਭੀ ਵੇਚਣ ਵਾਲਾ ਇਸ ਕੁੜੀ ਨੂੰ ਪੁੱਛਦਾ ਹੈ ਕਿ ਉਸ ਦਾ ਵਿਆਹ ਹੈ ਤਾਂ ਸਬਜ਼ੀ ਵਾਲਾ ਪੁੱਛਦਾ ਹੈ ਮੈਡਮ ਤੁਹਾਡਾ ਵਿਆਹ ਹੈ । ਇਸ ‘ਤੇ ਲਾੜੀ ਦੇ ਲਿਬਾਸ ‘ਚ ਸੱਜੀ ਕੁੜੀ ਕਹਿੰਦੀ ਹਾਂਜੀ ਮੇਰਾ ਵਿਆਹ ਹੈ ਤੇ ਗੋਭੀ ਵਾਲੇ ਪਕੌੜੇ ਖਤਮ ਹੋ ਗਏ ਸਨ ਜੀਜਾ ਨਰਾਜ਼ ਹੋ ਗਿਆ ਸੀ ਅਤੇ ਆਹ ਇੱਕ ਫੁੱਲ ਹੋਰ ਪਾ ਦਿਓ ਕਿਤੇ ਭੈਣ ਨਾ ਮੁੜ ਕੇ ਨਰਾਜ਼ ਹੋ ਜਾਵੇ ।

ਇਸ ਤੋਂ ਬਾਅਦ ਉਹ ਕੁੜੀ ਕਹਿੰਦੀ ਹੈ ਕਿ ਮੈਂ ਤਾਂ ਵਿਆਹ ਵਾਲੀ ਕੁਰਸੀ ਛੱਡ ਕੇ ਇਸੇ ਕਰਕੇ ਗੋਭੀ ਲੈਣ ਆਈ ਹਾਂ।ਇਸ ਵੀਡੀਓ ‘ਤੇ ਲੋਕਾਂ ਦੇ ਵੱਲੋਂ ਵੀ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਵੀਡੀਓਜ਼ ਵਾਇਰਲ ਹੁੰਦੇ ਰਹੇ ਹਨ । ਜੋ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋਏ ਸਨ ਅਤੇ ਕਈਆਂ ਨੂੰ ਬਾਲੀਵੁੱਡ ‘ਚ ਕੰਮ ਕਰਨ ਦਾ ਮੌਕਾ ਵੀ ਮਿਲ ਗਿਆ ਸੀ । ਜਿਸ ‘ਚ ਰਾਨੂੰ ਮੰਡਲ ਸਣੇ ਕਈ ਲੋਕ ਸ਼ਾਮਿਲ ਹਨ । 

- PTC PUNJABI


Popular Posts