ਪ੍ਰਿਯੰਕਾ ਚੋਪੜਾ ਨੇ ਧੀ ਦੇ ਨਾਲ ਸਾਂਝੀ ਕੀਤੀ ਕਿਊਟ ਤਸਵੀਰ, ਫੈਨਸ ਨੂੰ ਆ ਰਹੀ ਪਸੰਦ

ਪ੍ਰਿਯੰਕਾ ਚੋਪੜਾ ਆਪਣੀ ਧੀ ਮਾਲਤੀ ਦੇ ਨਾਲ ਅਕਸਰ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ । ਹੁਣ ਅਦਾਕਾਰਾ ਦੀ ਇੱਕ ਹੋਰ ਤਸਵੀਰ ਆਪਣੀ ਧੀ ਦੇ ਨਾਲ ਵਾਇਰਲ ਹੋ ਰਹੀ ਹੈ ।

Reported by: PTC Punjabi Desk | Edited by: Shaminder  |  October 26th 2023 12:03 PM |  Updated: October 26th 2023 12:03 PM

ਪ੍ਰਿਯੰਕਾ ਚੋਪੜਾ ਨੇ ਧੀ ਦੇ ਨਾਲ ਸਾਂਝੀ ਕੀਤੀ ਕਿਊਟ ਤਸਵੀਰ, ਫੈਨਸ ਨੂੰ ਆ ਰਹੀ ਪਸੰਦ

ਪ੍ਰਿਯੰਕਾ ਚੋਪੜਾ (Priyanka Chopra) ਆਪਣੀ ਧੀ ਮਾਲਤੀ ਦੇ ਨਾਲ ਅਕਸਰ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ । ਹੁਣ ਅਦਾਕਾਰਾ ਦੀ ਇੱਕ ਹੋਰ ਤਸਵੀਰ ਆਪਣੀ ਧੀ ਦੇ ਨਾਲ ਵਾਇਰਲ ਹੋ ਰਹੀ ਹੈ । ਜਿਸ ‘ਚ ਅਦਾਕਾਰਾ ਨੇ ਆਪਣੀ ਧੀ ਦੇ ਹੱਥ ‘ਚ ਹੱਥ ਪਾਇਆ ਹੋਇਆ ਹੈ । ਫੈਨਸ ਨੂੰ ਇਹ ਤਸਵੀਰ ਬਹੁਤ ਜ਼ਿਆਦਾ ਪਸੰਦ ਆ ਰਹੀ ਹੈ । ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਨੂੰ ਪਸੰਦ ਕੀਤਾ ਜਾ ਰਿਹਾ ਹੈ । 

ਹੋਰ ਪੜ੍ਹੋ :  ਵਿਆਹ ਤੋਂ ਪੰਜ ਸਾਲ ਬਾਅਦ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨੇ ਵਿਖਾਇਆ ਆਪਣੇ ਵਿਆਹ ਦਾ ਵੀਡੀਓ, 2018 ‘ਚ ਲਈਆਂ ਸਨ ਲਾਵਾਂ

ਪ੍ਰਿਯੰਕਾ ਚੋਪੜਾ ਨੇ ਨਿੱਕ ਜੋਨਸ ਦੇ ਨਾਲ ਕਰਵਾਇਆ ਵਿਆਹ 

ਪ੍ਰਿਯੰਕਾ ਚੋਪੜਾ ਨੇ ਨਿੱਕ ਜੋਨਸ ਦੇ ਨਾਲ ਵਿਆਹ ਕਰਵਾਇਆ ਹੈ । ਜੋ ਕਿ ਅਮਰੀਕੀ ਮੂਲ ਦਾ ਪ੍ਰਸਿੱਧ ਗਾਇਕ ਹੈ । ਦੋਵਾਂ ਦੇ ਘਰ ਸੈਰੋਗੇਸੀ ਦੇ ਜ਼ਰੀਏ ਇੱਕ ਧੀ ਦਾ ਜਨਮ ਕੁਝ ਹੀ ਸਮਾਂ ਪਹਿਲਾਂ ਹੋਇਆ ਸੀ ।ਜਿਸ ਦੀਆਂ ਤਸਵੀਰਾਂ ਵੀ ਅਦਾਕਾਰਾ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਸਨ । 

ਪ੍ਰਿਯੰਕਾ ਚੋਪੜਾ ਦਾ ਵਰਕ ਫ੍ਰੰਟ 

ਪ੍ਰਿਯੰਕਾ ਚੋਪੜਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਿਸ ‘ਚ ਮੈਰੀਕੌਮ,ਬਰਫੀ, ਦੋਸਤਾਨਾ,ਡੌਨ, ਅਗਨੀਪੱਥ, ੭ ਖੂਨ ਮਾਫ, ਅੰਦਾਜ਼ ਸਣੇ ਕਈ ਫ਼ਿਲਮਾਂ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ ।ਪ੍ਰਿਯੰਕਾ ਚੋਪੜਾ ਆਪਣੀ ਬਿਹਤਰੀਨ ਅਦਾਕਾਰੀ ਦੇ ਲਈ ਜਾਣੀ ਜਾਂਦੀ ਹੈ ।ਫ਼ਿਲਮਾਂ ‘ਚ ਉਨ੍ਹਾਂ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network