ਸਤਿੰਦਰ ਸੱਤੀ ਦੀ ਫੈਨਜ਼ ਨੂੰ ਸਲਾਹ, ਕਿੰਝ ਸ਼ਾਨਦਾਰ ਢੰਗ ਨਾਲ ਪਲਾਨ ਕਰੀਏ ਨਵੇਂ ਸਾਲ
Satinder Satti video: ਮਸ਼ਹੂਰ ਪੰਜਾਬੀ ਅਦਾਕਾਰਾ ਤੇ ਗਾਇਕਾ ਸਤਿੰਦਰ ਸੱਤੀ ਅਕਸਰ ਆਪਣੇ ਸੋਸ਼ਲ ਮੀਡੀਆ ਪੋਸਟਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੀ ਹੈ। ਅਦਾਕਾਰਾ ਆਪਣੇ ਫੈਨਜ਼ ਨਾਲ ਨਿੱਤ ਨਵੀਆਂ ਚੀਜ਼ਾਂ ਤੇ ਆਪਣੇ ਵਿਚਾਰ ਸਾਂਝੇ ਕਰਦੀ ਹੈ। ਹਾਲ ਹੀ 'ਚ ਸਤਿੰਦਰ ਨੇ ਆਪਣੇ ਫੈਨਜ਼ ਨੂੰ ਜ਼ਿੰਦਗੀ 'ਚ ਅੱਗੇ ਵਧਣ ਤੇ ਸ਼ਾਨਦਾਰ ਢੰਗ ਨਾਲ ਇਸ ਨਵੇਂ ਸਾਲ ਨੂੰ ਜਿਉਣ ਬਾਰੇ ਟਿਪਸ ਦਿੱਤੇ ਹਨ।
ਨਵਾਂ ਸਾਲ ਚੜ੍ਹ ਗਿਆ ਹੈ। ਹਰ ਕੋਈ ਨਵੇਂ ਸਾਲ 'ਤੇ ਨਵੇਂ-ਨਵੇਂ ਸੰਕਲਪ ਲੈਂਦਾ ਹੈ ਕਿ ਮੈਂ ਇਹ ਕਰਨਾ ਹੈ, ਜਾਂ ਮੈਂ ਉਹ ਕਰਨਾ ਹੈ। ਪਰ ਕੀ ਤੁਸੀਂ ਕਦੇ ਆਪਣੀਆਂ ਮੁੱਢਲੀਆਂ ਚੀਜ਼ਾਂ ਨੂੰ ਰੀਪੇਅਰ ਕਰਨ ਬਾਰੇ ਸੋਚਿਆ ਹੈ। ਜੇਕਰ ਨਹੀਂ ਸੋਚਿਆ ਤਾਂ ਤੁਸੀਂ ਸਤਿੰਦਰ ਸੱਤੀ ਦੇ ਇਹ ਟਿੱਪਸ ਜ਼ਰੂਰ ਫਾਲੋ ਕਰ ਸਕਦੇ ਹੋ।
View this post on Instagram
ਦੱਸ ਦਈਏ ਕਿ ਸਤਿੰਦਰ ਸੱਤੀ (Satinder Satti) ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਫੈਨਜ਼ ਨਾਲ ਹਰ ਵਾਰ ਨਵੇਂ ਵਿਚਾਰ ਸਾਂਝੇ ਕਰਦੀ ਹੈ। ਹਾਲ ਹੀ ਵਿੱਚ ਅਦਾਕਾਰਾ ਸਤਿੰਦਰ ਸੱਤੀ ਨੇ ਇਸੇ ਵਿਸ਼ੇ 'ਤੇ ਖਾਸ ਤੇ ਮੋਟੀਵੇਸ਼ਨਲ ਵੀਡੀਓ ਸ਼ੇਅਰ ਕੀਤੀ ਹੈ। ਸਤਿੰਦਰ ਸੱਤੀ ਨੇ ਇੱਕ ਬੇਹੱਦ ਖਾਸ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਨਵੀਂ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਆਪਣੇ ਫੈਨਜ਼ ਨੂੰ ਨਵੇਂ ਸਾਲ ਦੀ ਵਧਾਈ ਦਿੰਦੀ ਨਜ਼ਰ ਆ ਰਹੀ ਹੈ।
ਸਤਿੰਦਰ ਸੱਤੀ ਦੀ ਫੈਨਜ਼ ਨੂੰ ਸਲਾਹ
ਅਦਾਕਾਰ ਨੇ ਆਪਣੇ ਫੈਨਜ਼ ਨੂੰ ਨਵੇਂ ਸਾਲ 'ਤੇ ਜ਼ਿੰਦਗੀ ਜਿਉਣ ਦਾ ਢੰਗ ਵੀ ਸਿਖਾ ਰਹੀ ਹੈ। ਅਦਾਕਾਰਾ ਨੇ ਕਿਹਾ ਕਿ ਇਸ ਨਵੇਂ ਸਾਲ ਤੁਸੀਂ ਚਾਰ ਚੀਜ਼ਾਂ ਨੂੰ ਸਹੀ ਰੱਖਣ 'ਤੇ ਜ਼ੋਰ ਦੇਣਾ ਹੈ। ਉਹ ਚਾਰ ਚੀਜ਼ਾਂ ਹਨ, ਤੁਹਾਡੀ ਸਿਹਤ, ਤੁਹਾਡੀ ਆਰਥਿਕ ਸਥਿਤੀ, ਤੁਹਾਡੇ ਰਿਸ਼ਤੇ ਤੇ ਤੁਹਾਡਾ ਪ੍ਰੋਫੈਸ਼ਨ। ਅਦਾਕਾਰਾ ਨੇ ਆਪਣੇ ਫੈਨਜ਼ ਨੂੰ ਕਿਹਾ ਕਿ ਇਹ ਸਾਲ ਤੁਹਾਡਾ ਆਪਣਾ ਹੈ ਤੇ ਇਸ ਨੂੰ ਸ਼ਾਨਦਾਰ ਢੰਗ ਨਾਲ ਜਿਉਣਾ ਤੁਹਾਡੇ ਆਪਣੇ ਹੱਥ ਵਿੱਚ ਹੈ, ਸੋ ਜੀ ਭਰ ਕੇ ਆਪਣੀ ਜ਼ਿੰਦਗੀ ਨੂੰ ਜਿਓ ਤੇ ਸ਼ਾਨਦਾਰ ਜੀਵਨ ਦਾ ਆਨੰਦ ਮਾਣੋ।
ਦੱਸ ਦਈਏ ਕਿ ਸੱਤਿੰਦਰ ਸੱਤੀ ਇੱਕ ਮਸ਼ਹੂਰ ਅਦਾਕਾਰਾ, ਗਾਇਕਾ ਮੋਟੀਵੇਸ਼ਨਲ ਸਪੀਕਰ ਤੇ ਵਕੀਲ ਹੈ। ਅਦਾਕਾਰਾ ਦੀ ਇਸ ਵੀਡੀਓ ਨੂੰ ਉਨ੍ਹਾਂ ਦੇ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਅਦਾਕਾਰਾ ਦੀ ਇਸ ਵੀਡੀਓ ਉੱਤੇ ਹਾਰਟ ਈਮੋਜੀ ਤੇ ਕਮੈਂਟ ਕਰਕੇ ਉਸ ਦੀ ਤਾਰੀਫ ਕਰਦੇ ਨਜ਼ਰ ਆਏ।
View this post on Instagram
ਹੋਰ ਪੜ੍ਹੋ: ਈਰਾ ਖਾਨ ਤੇ ਨੁਪੁਰ ਸ਼ਿਖਰੇ ਦੇ ਵਿਆਹ ਦੀਆਂ ਪਹਿਲੀਆਂ ਤਸਵੀਰਾਂ ਆਈਆਂ ਸਾਹਮਣੇ, ਵੇਖੋ ਤਸਵੀਰਾਂ
ਸਤਿੰਦਰ ਸੱਤੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਸੱਤੀ ਨੇ ਪੰਜਾਬੀ ਦੂਰਦਰਸ਼ਨ ਤੋਂ ਬਤੌਰ ਐਂਕਰ ਤੇ ਬਾਅਦ 'ਚ ਅਦਾਕਾਰਾ ਤੇ ਗਾਇਕਾ ਵਜੋਂ ਆਪਣੀ ਪਛਾਣ ਬਣਾਈ। ਹਲਾਂਕਿ ਇਹ ਮੁਕਾਮ ਹਾਸਿਲ ਕਰਨ ਲਈ ਸਤਿੰਦਰ ਸੱਤੀ ਨੂੰ ਕਾਫੀ ਸੰਘਰਸ਼ ਕਰਨਾ ਪਿਆ। ਮੌਜੂਦਾ ਸਮੇਂ ਵਿੱਚ ਸਤਿੰਦਰ ਸੱਤੀ ਹੁਣ ਕੈਨੇਡਾ 'ਚ ਇੰਮੀਗ੍ਰੇਸ਼ਨ ਵਕੀਲ ਬਣ ਕੇ ਸੇਵਾਵਾਂ ਨਿਭਾ ਰਹੀ ਹੈ। ਇਸ ਦੇ ਨਾਲ ਨਾਲ ਅਦਾਕਾਰਾ ਮੋਟੀਵੇਸ਼ਨਲ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਕੇ ਅਕਸਰ ਫੈਨਜ਼ ਨੂੰ ਜ਼ਿੰਦਗੀ 'ਚ ਆਉਣ ਵਾਲੀ ਮੁਸ਼ਕਲਾਂ ਤੋਂ ਲੜਨ ਦੀ ਪ੍ਰੇਰਣਾ ਦਿੰਦੀ ਰਹਿੰਦੀ ਹੈ।