ਈਰਾ ਖਾਨ ਤੇ ਨੁਪੁਰ ਸ਼ਿਖਰੇ ਦੇ ਵਿਆਹ ਦੀਆਂ ਪਹਿਲੀਆਂ ਤਸਵੀਰਾਂ ਆਈਆਂ ਸਾਹਮਣੇ, ਵੇਖੋ ਤਸਵੀਰਾਂ
ਈਰਾ ਖਾਨ ਤੇ ਨੁਪੁਰ ਸ਼ਿਖਰੇ ਦੇ ਵਿਆਹ ਦੀਆਂ ਪਹਿਲੀਆਂ ਤਸਵੀਰਾਂ ਆਈਆਂ ਸਾਹਮਣੇ, ਵੇਖੋ ਤਸਵੀਰਾਂ
Ira Khan Nupur Shikhare Wedding: ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਆਮਿਰ ਖਾਨ ਤੇ ਰੀਨਾ ਦੱਤਾ ਦੀ ਧੀ ਈਰਾ ਖਾਨ ਦਾ ਵਿਆਹ 3 ਜਨਵਰੀ ਨੂੰ ਹੋਇਆ। ਈਰਾ ਖਾਨ ਨੇ ਆਪਣੇ ਬੁਆਏਫ੍ਰੈਂਡ ਨੂਪੁਰ ਸ਼ਿਖਰੇ ਨਾਲ ਵਿਆਹ ਕੀਤਾ ਹੈ। ਦੋਵਾਂ ਨੇ ਪਰਿਵਾਰ ਅਤੇ ਕਰੀਬੀ ਲੋਕਾਂ ਵਿਚਾਲੇ ਕੋਰਟ ਮੈਰਿਜ ਕੀਤੀ ਹੈ। ਈਰਾ ਖਾਨ ਅਤੇ ਨੂਪੁਰ ਸ਼ਿਖਰੇ ਦੇ ਵਿਆਹ ਦੀ ਪਹਿਲੀ ਝਲਕ ਸਾਹਮਣੇ ਆ ਗਈ ਹੈ।
ਅਨੋਖੇ ਅੰਦਾਜ਼ 'ਚ ਨਜ਼ਰ ਆਏ ਆਮਿਰ ਖਾਨ ਦੇ ਜਵਾਈ
ਰਿਪੋਰਟਾਂ ਮੁਤਾਬਕ ਈਰਾ ਖਾਨ ਦਾ ਵਿਆਹ ਮੁੰਬਈ ਦੇ ਤਾਜ ਲੈਂਡਸ ਐਂਡ ਹੋਟਲ 'ਚ ਹੋਇਆ ਹੈ। ਨੁਪੁਰ ਸ਼ਿਖਰੇ ਨਿੱਕਰ ਪਹਿਨ ਕੇ ਬਾਰਾਤ ਲੈ ਕੇ ਹੋਟਲ ਪਹੁੰਚੇ। ਵਿਆਹ ਕਰਨ ਆਏ ਲਾੜੇ ਦੀ ਇਸ ਅਜੀਬ ਲੁੱਕ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ। ਇਹੀ ਨਹੀਂ ਨੁਪੁਰ ਨੇ ਆਪਣੇ ਵਿਆਹ 'ਤੇ ਢੋਲ ਵਜਾਉਂਦੇ ਤੇ ਡਾਂਸ ਕਰਦੇ ਹੋਏ ਵੀ ਨਜ਼ਰ ਆਏ।
ਈਰਾ ਖਾਨ ਨੇ ਆਪਣੇ ਵਿਆਹ ਵਾਲੇ ਦਿਨ ਬੇਜ ਰੰਗ ਦਾ ਲਹਿੰਗਾ ਪਾਇਆ ਹੋਇਆ ਸੀ । ਉਥੇ ਹੀ ਨੂਪੁਰ ਪਹਿਲਾਂ ਸ਼ਾਰਟਸ ਪਹਿਨੇ ਨਜ਼ਰ ਆਏ ਤੇ ਬਾਅਦ 'ਚ ਸ਼ੇਰਵਾਨੀ ਪਹਿਨੇ ਨਜ਼ਰ ਆਏ। ਸਾਹਮਣੇ ਆਈ ਵੀਡੀਓ 'ਚ ਈਰਾ ਖਾਨ ਅਤੇ ਨੂਪੁਰ ਸ਼ਿਖਾਰੇ ਮਹਿਮਾਨਾਂ ਦੇ ਸਾਹਮਣੇ ਆਪਣਾ ਵਿਆਹ ਰਜਿਸਟਰ ਕਰਵਾਉਂਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਆਮਿਰ ਖਾਨ ਆਪਣੀ ਸਾਬਕਾ ਪਤਨੀ ਨਾਲ ਜੋੜੇ ਦੇ ਪਿੱਛੇ ਖੜ੍ਹੇ ਨਜ਼ਰ ਆਏ। ਕਿਰਨ ਰਾਓ ਆਪਣੇ ਮੋਬਾਈਲ ਤੋਂ ਨੂਪੁਰ ਸ਼ਿਖਾਰੇ ਅਤੇ ਈਰਾ ਖਾਨ ਦੀ ਵੀਡੀਓ ਰਿਕਾਰਡ ਕਰਦੀ ਨਜ਼ਰ ਆਈ। ਈਰਾ ਅਤੇ ਨੂਪੁਰ ਦਾ ਇਹ ਵੀਡੀਓ ਇੰਟਰਨੈਟ 'ਤੇ ਵਾਇਰਲ ਹੋ ਗਿਆ ਹੈ।ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਨੇ ਵੀ ਕੀਤੀ ਸ਼ਿਰਕਤਆਮਿਰ ਖਾਨ ਦੀ ਧੀ ਈਰਾ ਖਾਨ ਅਤੇ ਨੂਪੁਰ ਸ਼ਿਖਰੇ ਦੇ ਵਿਆਹ 'ਚ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੋਵੇਂ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਪਹੁੰਚੇ। ਆਮਿਰ ਖਾਨ ਅਤੇ ਕਿਰਨ ਰਾਓ ਬਾਹਰ ਆ ਕੇ ਮੁਕੇਸ਼ ਅਤੇ ਨੀਤਾ ਅੰਬਾਨੀ ਦਾ ਸਵਾਗਤ ਕਰਦੇ ਨਜ਼ਰ ਆਏ।ਸ਼ਾਹੀ ਅੰਦਾਜ਼ 'ਚ 8 ਜਨਵਰੀ ਨੂੰ ਹੋਵੇਗਾ ਜੋੜੇ ਦਾ ਵਿਆਹ ਆਮਿਰ ਖਾਨ ਦੀ ਧੀ ਈਰਾ ਖਾਨ ਦੇ ਪ੍ਰੀ-ਵੈਡਿੰਗ ਫੰਕਸ਼ਨ 2 ਜਨਵਰੀ ਨੂੰ ਸ਼ੁਰੂ ਹੋਏ ਸਨ। ਮੀਡੀਆ ਰਿਪੋਰਟਸ ਮੁਤਾਬਕ ਈਰਾ ਅਤੇ ਨੂਪੁਰ ਨੇ ਅੱਜ ਦੁਪਹਿਰ ਨੂੰ ਕੋਰਟ ਮੈਰਿਜ ਕੀਤੀ ਹੈ। ਕੋਰਟ ਮੈਰਿਜ ਤੋਂ ਬਾਅਦ ਆਮਿਰ ਦੀ ਧੀ ਈਰਾ ਅਤੇ ਜਵਾਈ ਨੂਪੁਰ ਉਦੈਪੁਰ ਲਈ ਰਵਾਨਾ ਹੋਣਗੇ, ਜਿੱਥੇ ਉਨ੍ਹਾਂ ਦਾ ਸ਼ਾਨਦਾਰ ਵਿਆਹ ਹੋਵੇਗਾ। ਇਸ ਜੋੜੇ ਦਾ ਸ਼ਾਹੀ ਵਿਆਹ 8 ਜਨਵਰੀ ਨੂੰ ਹੋਵੇਗਾ।
ਹੋਰ ਪੜ੍ਹੋ: ਨੀਰੂ ਬਾਜਵਾ ਨੇ ਭੈਣ ਰੁਬੀਨਾ ਤੇ ਪਰਿਵਾਰ ਨਾਲ ਹਾਂਗਕਾਂਗ 'ਚ ਮਨਾਇਆ ਨਵੇਂ ਸਾਲ ਦਾ ਜਸ਼ਨ, ਵੇਖੋ ਤਸਵੀਰਾਂ
ਈਰਾ ਦੇ ਵਿਆਹ ਤੋਂ ਬਾਅਦ ਆਮਿਰ ਦੇਣਗੇ ਸ਼ਾਨਦਾਰ ਰਿਸੈਪਸ਼ਨਧੀ ਈਰਾ ਖਾਨ ਦੇ ਵਿਆਹ ਤੋਂ ਬਾਅਦ, ਆਮਿਰ ਖਾਨ ਮੁੰਬਈ ਵਿੱਚ ਆਪਣੇ ਕਰੀਬੀ ਦੋਸਤਾਂ ਲਈ ਇੱਕ ਸ਼ਾਨਦਾਰ ਰਿਸੈਪਸ਼ਨ ਪਾਰਟੀ ਦੇਣਗੇ। ਇਸ ਪਾਰਟੀ 'ਚ ਸ਼ਾਹਰੁਖ ਖਾਨ ਤੋਂ ਲੈ ਕੇ ਸਲਮਾਨ ਖਾਨ ਅਤੇ ਮਨੋਰੰਜਨ ਜਗਤ ਦੇ ਸਾਰੇ ਵੱਡੇ ਸਿਤਰਿਆਂ ਦੇ ਆਉਣ ਦੀ ਉਮੀਦ ਹੈ।ਕੌਣ ਹੈ ਆਮਿਰ ਖਾਨ ਦਾ ਜਵਾਈ ਨੂਪੁਰ ਸ਼ਿਖਾਰੇ?ਆਮਿਰ ਖਾਨ ਦਾ ਜਵਾਈ ਨੂਪੁਰ ਸ਼ਿਖਾਰੇ ਬਾਲੀਵੁੱਡ ਦੀ ਮਸ਼ਹੂਰ ਫਿਟਨੈੱਸ ਟ੍ਰੇਨਰ ਹੈ। ਉਨ੍ਹਾਂ ਨੇ ਕਈ ਸਿਤਾਰਿਆਂ ਨੂੰ ਫਿਟਨੈੱਸ ਦੀ ਟ੍ਰੇਨਿੰਗ ਦਿੱਤੀ ਹੈ। ਸੁਸ਼ਮਿਤਾ ਸੇਨ ਦੇ ਨਾਲ-ਨਾਲ ਸਹੁਰਾ ਆਮਿਰ ਖਾਨ ਵੀ ਇਸ ਲਿਸਟ 'ਚ ਸ਼ਾਮਲ ਹੈ। ਇਸ ਦੇ ਨਾਲ ਹੀ ਉਹ ਈਰਾ ਖਾਨ ਦਾ ਟ੍ਰੇਨਰ ਵੀ ਰਹਿ ਚੁੱਕਿਆ ਹੈ। ਈਰਾ ਅਤੇ ਨੂਪੁਰ ਦੀ ਪਹਿਲੀ ਮੁਲਾਕਾਤ ਜਿਮ 'ਚ ਹੀ ਹੋਈ ਸੀ। ਇਸ ਦੌਰਾਨ ਦੋਹਾਂ ਨੂੰ ਇਕ-ਦੂਜੇ ਨਾਲ ਪਿਆਰ ਹੋ ਗਿਆ ਸੀ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
