ਸਤਵਿੰਦਰ ਬੁੱਗਾ ਦਾ ਭਰਾ ਨਾਲ ਵਧਿਆ ਵਿਵਾਦ, ਗਾਇਕ ਨੇ ਵੀਡੀਓ ਸਾਂਝੀ ਕਰ ਦੱਸੀ ਆਪਣੀ ਭਾਬੀ ਦੀ ਮੌਤ ਦੀ ਸੱਚਾਈ
Satwinder Bugga Dispute With Brother : ਪੰਜਾਬੀ ਗਾਇਕ ਸਤਵਿੰਦਰ ਬੁੱਗਾ ਇਨ੍ਹੀਂ ਦਿਨੀਂ ਪਰਿਵਾਰਿਕ ਵਿਵਾਦ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਸਤਵਿੰਦਰ ਬੁੱਗਾ ਤੇ ਉਨ੍ਹਾਂ ਦੇ ਭਰਾ ਦਵਿੰਦਰ ਬੁੱਗਾ ਵਿਚਾਲੇ ਵਿਵਾਦ ਲਗਾਤਾਰ ਵੱਧਦਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਗਾਇਕ ਦੇ ਭਰਾ ਨੇ ਉਨ੍ਹਾਂ 'ਤੇ ਆਪਣੀ ਪਤਨੀ ਦਾ ਕਤਲ ਕਰਨ ਦੇ ਦੋਸ਼ ਲਾਏ ਹਨ, ਪਰ ਹੁਣ ਗਾਇਕ ਨੇ ਇੱਕ ਵੀਡੀਓ ਜਾਰੀ ਕਰਦੇ ਹੋਏ ਆਪਣਾ ਪੱਖ ਦੱਸਿਆ ਹੈ।
ਦੱਸ ਦੇਈਏ ਕਿ ਸਤਵਿੰਦਰ ਬੁੱਗਾ ਤੇ ਉਨ੍ਹਾਂ ਦੇ ਭਰਾ ਦਵਿੰਦਰ ਬੁੱਗਾ ਵਿਚਾਲੇ ਜ਼ਮੀਨੀ ਵਿਵਾਦ ਕਾਫੀ ਜ਼ਿਆਦਾ ਵੱਧ ਗਿਆ ਹੈ। ਇਸ ਵਿਚਾਲੇ ਕਲਾਕਾਰ ਦੇ ਛੋਟੇ ਭਰਾ ਦਵਿੰਦਰ ਦੀ ਪਤਨੀ ਦਾ ਦਿਹਾਂਤ ਵੀ ਹੋ ਗਿਆ ਹੈ। ਦਵਿੰਦਰ ਬੁੱਗਾ ਨੇ ਬੀਤੇ ਦਿਨੀਂ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਆਪਣੀ ਪਤਨੀ ਦਾ ਕਤਲ ਕਰਨ ਦੇ ਦੋਸ਼ ਗਾਇਕ ਸਤਵਿੰਦਰ ਬੁੱਗਾ ਉੱਤੇ ਲਾਏ ਹਨ। ਉਹ ਇਨਸਾਫ ਦੀ ਮੰਗ ਕਰ ਰਹੇ ਹਨ। ਇਸ ਵਿਚਾਲੇ ਉਨ੍ਹਾਂ ਵੱਲੋਂ ਇੱਕ ਹੋਰ ਵੀਡੀਓ ਸ਼ੇਅਰ ਕੀਤਾ ਗਿਆ ਹੈ, ਜਿਸ ਵਿੱਚ ਉਨ੍ਹਾਂ ਕਈ ਕਿਸਾਨ ਜੱਥੇਬੰਦੀਆ ਸਣੇ ਲੱਖਾ ਸਿਧਾਣਾ ਕੋਲੋਂ ਵੀ ਮਦਦ ਦੀ ਮੰਗ ਕੀਤੀ ਹੈ।
Posted by ਦਵਿੰਦਰ ਸਿੰਘ ਮਕਾਰੋਂਪੁਰ on Sunday, December 24, 2023
ਹਾਲ ਹੀ ਵਿੱਚ ਗਾਇਕ ਸਤਵਿੰਦਰ ਬੁੱਗਾ ਨੇ ਇੱਕ ਵੱਡੇ ਮੀਡੀਆ ਅਦਾਰੇ ਨਾਲ ਇੰਟਰਵਿਊ ਦਿੰਦੇ ਹੋਏ ਆਪਣੀ ਇੱਕ ਹੋਰ ਨਵੀਂ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਗਾਇਕ ਆਪਣੀ ਭਰਜਾਈ ਦੀ ਮੌਤ ਦੀ ਅਸਲ ਸੱਚਾਈ ਦੱਸ ਰਹੇ ਹਨ। ਵੀਡੀਓ ਦੇ ਵਿੱਚ ਤੁਸੀਂ ਗਾਇਕ ਨੂੰ ਸੁਣ ਸਕਦੇ ਹੋ, ਗਾਇਕ ਨੇ ਦੱਸਿਆ ਕਿ ਜਦੋਂ ਕਿਆਰੀਆਂ ਨੂੰ ਲੈ ਕੇ ਝਗੜਾ ਹੋਇਆ ਤਾਂ ਉਸ ਦੌਰਾਨ ਮੇਰੀ ਕਿਆਰੀ ਵੱਲ ਅਸੀ ਮੂੰਹ ਕਰਕੇ ਖੜ੍ਹੇ ਸੀ, ਬਾਕੀ ਸਾਰੇ ਦੂਜੀ ਕਿਆਰੀ ਵੱਲ ਮੂੰਹ ਕਰਕੇ ਖੜੇ ਹਨ।
ਇਸੇ ਦੌਰਾਨ ਮੇਰੀ ਭਰਜਾਈ ਯਾਨੀ ਮੇਰੇ ਭਰਾ ਦੀ ਪਤਨੀ ਪਿੱਛੇ ਖੜ੍ਹੀ-ਖੜ੍ਹੀ ਡਿੱਗ ਗਈ। ਇਸ ਤੋਂ ਬਾਅਦ ਮੌਕੇ ਉੱਤੇ ਮੌਜੂਦ ਪੁਲਿਸ ਮੁਲਾਜ਼ਮ ਨੇ ਉਨ੍ਹਾਂ ਦੀ ਪਤਨੀ ਦੇ ਹੱਥ ਪੈਰ ਝੱਸੇ ਤੇ ਉਨ੍ਹਾਂ ਨੂੰ ਹਸਪਤਾਲ ਲੈ ਗਏ। ਇਸ ਤੋਂ ਬਾਅਦ ਮੇਰੇ ਰਿਸ਼ਤੇਦਾਰ ਮੈਨੂੰ ਵੀ ਚੱਕ ਕੇ ਹਸਪਤਾਲ ਲੈ ਗਏ, ਹਾਲਾਂਕਿ ਇਸ ਤੋਂ ਪਹਿਲਾਂ ਅਸੀ ਇਨ੍ਹਾਂ ਖਿਲਾਫ ਥਾਣੇ ਵਿੱਚ ਰਿਪੋਰਟ ਕਰਨ ਪੁੱਜੇ ਜੋ ਇਨ੍ਹਾਂ ਨੇ ਮੇਰੇ ਉੱਤੇ ਗੱਡੀ ਚੜ੍ਹਾਈ, ਮੈਨੂੰ ਦੋਵਾਂ ਜਾਣਿਆਂ ਨੇ ਮਿਲ ਕੇ ਮਾਰਨ ਦੀ ਕੋਸ਼ਿਸ਼ ਕੀਤੀ ਸੀ।
View this post on Instagram
ਫਿਲਹਾਲ ਦੋਹਾਂ ਭਰਾਵਾਂ ਵਿਚਾਲੇ ਜਾਰੀ ਇਹ ਵਿਵਾਦ ਸ਼ਾਂਤ ਨਹੀਂ ਹੋ ਪਾ ਰਿਹਾ ਹੈ। ਦੋਵੇਂ ਹੀ ਆਪੋ ਆਪਣਾ ਪੱਖ ਸੋਸ਼ਲ ਮੀਡੀਆ ਦੇ ਜ਼ਰੀਏ ਸਾਹਮਣੇ ਰੱਖ ਰਹੇ ਹਨ ਤੇ ਦੋਵੇਂ ਹੀ ਆਪੋ-ਆਪਣੇ ਲਈ ਇਨਸਾਫ ਦੀ ਮੰਗ ਕਰ ਰਹੇ ਹਨ, ਜਿਸ ਦੇ ਚੱਲਦੇ ਅਜੇ ਇਹ ਕਹਿਣਾ ਮੁਸ਼ਕਲ ਹੋਵੇਗਾ ਕਿ ਕੌਣ ਸਹੀ ਹੈ ਤੇ ਕੌਣ ਗ਼ਲਤ। ਇਸ ਮਾਮਲੇ ਵਿੱਚ ਪੁਲਿਸ ਕਾਰਵਾਈ ਜਾਰੀ ਹੈ।
ਦੱਸਣਯੋਗ ਹੈ ਕਿ ਸਤਵਿੰਦਰ ਬੁੱਗਾ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਐਕਟਿਵ ਹਨ ਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਨੇ ਵਿੱਛੜਣ ਵਿੱਛੜਣ ਕਰਦੀ ਏਂ, ਇਸ਼ਕ ਇਸ਼ਕ ਸਣੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ਤੇ ਉਹ ਅਜੇ ਵੀ ਗਾਇਕੀ ਦੇ ਖੇਤਰ ‘ਚ ਕੰਮ ਕਰ ਰਹੇ ਹਨ।