ਸ਼ਹਿਨਾਜ਼ ਗਿੱਲ ਨੇ ਅਵਾਰਡ ਮਿਲਣ ਤੋਂ ਬਾਅਦ ਪੰਜਾਬੀ ‘ਚ ਸਭ ਦਾ ਕੀਤਾ ਧੰਨਵਾਦ, ਹਰ ਕਿਸੇ ਨੇ ਪਸੰਦ ਕੀਤਾ ਅਦਾਕਾਰਾ ਦਾ ਅੰਦਾਜ਼
ਸ਼ਹਿਨਾਜ਼ ਗਿੱਲ (Shehnaaz Gill ) ਹਮੇਸ਼ਾ ਹੀ ਚਰਚਾ ‘ਚ ਰਹਿੰਦੀ ਹੈ । ਬੀਤੇ ਦਿਨ ਜਿੱਥੇ ਉਸ ਨੇ ਰੈਂਪ ਵਾਕ ਦੇ ਦੌਰਾਨ ਆਪਣੀਆਂ ਅਦਾਵਾਂ ਦੇ ਜਲਵੇ ਬਿਖੇਰ ਕੇ ਸਭ ਨੂੰ ਆਪਣਾ ਦੀਵਾਨਾ ਬਣਾ ਲਿਆ । ਇਸ ਤੋਂ ਬਾਅਦ ਅਦਾਕਾਰਾ ਦਾ ਇੱਕ ਵੀਡੀਓ ਵਾਇਰਲ (Video Viral) ਹੋ ਰਿਹਾ ਹੈ । ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਉਸ ਦੀ ਖੂਬ ਤਾਰੀਫ ਹੋ ਰਹੀ ਹੈ ।
ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਫੈਸ਼ਨ ਸ਼ੋਅ ‘ਚ ਵਿਖਾਏ ਆਪਣੀਆਂ ਅਦਾਵਾਂ ਦੇ ਜਲਵੇ
ਪੰਜਾਬੀ ਨਾਲ ਪਿਆਰ
ਸ਼ਹਿਨਾਜ਼ ਗਿੱਲ ਬੇਸ਼ੱਕ ਮੁੰਬਈ ‘ਚ ਵੱਸ ਗਈ ਹੈ। ਪਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਨਾਲ ਉਸ ਦਾ ਮੋਹ ਘਟਿਆ ਨਹੀਂ ਹੈ । ਉਹ ਅਕਸਰ ਪੰਜਾਬੀ ‘ਚ ਗੱਲ ਕਰਦੀ ਹੋਈ ਨਜ਼ਰ ਆਉਂਦੀ ਹੈ। ਉਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ । ਜਿਸ ‘ਚ ਉਹ ਇੱਕ ਅਵਾਰਡ ਸਮਾਰੋਹ ਦੇ ਦੌਰਾਨ ਨਜ਼ਰ ਆ ਰਹੀ ਹੈ। ਜਿਸ ‘ਚ ਅੰਗਦ ਬੇਦੀ ਉਸ ਨੂੰ ਪਿੰਕਵਿਲਾ ਸਕਰੀਨ ਅਤੇ ਸਟਾਈਲ ਆਈਕਨ ਅਵਾਰਡ ਦੌਰਾਨ ਸਭ ਤੋਂ ਸਟਾਈਲਿਸ਼ ਹੌਟ ਸਟੈਪਰ ( Most Stylish Haute Stepper) ਚੁਣਿਆ ਗਿਆ ਹੈ।ਇਹ ਅਵਾਰਡ ਹਾਸਲ ਕਰਨ ਤੋਂ ਬਾਅਦ ਸ਼ਹਿਨਾਜ਼ ਗਿੱਲ ਨੇ ਸਭ ਦਾ ਸ਼ੁਕਰੀਆ ਅਦਾ ਕੀਤਾ ।
/ptc-punjabi/media/media_files/i96942wet8NsOBP7oalF.jpg)
ਇਸ ਦੌਰਾਨ ਅਦਾਕਾਰਾ ਪੰਜਾਬੀ ‘ਚ ਸਭ ਦਾ ਧੰਨਵਾਦ ਕਰਦੀ ਹੋਈ ਨਜ਼ਰ ਆਈ । ਸ਼ਹਿਨਾਜ਼ ਗਿੱਲ ਦਾ ਇਹ ਅੰਦਾਜ਼ ਹਰ ਕਿਸੇ ਨੂੰ ਬਹੁਤ ਜ਼ਿਆਦਾ ਪਸੰਦ ਆਇਆ ।ਇਸ ਸਮਾਰੋਹ ਦੇ ਦੌਰਾਨ ਅਕਸ਼ੇ ਕੁਮਾਰ, ਰਣਬੀਰ ਕਪੂਰ, ਕਰਨ ਜੌਹਰ,ਕਿਆਰਾ ਅਡਵਾਨੀ ਸਣੇ ਹੋਰ ਕਈ ਕਲਾਕਾਰ ਵੀ ਮੌਜੂਦ ਸਨ ।
View this post on Instagram
ਬਿੱਗ ਬੌਸ ਤੋਂ ਬਾਅਦ ਮਿਲੀ ਸ਼ੌਹਰਤ
ਸ਼ਹਿਨਾਜ਼ ਗਿੱਲ ਨੂੰ ਬਿੱਗ ਬੌਸ ਤੋਂ ਬਾਅਦ ਸ਼ੌਹਰਤ ਮਿਲੀ ਸੀ । ਇਸ ਤੋਂ ਪਹਿਲਾਂ ਅਦਾਕਾਰਾ ਬਤੌਰ ਮਾਡਲ ਪੰਜਾਬੀ ਇੰਡਸਟਰੀ ‘ਚ ਸਰਗਰਮ ਸਨ । ਬਿੱਗ ਬੌਸ ‘ਚ ਸਿਧਾਰਥ ਸ਼ੁਕਲਾ ਦੇ ਨਾਲ ਉਸ ਦੀ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।ਬਿੱਗ ਬੌਸ ਦੇ ਘਰ ਤੋਂ ਬਾਹਰ ਆਉਣ ਤੋਂ ਬਾਅਦ ਵੀ ਇਸ ਜੋੜੀ ਨੇ ਕਈ ਪ੍ਰੋਜੈਕਟ ‘ਚ ਇੱਕਠਿਆਂ ਕੰਮ ਕੀਤਾ ਸੀ। ਇਸ ਜੋੜੀ ਨੂੰ ਸ਼ੋਅ ‘ਚ ਸਿਡਨਾਜ਼ ਦੇ ਨਾਂਅ ਨਾਲ ਜਾਣਿਆਂ ਜਾਂਦਾ ਸੀ । ਪਰ ਸਿਧਾਰਥ ਸ਼ੁਕਲਾ ਦੀ ਬੇਵਕਤੀ ਮੌਤ ਦੇ ਕਾਰਨ ਸ਼ਹਿਨਾਜ਼ ਕਈ ਮਹੀਨੇ ਸਦਮੇ ‘ਚ ਰਹੀ ਸੀ । ਪਰ ਕੁਝ ਮਹੀਨਿਆਂ ਬਾਅਦ ਉਹ ਇੰਡਸਟਰੀ ‘ਚ ਮੁੜ ਤੋਂ ਸਰਗਰਮ ਹੋਈ ਅਤੇ ਇੱਕ ਤੋਂ ਬਾਅਦ ਇੱਕ ਕਈ ਪ੍ਰੋਜੈਕਟਸ ‘ਚ ਨਜ਼ਰ ਆਈ ।