ਪੰਜਾਬੀ ਇੰਡਸਟਰੀ ਤੋਂ ਹੈਰਾਨ ਕਰ ਦੇਣ ਵਾਲੀ ਖ਼ਬਰ, ਸਿਹਤ ਸਬੰਧੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੀ ਹੈ ਗਾਇਕਾ ਰੁਪਿੰਦਰ ਹਾਂਡਾ

ਗਾਇਕਾ ਰੁਪਿੰਦਰ ਹਾਂਡਾ ਇਨ੍ਹੀਂ ਦਿਨੀਂ ਸਿਹਤ ਸਬੰਧੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੀ ਹੈ । ਜਿਸ ਤੋਂ ਬਾਅਦ ਗਾਇਕਾ ਨੇ ਸੋਸ਼ਲ ਮੀਡੀਆ ਨੂੰ ਕੁਝ ਸਮੇਂ ਲਈ ਅਲਵਿਦਾ ਆਖ ਦਿੱਤਾ ਹੈ । ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਸਿਹਤ ਕਾਰਨਾਂ ਦੇ ਚੱਲਦਿਆਂ ਮੈਂ ਕੁਝ ਸਮੇਂ ਲਈ ਸੋਸ਼ਲ ਮੀਡੀਆ ਛੱਡ ਰਹੀ ਹਾਂ ।

By  Shaminder April 19th 2023 11:02 AM

ਗਾਇਕਾ ਰੁਪਿੰਦਰ ਹਾਂਡਾ (Rupinder Handa)  ਇਨ੍ਹੀਂ ਦਿਨੀਂ ਸਿਹਤ ਸਬੰਧੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੀ ਹੈ । ਜਿਸ ਤੋਂ ਬਾਅਦ ਗਾਇਕਾ ਨੇ ਸੋਸ਼ਲ ਮੀਡੀਆ ਨੂੰ ਕੁਝ ਸਮੇਂ ਲਈ ਅਲਵਿਦਾ ਆਖ ਦਿੱਤਾ ਹੈ । ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਸਿਹਤ ਕਾਰਨਾਂ ਦੇ ਚੱਲਦਿਆਂ ਮੈਂ ਕੁਝ ਸਮੇਂ ਲਈ ਸੋਸ਼ਲ ਮੀਡੀਆ ਛੱਡ ਰਹੀ ਹਾਂ ।


ਹੋਰ ਪੜ੍ਹੋ : ਹਜ਼ੂਰੀ ਰਾਗੀ ਭਾਈ ਰਵਿੰਦਰ ਸਿੰਘ ਜੀ ਦਾ ਹੋਇਆ ਐਕਸੀਡੈਂਟ, ਵੀਡੀਓ ਸਾਂਝਾ ਕਰ ਕਿਹਾ ‘ਗੁਰੂ ਰਾਮਦਾਸ ਜੀ ਦੀ ਕਿਰਪਾ ਸਦਕਾ ਮੈਂ ਹਾਂ ਬਿਲਕੁਲ ਠੀਕ’

ਮੇਰੇ ਸਾਰੇ ਅਕਾਊਂਟ ਮੇਰੀ ਟੀਮ ਦੇ ਵੱਲੋਂ ਚਲਾਏ ਜਾਣਗੇ । ਪਰ ਇਸੇ ਦੌਰਾਨ ਮੇਰੇ ਗੀਤ ਜੋ ਕਿ ਤਿਆਰ ਹਨ ਜਲਦ ਹੀ ਰਿਲੀਜ਼ ਹੋਣਗੇ, ਜਿਨ੍ਹਾਂ ਵਿੱਚੋਂ ਇੱਕ ਹੈ ‘ਘੈਂਟ ਜੱਟ’ । ਇਸ ਤੋਂ ਇਲਾਵਾ ਹੋਰ ਵੀ ਕਈ ਗੀਤ ਹਨ । 


ਪ੍ਰਸ਼ੰਸਕਾਂ ਨੇ ਗਾਇਕਾ ਦੀ ਸਿਹਤਮੰਦੀ ਲਈ ਕੀਤੀ ਅਰਦਾਸ

ਗਾਇਕਾ ਨੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਸਿਹਤ ਦੇ ਬਾਰੇ ਜਿਉਂ ਹੀ ਇਹ ਪੋਸਟ ਸਾਂਝੀ ਕੀਤੀ ਤਾਂ ਉਸ ਦੀ ਸਿਹਤ ਨੂੰ ਲੈ ਕੇ ਜਿੱਥੇ ਪ੍ਰਸ਼ੰਸਕ ਪ੍ਰੇਸ਼ਾਨ ਹੋ ਗਏ । ਉੱਥੇ ਹੀ ਜਲਦ ਹੀ ਗਾਇਕਾ ਦੀ ਚੰਗੀ ਸਿਹਤ ਦੇ ਲਈ ਅਰਦਾਸ ਵੀ ਕੀਤੀ । ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਪੁੱਛਿਆ ਕੀ ਹੋਇਆ…ਸਭ ਠੀਕ ਹੈ’।


ਜਦੋਂਕਿ ਇੱਕ ਹੋਰ ਯੂਜ਼ਰ ਨੇ ਲਿਖਿਆ ‘ਵਾਹਿਗੁਰੂ ਜੀ ਆਪ ਜੀ ‘ਤੇ ਮਿਹਰ ਭਰਿਆ ਹੱਥ ਰੱਖਣ ਅਤੇ ਸਦਾ ਚੜ੍ਹਦੀਕਲਾ ਬਖਸ਼ਣ, ਹੋਰ ਵੀ ਮਜ਼ਬੂਤੀ ਦੇ ਨਾਲ ਜਲਦ ਵਾਪਸੀ ਕਰਨਾ ਜੀ’। ਇੱਕ ਹੋਰ ਨੇ ਰੁਪਿੰਦਰ ਹਾਂਡਾ ਦੀ ਚੰਗੀ ਸਿਹਤ ਅਤੇ ਤੰਦਰੁਸਤੀ ਦੀ ਕਾਮਨਾ ਕਰਦਿਆਂ ਲਿਖਿਆ ਕਿ ‘ਗੌਡ ਬਲੈਸ ਯੂ ਸਿਸਟਰ, ਕਿਰਪਾ ਕਰਕੇ ਆਪਣਾ ਧਿਆਨ ਰੱਖੋ, ਰੱਬ ਅੱਗੇ ਅਰਦਾਸ ਕਰਦੀ ਹਾਂ ਤੁਸੀਂ ਜਲਦੀ –ਜਲਦੀ ਠੀਕ ਹੋ ਕੇ ਵਾਪਸ ਸਾਡੇ ਨਾਲ ਰੁਬਰੂ ਹੋਵੋ’ । ਇਸ ਤੋਂ ਇਲਾਵਾ ਹੋਰ ਕਈ ਪ੍ਰਸ਼ੰਸਕਾਂ ਨੇ ਵੀ ਗਾਇਕਾ ਦੀ ਚੰਗੀ ਸਿਹਤ ਦੇ ਲਈ ਅਰਦਾਸ ਕੀਤੀ ਹੈ । 





Related Post