ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੀ ਹੌਰਰ ਫਿਲਮ 'ਗੁੜੀਆ' ਦੀ ਸਟਾਰਕਾਸਟ, ਵੇਖੋ ਤਸਵੀਰਾਂ

ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਯੁਵਰਾਜ ਹੰਸ ਇਨ੍ਹੀਂ ਦਿਨੀਂ ਆਪਣੀ ਨਵੀਂ ਫਿਲਮ 'ਗੁੜੀਆ' (GUDIYA) ਨੂੰ ਲੈ ਕੇ ਸੁਰਖੀਆਂ 'ਚ ਹਨ। ਇਹ ਫਿਲਮ ਪਹਿਲੀ ਪੰਜਾਬੀ ਹੌਰਰ ਫਿਲਮ ਹੋਵੇਗੀ। ਹਾਲ ਹੀ 'ਚ ਫਿਲਮ ਗੁੜੀਆ ਦੀ ਪੂਰੀ ਸਟਾਰਕਾਸਟ ਅੰਮ੍ਰਿਤਸਰ ਸਥਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੀ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

By  Pushp Raj November 9th 2023 05:16 PM -- Updated: November 9th 2023 05:29 PM

Film 'GUDIYA' Starcast at Golden Temple: ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਯੁਵਰਾਜ ਹੰਸ ਇਨ੍ਹੀਂ ਦਿਨੀਂ ਆਪਣੀ ਨਵੀਂ ਫਿਲਮ 'ਗੁੜੀਆ'  (GUDIYA) ਨੂੰ ਲੈ ਕੇ ਸੁਰਖੀਆਂ 'ਚ ਹਨ। ਇਹ ਫਿਲਮ ਪਹਿਲੀ ਪੰਜਾਬੀ ਹੌਰਰ ਫਿਲਮ ਹੋਵੇਗੀ। ਹਾਲ ਹੀ 'ਚ ਫਿਲਮ ਗੁੜੀਆ ਦੀ ਪੂਰੀ ਸਟਾਰਕਾਸਟ ਅੰਮ੍ਰਿਤਸਰ ਸਥਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੀ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। 


ਯੁਵਰਾਜ ਹੰਸ ਸਣੇ ਫਿਲਮ ਗੁੜੀਆ ਦੀ ਸਟਾਰ ਕਾਸਟ ਨੇ ਗੁਰੂ ਘਰ ਪਹੁੰਚ ਕੇ ਦਰਸ਼ਨ ਕੀਤੇ ਤੇ ਇਲਾਹੀ ਬਾਣੀ ਦਾ ਆਨੰਦ ਮਾਣਿਆ। ਇਸ ਦੌਰਾਨ ਸਭ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਆਪਣੇ ਫਿਲਮ ਦੀ ਸਫਲਤਾ ਲਈ ਅਰਦਾਸ ਕੀਤੀ। 

ਇਸ ਮੌਕੇ ਫਿਲਮ ਦੇ ਲੀਡਿੰਗ ਰੋਲ ਕਰਨ ਵਾਲੇ ਅਦਾਕਾਰ ਯੁਵਰਾਜ ਹੰਸ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ 'ਵਾਹਿਗੁਰੂ ਜੀ ਦਾ ਅਸ਼ੀਰਵਾਦ ਲੈਣ ਲਈ ਆਏ ਹਾਂ ਅਤੇ ਨਾਲ ਹੀ ਸਾਡੀ ਨਵੀਂ ਫਿਲਮ 'ਗੁੜੀਆ' ਦੀ ਸਫ਼ਲਤਾ ਦੀ ਕਾਮਨਾ ਕਰਨ ਆਏ ਹਾਂ।' 

View this post on Instagram

A post shared by Yuvraaj Hans (@yuvrajhansofficial)


 ਹੋਰ ਪੜ੍ਹੋ: Gippy Grewal: ਗਿੱਪੀ ਗਰੇਵਾਲ ਨੂੰ ਧੋਖਾਧੜੀ ਦੇ ਮਾਮਲੇ 'ਚ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ, ਕੋਰਟ ਨੇ ਗਾਇਕ ਦੇ ਹੱਕ 'ਚ ਸੁਣਾਇਆ ਫੈਸਲਾ

ਦੱਸ ਦਈਏ ਕਿ 'ਗੁੜੀਆ' ਫਿਲਮ ਦਾ ਨਿਰਦੇਸ਼ਨ ਰਾਹੁਲ ਚੰਦਰੇ ਨੇ ਕੀਤਾ ਹੈ। ਗਾਰਗੀ ਚੰਦਰੇ ਅਤੇ ਰਾਹੁਲ ਚੰਦਰੇ ਵੱਲੋਂ ਨਿਰਮਿਤ ਇਸ ਫਿਲਮ ਵਿੱਚ ਯੁਵਰਾਜ ਹੰਸ, ਸਾਵਨ ਰੂਪੋਵਾਲੀ, ਆਰੂਸ਼ੀ ਐਨ ਸ਼ਰਮਾ, ਸ਼ਵਿੰਦਰ ਮਾਹਲ, ਸੁਨੀਤਾ ਧੀਰ, ਵਿੰਦੂ ਦਾਰਾ ਸਿੰਘ, ਹਿਮਾਂਸ਼ੂ ਅਰੋੜਾ ਅਤੇ ਸਮਾਇਰਾ ਨਾਇਰ ਸਣੇ ਕਈ ਦਿੱਗਜ ਕਲਾਕਾਰ ਵੱਖ-ਵੱਖ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਇਹ ਫਿਲਮ 24 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਤੇ ਦਰਸ਼ਕ ਵੀ ਇਸ ਫਿਲਮ ਨੂੰ ਵੇਖਣ ਲਈ ਕਾਫੀ ਉਤਸ਼ਾਹਿਤ ਹਨ। 


Related Post