ਸਵੀਤਾਜ ਬਰਾੜ ਨੇ ਪਿਤਾ ਰਾਜ ਬਰਾੜ ਦੇ ਜਨਮ ਦਿਨ ‘ਤੇ ਸਾਂਝੀ ਕੀਤੀ ਖੂਬਸੂਰਤ ਤਸਵੀਰ
ਸਵੀਤਾਜ ਬਰਾੜ (Sweetaj Brar)ਅਕਸਰ ਆਪਣੇ ਪਿਤਾ ਰਾਜ ਬਰਾੜ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੀ ਹੈ । ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ‘ਤੇ ਪਿਤਾ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਸਵੀਤਾਜ ਬਰਾੜ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ । ਉਨ੍ਹਾਂ ਨੇ ਲਿਖਿਆ ‘ਨਿੱਕੀ ਹੁੰਦੀ ਤੋਂ ਹੀ ਮੇਰੇ ਅੰਦਰ ਦੇ ਐਕਟਰ ਨੂੰ ਜਗਾਉਂਦੇ ਰਹੇ ਨੇ ਪਾਪਾ। ਹੈਪੀ ਬਰਥਡੇ ਪਾਪਾ…ਮੈਂ ਤੁਹਾਨੂੰ ਪਿਆਰ ਕਰਦੀ ਹਾਂ ਅਤੇ ਵਿਸ਼ਵਾਸ਼ ਦਿਵਾਉਂਦੀ ਹਾਂ ਕਿ ਤੁਹਾਨੂੰ ਪਰਾਊਡ ਮਹਿਸਸੂ ਕਰਵਾਂਵਾਗੀ’।ਸਵੀਤਾਜ ਬਰਾੜ ਨੇ ਜਿਉਂ ਹੀ ਆਪਣੇ ਪਿਤਾ ਰਾਜ ਬਰਾੜ ਦੇ ਜਨਮ ਦਿਨ ‘ਤੇ ਇਸ ਤਸਵੀਰ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਦੇ ਫੈਨਸ ਦੇ ਵੱਲੋਂ ਯਾਦ ਕੀਤਾ ਜਾਣ ਲੱਗ ਪਿਆ ।
ਹੋਰ ਪੜ੍ਹੋ : ਦੁਬਈ ‘ਚ ਹਰਭਜਨ ਸਿੰਘ ਪਤਨੀ ਗੀਤਾ ਬਸਰਾ ਸਣੇ ਖਤਰਨਾਕ ਸ਼ੇਰਾਂ ਅਤੇ ਸੱਪਾਂ ਦੇ ਨਾਲ ਮਸਤੀ ਕਰਦੇ ਆਏ ਨਜ਼ਰ, ਵੇਖੋ ਵੀਡੀਓ
ਰਾਜ ਬਰਾੜ ਦੇ ਜਨਮ ਦਿਨ ‘ਤੇ ਰਖਵਾਏ ਗਏ ਸਨ ਅਖੰਡ ਪਾਠ
ਮਰਹੂਮ ਗਾਇਕ ਰਾਜ ਬਰਾੜ ਦੇ ਪਰਿਵਾਰ ਵੱਲੋਂ ਉਨ੍ਹਾਂ ਦੇ ਜਨਮ ਦਿਨ ‘ਤੇ ਸ੍ਰੀ ਅਖੰਡ ਪਾਠ ਸਾਹਿਬ ਵੀ ਰਖਵਾਇਆ ਗਿਆ ਸੀ । ਇਸ ਮੌਕੇ ‘ਤੇ ਬਰਾੜ ਪਰਿਵਾਰ ਦੇ ਵੱਲੋਂ ਸਮਾਜ ਦੀ ਭਲਾਈ ਦੇ ਲਈ ਕੋਈ ਨਾ ਕੋਈ ਕਾਰਜ ਕੀਤਾ ਜਾਂਦਾ ਹੈ।
/ptc-punjabi/media/media_files/HbuH5Rev3yiwk0gAxB4X.jpg)
ਰਾਜ ਬਰਾੜ ਨੇ ਦਿੱਤੇ ਕਈ ਹਿੱਟ ਗੀਤ
ਰਾਜ ਬਰਾੜ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਨੇ ਹਮੇਸ਼ਾ ਹੀ ਆਪਣੇ ਗੀਤਾਂ ‘ਚ ਕੋਈ ਨਾ ਕੋਈ ਸੁਨੇਹਾ ਸਮਾਜ ਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ । ਰਾਜ ਬਰਾੜ ਜਿੱੱਥੇ ਵਧੀਆ ਗਾਇਕ ਸਨ, ਉੱਥੇ ਹੀ ਵਧੀਆ ਗੀਤਕਾਰ ਵੀ ਸਨ ।ਉਨ੍ਹਾਂ ਦੇ ਲਿਖੇ ਗੀਤ ਕਈ ਵੱਡੇ ਗਾਇਕਾਂ ਨੇ ਗਾਏ ਸਨ । ਰਾਜ ਬਰਾੜ ਇੱਕ ਵਧੀਆ ਅਦਾਕਾਰ ਵੀ ਸਨ ਅਤੇ ਕਈ ਫ਼ਿਲਮਾਂ ‘ਚ ਉਨ੍ਹਾਂ ਨੇ ਅਦਾਕਾਰੀ ਵੀ ਕੀਤੀ ਸੀ ।
/ptc-punjabi/media/media_files/GfdmXrItW9tKPa4GSs44.jpg)
ਧੀ ਸਵੀਤਾਜ਼ ਸੁਫ਼ਨਿਆਂ ਨੂੰ ਕਰ ਰਹੀ ਪੂਰਾ
ਰਾਜ ਬਰਾੜ ਨੇ ਜੋ ਫ਼ਿਲਮਾਂ ‘ਚ ਅਦਾਕਾਰੀ ਕਰਨ ਦੇ ਸੁਫ਼ਨੇ ਵੇਖੇ ਸਨ । ਉਨ੍ਹਾਂ ਨੂੰ ਧੀ ਸਵੀਤਾਜ ਬਰਾੜ ਪੂਰਾ ਕਰਨ ‘ਚ ਜੁਟੀ ਹੋਈ ਹੈ । ਜਿੱਥੇ ਸਵੀਤਾਜ ਬਰਾੜ ਗਾਇਕੀ ਦੇ ਖੇਤਰ ‘ਚ ਸਰਗਰਮ ਹੈ। ਉੱਥੇ ਹੀ ਅਦਾਕਾਰੀ ਦੇ ਖੇਤਰ ‘ਚ ਵੀ ਮੱਲਾਂ ਮਾਰ ਰਹੀ ਹੈ। ਉਹ ਹੁਣ ਤੱਕ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ।
View this post on Instagram