ਪਿਤਾ ਰਾਜ ਬਰਾੜ ਨੂੰ ਯਾਦ ਕਰ ਭਾਵੁਕ ਹੋਈ ਧੀ ਸਵੀਤਾਜ ਬਰਾੜ, ਸਾਂਝੀ ਕੀਤੀ ਪਿਤਾ ਦੇ ਨਾਲ ਬਚਪਨ ਦੀ ਤਸਵੀਰ,ਕਿਹਾ ਵੱਸ ਚੱਲਦਾ ਤਾਂ ਬਾਂਹ ਫੜ ਰੋਕ ਲੈਂਦੇ

Written by  Shaminder   |  January 01st 2024 07:10 AM  |  Updated: January 01st 2024 07:10 AM

ਪਿਤਾ ਰਾਜ ਬਰਾੜ ਨੂੰ ਯਾਦ ਕਰ ਭਾਵੁਕ ਹੋਈ ਧੀ ਸਵੀਤਾਜ ਬਰਾੜ, ਸਾਂਝੀ ਕੀਤੀ ਪਿਤਾ ਦੇ ਨਾਲ ਬਚਪਨ ਦੀ ਤਸਵੀਰ,ਕਿਹਾ ਵੱਸ ਚੱਲਦਾ ਤਾਂ ਬਾਂਹ ਫੜ ਰੋਕ ਲੈਂਦੇ

ਸਵੀਤਾਜ ਬਰਾੜ (Sweetaj Brar)ਅਕਸਰ ਆਪਣੇ ਪਿਤਾ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੀ ਹੈ ।ਉਹ ਅਕਸਰ ਆਪਣੇ ਪਿਤਾ ਰਾਜ ਬਰਾੜ ਦੇ ਨਾਲ ਜੁੜੀਆਂ ਗੱਲਾਂ ਸ਼ੇਅਰ ਕਰਦੀ ਰਹਿੰਦੀ ਹੈ ।ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਪਿਤਾ ਜੀ ਦੇ ਨਾਲ ਬਚਪਨ ਦੀ ਤਸਵੀਰ ਸ਼ੇਅਰ ਕੀਤੀ ਹੈ ।ਜਿਸ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ ।ਗਾਇਕਾ ਨੇ ਲਿਖਿਆ ‘ਬਾਂਹ ਫੜ ਕੇ ਰੋਕ ਲੈਂਦੇ’। ਇਹ ਫੋਟੋ ਪਾਪਾ ਨੇ ਆਪਣਾ ਫੋਟੋਸ਼ੂਟ ਰੁਕਵਾ ਕੇ ਮੇਰੇ ਨਾਲ ਖਿਚਵਾਈ ਸੀ।

ਸਵੀਤਾਜ ਬਰਾੜ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਪਿਤਾ ਰਾਜ ਬਰਾੜ ਦੇ ਸੁਫ਼ਨਿਆਂ ਨੂੰ ਪੂਰਾ ਕਰ ਰਹੀ ਧੀ

ਹੋਰ ਪੜ੍ਹੋ : ਕਰਣ ਦਿਓਲ ਆਪਣੀ ਮਾਂ ਅਤੇ ਪਤਨੀ ਦੇ ਨਾਲ ਇੰਗਲੈਂਡ ‘ਚ ਕਰ ਰਹੇ ਨਵੇਂ ਸਾਲ ਦੇ ਜਸ਼ਨ ਦੀ ਤਿਆਰੀ, ਤਸਵੀਰਾਂ ਕੀਤੀਆਂ ਸਾਂਝੀਆਂ

ਕਿੰਨੇ ਸਾਲ ਬੀਤ ਗਏ ਪਾਪਾ ਤੁਹਾਡੇ ਤੋਂ ਬਗੈਰ, ਅਸੀਂ ਸਾਰੇ ਤੁਹਾਨੂੰ ਹਰ ਰੋਜ ਬਹੁਤ  ਮਿਸ  ਕਰਦੇ ਹਾਂ। ਜਿਉਂ ਹੀ ਰਾਜ ਬਰਾੜ ਦੀ ਧੀ ਨੇ ਇਸ ਤਸਵੀਰ ਨੂੰ ਸਾਂਝਾ ਕੀਤਾ ਤਾਂ ਰਾਜ ਬਰਾੜ ਦੇ ਫੈਨਸ ਉਨ੍ਹਾਂ ਨੂੰ ਯਾਦ ਕਰਦੇ ਹੋਏ ਨਜ਼ਰ ਆਏ ।   ਕੁਝ ਦਿਨ ਪਹਿਲਾਂ ਉਹ ਵਾਇਸ ਆਫ਼ ਪੰਜਾਬ ਦੇ ਸੈੱਟ ‘ਤੇ ਕਿਸੇ ਪ੍ਰਤੀਭਾਗੀ ਦੀ ਪਰਫਾਰਮੈਂਸ ਵੇਖ ਕੇ ਭਾਵੁਕ ਹੋ ਗਏ ਸਨ ਅਤੇ ਉਨ੍ਹਾਂ ਨੇ ਕਿਹਾ ਸੀ ਕਿ ਪਤਾ ਨਹੀਂ ਕਿੰਨੇ ਸਾਲ ਹੋ ਗਏ ਮੈਂ ਪਾਪਾ ਸ਼ਬਦ ਬੋਲ ਕੇ ਨਹੀਂ ਵੇਖਿਆ । 

ਚੱਲਦੇ ਸ਼ੋਅ ਵਾਇਸ ਆਫ਼ ਪੰਜਾਬ-14 ‘ਚ ਪਿਤਾ ਰਾਜ ਬਰਾੜ ਨੂੰ ਯਾਦ ਕਰ ਭਾਵੁਕ ਹੋਈ ਸਵੀਤਾਜ ਬਰਾੜ, ਕਿਹਾ ‘ਬਹੁਤ ਸਾਲਾਂ ਤੋਂ ਪਾਪਾ ਨਹੀਂ ਕਿਹਾ’

ਰਾਜ ਬਰਾੜ ਦਾ 31 ਦਸੰਬਰ 2016 ਨੂੰ ਹੋਇਆ ਸੀ ਦਿਹਾਂਤ ਪੰਜਾਬੀ ਇੰਡਸਟਰੀ ਨੂੰ ਅਨੇਕਾਂ ਹੀ ਹਿੱਟ ਗੀਤ ਦੇਣ ਵਾਲੇ ਰਾਜ ਬਰਾੜ ਦਾ ਦਿਹਾਂਤ ੩੧ ਦਸੰਬਰ ੨੦੧੬ ਨੂੰ ਹੋਇਆ ਸੀ । ਉਨ੍ਹਾਂ ਦੀ ਬਰਸੀ ਮੌਕੇ ਉਨ੍ਹਾਂ ਦੀ ਧੀ ਨੇ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ ਹਨ । ਦੱਸ ਦਈਏ ਕਿ ੩ ਜਨਵਰੀ ਨੂੰ ਰਾਜ ਬਰਾੜ ਦੀ ਯਾਦ ‘ਚ ਅਖੰਡ ਪਾਠ ਰਖਵਾਏ ਜਾ ਰਹੇ ਹਨ ਅਤੇ ਬਰਾੜ ਪਰਿਵਾਰ ਵੱਲੋਂ ਹਰ ਸਾਲ ਉਨ੍ਹਾਂ ਦੀ ਯਾਦ ‘ਚ ਕੋਈ ਨਾ ਕੋਈ ਸਮਾਜ ਭਲਾਈ ਦਾ ਕਾਰਜ ਵੀ ਕੀਤਾ ਜਾਂਦਾ ਹੈ । ਜਿਸ ਦੇ ਬਾਰੇ ਬੀਤੇ ਦਿਨੀਂ ਸਵੀਤਾਜ ਬਰਾੜ ਨੇ ਵੀ ਜਾਣਕਾਰੀ ਸਾਂਝੀ ਕੀਤੀ ਸੀ ।

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network