ਸਿੱਧੂ ਮੂਸੇਵਾਲਾ ਨੂੰ ਸਮਰਪਿਤ ਪਿੰਡ ਸਮਾਉ ‘ਚ ਤੀਆਂ ਦੇ ਮੇਲੇ ‘ਚ ਭੈਣਾਂ ਨੂੰ ਦਿੱਤਾ ਗਿਆ ਸੰਧਾਰਾ, ਅਦਾਕਾਰਾ ਰਾਜ ਧਾਲੀਵਾਲ, ਐਂਕਰ ਕਮਾਇਣੀ ਹੋਈਆਂ ਭਾਵੁਕ, ਵੇਖੋ ਵੀਡੀਓ
ਤੀਆਂ ਦੇ ਮੇਲੇ ਦੌਰਾਨ ਮਾਹੌਲ ਉਦੋਂ ਭਾਵੁਕ ਹੋ ਗਿਆ ਜਦੋਂ ਸਿੱਧੂ ਮੂਸੇਵਾਲਾ ਦੇ ਬਾਪੂ ਜੀ ਕੁੜੀਆਂ ਨੂੰ ਸੰਧਾਰਾ ਵੰਡਣ ਲੱਗੇ ।
ਸਿੱਧੂ ਮੂਸੇਵਾਲਾ (Sidhu Moose wala) ਦੀ ਯਾਦ ‘ਚ ਤੀਆਂ ਦੇ ਮੇਲੇ (Teej Festival) ਦਾ ਪ੍ਰਬੰਧ ਕੀਤਾ ਗਿਆ । ਇਸ ਮੇਲੇ ‘ਚ ਜਿੱਥੇ ਵੱਡੀ ਗਿਣਤੀ ‘ਚ ਕੁੜੀਆਂ ਨੇ ਹਾਜ਼ਰੀ ਲਵਾਈ ਅਤੇ ਮੇਲੇ ‘ਚ ਨੱਚ ਗਾ ਕੇ ਪੀਂਘਾਂ ਵੀ ਚੜ੍ਹਾਈਆਂ।ਮੇਲੇ ‘ਚ ਐਂਕਰ ਕਮਾਇਣੀ ਅਤੇ ਅਦਾਕਾਰਾ ਰਾਜ ਧਾਲੀਵਾਲ ਵੀ ਸ਼ਾਮਿਲ ਹੋਈਆਂ । ਪਰ ਇਸ ਤੀਆਂ ਦੇ ਮੇਲੇ ਦੌਰਾਨ ਮਾਹੌਲ ਉਦੋਂ ਭਾਵੁਕ ਹੋ ਗਿਆ ਜਦੋਂ ਸਿੱਧੂ ਮੂਸੇਵਾਲਾ ਦੇ ਬਾਪੂ ਜੀ ਕੁੜੀਆਂ ਨੂੰ ਸੰਧਾਰਾ ਵੰਡਣ ਲੱਗੇ ।
-(1280-×-720px)-(720-×-1280px)-(1280-×-720px)-(720-×-1280px)-(1280-×-720px)-(720-×-1280px)-(1280-×-720px)-(11)_820d3f3744653a6ea7daaad39a5ed116_1280X720.webp)
ਹੋਰ ਪੜ੍ਹੋ : ਸ਼ਰਧਾ ਕਪੂਰ ਨੂੰ ਏਅਰਪੋਰਟ ‘ਤੇ ਇੱਕ ਸ਼ਖਸ ਨੇ ਕੀਤਾ ਪ੍ਰਪੋਜ਼, ਵੀਡੀਓ ਹੋ ਰਿਹਾ ਵਾਇਰਲ
ਅਦਾਕਾਰਾ ਰਾਜ ਧਾਲੀਵਾਲ ਹੋਈ ਭਾਵੁਕ
ਅਦਾਕਾਰਾ ਰਾਜ ਧਾਲੀਵਾਲ ਜਦੋਂ ਬਾਪੂ ਬਲਕੌਰ ਸਿੰਘ ਸਿੱਧੂ ਕੋਲ ਪਹੁੰਚੀ ਤਾਂ ਆਪਣੇ ਜਜ਼ਬਾਤਾਂ ‘ਤੇ ਕਾਬੂ ਨਹੀਂ ਰੱਖ ਪਾਈ ਅਤੇ ਫੁੱਟ ਫੁੱਟ ਕੇ ਰੋਣ ਲੱਗ ਪਈ । ਇਸ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ । ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਕਿਵੇਂ ਇਹ ਭੈਣਾਂ ਭਾਵੁਕ ਹੋ ਗਈਆਂ ।
-(1280-×-720px)-(720-×-1280px)-(1280-×-720px)-(720-×-1280px)-(1280-×-720px)-(720-×-1280px)-(1280-×-720px)-(12)_af3092843e2585d5750d48e28cd05ab5_1280X720.webp)
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਦੇਸ਼ ਦੁਨੀਆ ‘ਚ ਬੈਠੇ ਉਨ੍ਹਾਂ ਦੇ ਫੈਨਸ ਉਨ੍ਹਾਂ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ ।
-(1280-×-720px)-(720-×-1280px)-(1280-×-720px)-(720-×-1280px)-(1280-×-720px)-(720-×-1280px)-(1280-×-720px)-(13)_e914f01d0cb20f17e96a44522cd17dd5_1280X720.webp)
ਸਿੱਧੂ ਮੂਸੇਵਾਲਾ ਅਜਿਹਾ ਗਾਇਕ ਸੀ, ਜਿਸ ਨੇ ਆਪਣੇ ਗੀਤਾਂ ਦੇ ਨਾਲ ਕਾਲੇ ਗੋਰਿਆਂ ਨੂੰ ਨਚਾਇਆ ਸੀ । ਬਹੁਤ ਹੀ ਘੱਟ ਸਮੇਂ ‘ਚ ਉਸ ਨੇ ਗਾਇਕੀ ਦੀਆਂ ਬੁਲੰਦੀਆਂ ਨੂੰ ਛੂਹਿਆ ਸੀ ।