ਸ਼ਰਧਾ ਕਪੂਰ ਨੂੰ ਏਅਰਪੋਰਟ ‘ਤੇ ਇੱਕ ਸ਼ਖਸ ਨੇ ਕੀਤਾ ਪ੍ਰਪੋਜ਼, ਵੀਡੀਓ ਹੋ ਰਿਹਾ ਵਾਇਰਲ

ਸ਼ਰਧਾ ਕਪੂਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸ਼ਰਧਾ ਕਪੂਰ ਦਾ ਇਹ ਫੈਨ ਉਸ ਦੇ ਲਈ ਫੁੱਲਾਂ ਦਾ ਬੁਕੇ ਲੈ ਕੇ ਆਉਂਦਾ ਹੈ । ਸ਼ਰਧਾ ਵੀ ਆਪਣੇ ਫੈਨ ਨੂੰ ਨਿਰਾਸ਼ ਨਹੀਂ ਕਰਦੀ ਅਤੇ ਉਸ ਨੂੰ ਬੜੀ ਹੀ ਨਿਮਰਤਾ ਦੇ ਨਾਲ ਮਿਲਦੀ ਹੈ ।

Written by  Shaminder   |  August 02nd 2023 05:22 PM  |  Updated: August 03rd 2023 09:50 AM

ਸ਼ਰਧਾ ਕਪੂਰ ਨੂੰ ਏਅਰਪੋਰਟ ‘ਤੇ ਇੱਕ ਸ਼ਖਸ ਨੇ ਕੀਤਾ ਪ੍ਰਪੋਜ਼, ਵੀਡੀਓ ਹੋ ਰਿਹਾ ਵਾਇਰਲ

ਸ਼ਰਧਾ ਕਪੂਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸ਼ਰਧਾ ਕਪੂਰ ਦਾ ਇਹ ਫੈਨ ਉਸ ਦੇ ਲਈ ਫੁੱਲਾਂ ਦਾ ਬੁਕੇ ਲੈ ਕੇ ਆਉਂਦਾ ਹੈ । ਸ਼ਰਧਾ ਵੀ ਆਪਣੇ ਫੈਨ ਨੂੰ ਨਿਰਾਸ਼ ਨਹੀਂ ਕਰਦੀ ਅਤੇ ਉਸ ਨੂੰ ਬੜੀ ਹੀ ਨਿਮਰਤਾ ਦੇ ਨਾਲ ਮਿਲਦੀ ਹੈ । ਪਰ ਇਸੇ ਦੌਰਾਨ ਇਹ ਪ੍ਰਸ਼ੰਸਕ ਗੋਡਿਆਂ ਭਾਰ ਬੈਠ ਕੇ ਉਸ ਨੂੰ ਵਿਆਹ ਦੇ ਲਈ ਪ੍ਰਪੋਜ਼ ਕਰਨ ਲੱਗ ਪੈਂਦਾ ਹੈ ।

ਹੋਰ ਪੜ੍ਹੋ : ਗੁਰੂਗ੍ਰਾਮ ਹਿੰਸਾ ਨੂੰ ਲੈ ਕੇ ਦੁਖੀ ਹੋਏ ਅਦਾਕਾਰ ਧਰਮਿੰਦਰ ਅਤੇ ਸੋਨੂੰ ਸੂਦ, ਧਰਮਿੰਦਰ ਨੇ ਕਿਹਾ ‘ਬਖਸ਼ ਦੇ ਮਾਲਿਕ’

ਸ਼ਰਧਾ ਬੜੇ ਪਿਆਰ ਦੇ ਨਾਲ ਇਸ ਸ਼ਖਸ ਦੇ ਨਾਲ ਹੱਥ ਮਿਲਾਉਂਦੀ ਹੈ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ।  

ਸ਼ਰਧਾ ਕਪੂਰ ਨੇ ਕਈ ਫ਼ਿਲਮਾਂ ‘ਚ ਕੀਤਾ ਕੰਮ 

ਸ਼ਰਧਾ ਕਪੂਰ ਨੇ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਜਿਸ ‘ਚ ਆਸ਼ਿਕੀ-੨, ਬਾਗੀ, ਏਕ ਵਿਲੇਨ, ਹਾਫ ਗਰਲ ਫ੍ਰੈਂਡ, ਸਤ੍ਰੀ, ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਛਿਛੋਰੇ ਫ਼ਿਲਮ ਵੀ ਉਨ੍ਹਾਂ ਨੇ ਕੀਤੀ ਹੈ । ਇਸ ਤੋਂ ਇਲਾਵਾ ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘ਤੂੰ ਝੂਠੀ ਮੈਂ ਮੱਕਾਰ’ ਵੀ ਆਈ ਹੈ । 

ਸ਼ਕਤੀ ਕਪੂਰ ਦੀ ਧੀ ਹੈ ਸ਼ਰਧਾ

ਸ਼ਰਧਾ ਕਪੂਰ ਸ਼ਕਤੀ ਕਪੂਰ ਦੀ ਧੀ ਹੈ ।ਸ਼ਕਤੀ ਕਪੂਰ ਵੀ ਬਾਲੀਵੁੱਡ ਇੰਡਸਟਰੀ ਦੇ ਮੰਨੇ ਪ੍ਰਮੰਨੇ ਅਦਾਕਾਰ ਹਨ । ਉਨ੍ਹਾਂ ਨੇ ਆਪਣੇ ਨੈਗੇਟਿਵ ਕਿਰਦਾਰਾਂ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕੀਤਾ ਹੈ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network