ਗੁਰੂਗ੍ਰਾਮ ਹਿੰਸਾ ਨੂੰ ਲੈ ਕੇ ਦੁਖੀ ਹੋਏ ਅਦਾਕਾਰ ਧਰਮਿੰਦਰ ਅਤੇ ਸੋਨੂੰ ਸੂਦ, ਧਰਮਿੰਦਰ ਨੇ ਕਿਹਾ ‘ਬਖਸ਼ ਦੇ ਮਾਲਿਕ’
ਗੁਰੂਗ੍ਰਾਮ ਦੇ ਨੂਹ ‘ਚ ਹੋਈ ਹਿੰਸਾ ਦੀ ਅੱਗ ਹੁਣ ਹਰਿਆਣਾ ਦੇ ਹੋਰਨਾਂ ਸ਼ਹਿਰਾਂ ‘ਚ ਵੀ ਫੈਲਣ ਲੱਗ ਪਈ ਹੈ । ਜਿਸ ਤੋਂ ਬਾਅਦ ਬਾਲੀਵੁੱਡ ਅਤੇ ਪਾਲੀਵੁੱਡ ਸਿਤਾਰਿਆਂ ਦੇ ਵੀ ਰਿਐਕਸ਼ਨ ਸਾਹਮਣੇ ਆ ਰਹੇ ਹਨ । ਅਦਾਕਾਰ ਧਰਮਿੰਦਰ ਅਤੇ ਸੋਨੂੰ ਸੂਦ ਵੀ ਇਸ ਹਿੰਸਾ ਨੂੰ ਵੇਖ ਕੇ ਦੁਖੀ ਹਨ ।
ਗੁਰੂਗ੍ਰਾਮ ਹਿੰਸਾ ਨੂੰ ਲੈ ਕੇ ਦੁਖੀ ਹੋਏ ਅਦਾਕਾਰ ਧਰਮਿੰਦਰ ਅਤੇ ਸੋਨੂੰ ਸੂਦ, ਧਰਮਿੰਦਰ ਨੇ ਕਿਹਾ ‘ਬਖਸ਼ ਦੇ ਮਾਲਿਕ’
ਗੁਰੂਗ੍ਰਾਮ ਦੇ ਨੂਹ ‘ਚ ਹੋਈ ਹਿੰਸਾ (nuh violence)ਦੀ ਅੱਗ ਹੁਣ ਹਰਿਆਣਾ ਦੇ ਹੋਰਨਾਂ ਸ਼ਹਿਰਾਂ ‘ਚ ਵੀ ਫੈਲਣ ਲੱਗ ਪਈ ਹੈ । ਜਿਸ ਤੋਂ ਬਾਅਦ ਬਾਲੀਵੁੱਡ ਅਤੇ ਪਾਲੀਵੁੱਡ ਸਿਤਾਰਿਆਂ ਦੇ ਵੀ ਰਿਐਕਸ਼ਨ ਸਾਹਮਣੇ ਆ ਰਹੇ ਹਨ । ਅਦਾਕਾਰ ਧਰਮਿੰਦਰ ਅਤੇ ਸੋਨੂੰ ਸੂਦ ਵੀ ਇਸ ਹਿੰਸਾ ਨੂੰ ਵੇਖ ਕੇ ਦੁਖੀ ਹਨ । ਦੋਵਾਂ ਅਦਾਕਾਰਾਂ ਨੇ ਆਪੋ ਆਪਣੇ ਰਿਐਕਸ਼ਨ ਦਿੱਤੇ ਹਨ । ਸੋਸ਼ਲ ਮੀਡੀਆ ‘ਤੇ ਇਹ ਸਿਤਾਰੇ ਆਪਣਾ ਗੁੱਸਾ ਜ਼ਾਹਿਰ ਕਰ ਰਹੇ ਹਨ ਅਤੇ ਦੰਗਾ ਪ੍ਰਭਾਵਿਤ ਖੇਤਰ ਦੇ ਲੋਕਾਂ ਲਈ ਪ੍ਰਾਰਥਨਾ ਕਰ ਰਹੇ ਹਨ ।
ਹੋਰ ਪੜ੍ਹੋ : ਭੈਣ ਦੀ ਡੋਲੀ ਤੋਰਨ ਵੇਲੇ ਗਾਇਕ ਜੱਸਾ ਢਿੱਲੋਂ ਹੋਏ ਭਾਵੁਕ, ਵੀਡੀਓ ਹੋਇਆ ਵਾਇਰਲ
ਸੋਨੂੰ ਸੂਦ ਦਾ ਟਵੀਟ ਵਾਇਰਲ
ਸੋਨੂੰ ਸੂਦ ਦਾ ਟਵੀਟ ਵੀ ਕਾਫੀ ਵਾਇਰਲ ਹੋ ਰਿਹਾ ਹੈ ।ਇਸ ਟਵੀਟ ‘ਚ ਸੋਨੂੰ ਨੇ ਲਿਖਿਆ ‘ਨਾ ਕਿਸੇ ਦਾ ਘਰ ਸੜਿਆ, ਨਾ ਕਿਸੇ ਦੀ ਦੁਕਾਨ, ਸਿਰਫ਼ ਸੜ ਰਹੀ ਇਨਸਾਨੀਅਤ ਵੇਖ ਰਿਹਾ ਇਨਸਾਨ’ ।

ਧਰਮਿੰਦਰ ਨੇ ਕੀਤੀ ਸੁੱਖ ਸ਼ਾਂਤੀ ਲਈ ਪ੍ਰਾਰਥਨਾ
ਅਦਾਕਾਰ ਧਰਮਿੰਦਰ ਨੇ ਵੀ ਹਰਿਆਣਾ ਦੇ ਵੱਖ ਵੱਖ ਸ਼ਹਿਰਾਂ ‘ਚ ਹੋ ਰਹੀ ਹਿੰਸਾ ‘ਤੇ ਆਪਣਾ ਰਿਐਕਸ਼ਨ ਦਿੱਤਾ ਹੈ । ਉਨ੍ਹਾਂ ਨੇ ਆਪਣੀ ਹੱਥ ਜੋੜਦਿਆਂ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ‘ਇਹ ਕਹਿਰ ਕਿਉਂ…ਕਿਸ ਲਈ ?। ਬਖਸ਼ ਦੇ ਮਾਲਿਕ… ਹੁਣ ਤਾਂ ਬਖਸ਼ ਦੇ, ਹੁਣ ਬਰਦਾਸ਼ਤ ਨਹੀਂ ਹੁੰਦਾ’ ।
-(1280-×-720px)-(720-×-1280px)-(1280-×-720px)-(720-×-1280px)-(1280-×-720px)-(720-×-1280px)-(1280-×-720px)-(6)_a36407f5fea4ca6b3665567f1a4e7dc8_1280X720.webp)
ਦੋਵਾਂ ਅਦਾਕਾਰਾਂ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।ਹਰ ਕੋਈ ਹਰਿਆਣਾ ‘ਚ ਫੈਲੀ ਹਿੰਸਾ ਨੂੰ ਰੋਕਣ ਦੇ ਲਈ ਪ੍ਰਾਰਥਨਾ ਕਰ ਰਿਹਾ ਹੈ । ਕਿਉਂਕਿ ਇਸ ਹਿੰਸਾ ‘ਚ ਕਈ ਬੇਕਸੂਰ ਲੋਕਾਂ ਦੀ ਬਲੀ ਚੜ ਜਾਂਦੀ ਹੈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
