ਸੋਨੂੰ ਸੂਦ ਸਟ੍ਰਾਬੇਰੀ ਵਿਕ੍ਰੇਤਾ ਦੀ ਮਦਦ ਕਰਦੇ ਆਏ ਨਜ਼ਰ, ਮਾਪਿਆਂ ਨੂੰ ਲੈ ਕੇ ਸਭ ਨੂੰ ਦਿੱਤਾ ਖ਼ਾਸ ਸੁਨੇਹਾ

ਸੋਨੂੰ ਸੂਦ ਅਕਸਰ ਲੋਕਾਂ ਦੀ ਮਦਦ ਕਰਦੇ ਹੋਏ ਨਜ਼ਰ ਆਉਂਦੇ ਹਨ। ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਬਿਹਾਰ ਦੇ ਗਯਾ ਦੇ ਰਹਿਣ ਵਾਲੇ ਇੱਕ ਸਟ੍ਰਾਬੇਰੀ ਵਿਕ੍ਰੇਤਾ ਦੇ ਨਾਲ ਨਜ਼ਰ ਆ ਰਹੇ ਹਨ ।

Reported by: PTC Punjabi Desk | Edited by: Shaminder  |  June 28th 2023 03:30 PM |  Updated: June 28th 2023 03:30 PM

ਸੋਨੂੰ ਸੂਦ ਸਟ੍ਰਾਬੇਰੀ ਵਿਕ੍ਰੇਤਾ ਦੀ ਮਦਦ ਕਰਦੇ ਆਏ ਨਜ਼ਰ, ਮਾਪਿਆਂ ਨੂੰ ਲੈ ਕੇ ਸਭ ਨੂੰ ਦਿੱਤਾ ਖ਼ਾਸ ਸੁਨੇਹਾ

ਸੋਨੂੰ ਸੂਦ (Sonu Sood)ਅਕਸਰ ਲੋਕਾਂ ਦੀ ਮਦਦ ਕਰਦੇ ਹੋਏ ਨਜ਼ਰ ਆਉਂਦੇ ਹਨ। ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਬਿਹਾਰ ਦੇ ਗਯਾ ਦੇ ਰਹਿਣ ਵਾਲੇ ਇੱਕ ਸਟ੍ਰਾਬੇਰੀ ਵਿਕ੍ਰੇਤਾ ਦੇ ਨਾਲ ਨਜ਼ਰ ਆ ਰਹੇ ਹਨ । ਵੀਡੀਓ ‘ਚ ਸੋਨੂੰ ਸੂਦ ਵਿਕ੍ਰੇਤਾ ਨੂੰ ਪੁੱਛਦੇ ਹਨ ਕਿ ਉਹ ਰੋਜ਼ ਦੀ ਕਿੰਨੀ ਸਟ੍ਰਾਬੇਰੀ ਵੇਚ ਲੈਂਦਾ ਹੈ ।

ਹੋਰ ਪੜ੍ਹੋ : ਬਰੈਂਪਟਨ ‘ਚ ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਨਾਲ ਹੋਈ ਚੋਰੀ ਦੀ ਵਾਰਦਾਤ, ਚੋਰਾਂ ਨੇ ਗੱਡੀ ਦੀ ਕੀਤੀ ਭੰਨਤੋੜ, ਗਾਇਕ ਨੇ ਸਾਂਝਾ ਕੀਤਾ ਵੀਡੀਓ

ਜਿਸ ‘ਤੇ ਉਹ ਕਹਿੰਦਾ ਹੈ ਕਿ ਦੋ ਚਾਰ ਡੱਬੇ । ਜਿਸ ਤੋਂ ਬਾਅਦ ਸੋਨੂੰ ਸੂਦ ਉਸ ਦੇ ਸਟ੍ਰਾਬੇਰੀ ਵਾਲੇ ਸਾਰੇ ਡੱਬੇ ਖਰੀਦਣ ਦੀ ਗੱਲ ਕਹਿੰਦੇ ਹਨ ਤਾਂ ਉਹ ਵਿਕ੍ਰੇਤਾ ਖੁਸ਼ ਹੋ ਜਾਂਦਾ ਹੈ । 

ਸੋਨੂੰ ਸੂਦ ਨੇ ਦਿੱਤੀ ਨਸੀਹਤ 

 ਇਸ ਦੇ ਨਾਲ ਹੀ ਸੋਨੂੰ ਇਸ ਸਟ੍ਰਾਬੇਰੀ ਵਿਕ੍ਰੇਤਾ ਤੋਂ ਪੁੱਛਦੇ ਹਨ ਕਿ ਉਸ ਨੂੰ ਮਾਪਿਆਂ ਦੀ ਯਾਦ ਆਉਂਦੀ ਹੈ ਕਿ ਨਹੀਂ । ਇਸ ‘ਤੇ ਉਹ ਨਾਂਹ ‘ਚ ਸਿਰ ਹਿਲਾਉਂਦਾ ਹੈ ਤਾਂ ਉਹ ਕਹਿੰਦੇ ਹਨ ਕਿ ਆਪਣੇ ਮਾਪਿਆਂ ਨੂੰ ਹਮੇਸ਼ਾ ਯਾਦ ਰੱਖੇ । ਇਸ ਦੇ ਨਾਲ ਹੀ ਹੋਰਨਾਂ ਲੋਕਾਂ ਨੂੰ ਵੀ ਇਹੀ ਨਸੀਹਤ ਦਿੰਦੇ ਹਨ ਕਿ ਉਹ ਆਪਣੇ ਮਾਪਿਆਂ ਦੀ ਇੱਜ਼ਤ ਕਰਨ । 

ਸੋਨੂੰ ਸੂਦ ਜ਼ਰੂਰਤਮੰਦਾਂ ਦੀ ਮਦਦ ਲਈ ਆਉਂਦੇ ਹਨ ਅੱਗੇ 

ਸੋਨੂੰ ਸੂਦ ਅਕਸਰ ਜ਼ਰੂਰਤਮੰਦਾਂ ਦੀ ਮਦਦ ਦੇ ਲਈ ਅੱਗੇ ਆਉਂਦੇ ਹਨ ।ਲਾਕਡਾਊਨ ਦੇ ਦੌਰਾਨ ਵੀ ਉਨ੍ਹਾਂ ਨੇ ਦਿਲ ਖੋਲ੍ਹ ਕੇ ਜ਼ਰੂਰਤਮੰਦ ਲੋਕਾਂ ਦੀ ਮਦਦ ਕੀਤੀ ਸੀ ਅਤੇ ਲੋਕਾਂ ਨੂੰ ਉਨ੍ਹਾਂ ਦੇ ਘਰੋਂ ਘਰੀਂ ਪਹੁੰਚਾਇਆ ਸੀ ।

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network