ਵਿਸਾਖੀ ਦੇ ਤਿਉਹਾਰ ਦੀਆਂ ਰੌਣਕਾਂ, ਫ਼ਸਲਾਂ ਦੀ ਮੁੱਕ ਰਾਖੀ ਓਏ ਜੱਟਾ ਆਈ ਵਿਸਾਖੀ

ਵਿਸਾਖੀ ਦੇ ਤਿਉਹਾਰ ਨੂੰ ਲੈ ਕੇ ਪੰਜਾਬ ਦੇ ਲੋਕਾਂ ‘ਚ ਭਾਰੀ ਉਤਸ਼ਾਹ ਅਤੇ ਚਾਅ ਵੇਖਣ ਨੂੰ ਮਿਲ ਰਿਹਾ ਹੈ । ਵਿਸਾਖੀ ਦਾ ਤਿਉਹਾਰ ਨੂੰ ਜਿੱਥੇ ਖਾਲਸੇ ਦੀ ਸਾਜਨਾ ਦਿਵਸ ਦੇ ਤੌਰ ‘ਤੇ ਮਨਾਇਆ ਜਾਂਦਾ ਹੈ । ਉੱਥੇ ਹੀ ਇਸ ਦਾ ਸਬੰਧ ਕਣਕ ਦੀ ਫਸਲ ਦੀ ਵਾਢੀ ਦੇ ਨਾਲ ਵੀ ਹੈ ।

By  Shaminder April 11th 2023 03:13 PM -- Updated: April 11th 2023 03:18 PM

 ਵਿਸਾਖੀ ਦੇ ਤਿਉਹਾਰ (Baisakhi 2023) ਨੂੰ ਲੈ ਕੇ ਪੰਜਾਬ ਦੇ ਲੋਕਾਂ ‘ਚ ਭਾਰੀ ਉਤਸ਼ਾਹ ਅਤੇ ਚਾਅ ਵੇਖਣ ਨੂੰ ਮਿਲ ਰਿਹਾ ਹੈ । ਵਿਸਾਖੀ ਦਾ ਤਿਉਹਾਰ ਨੂੰ ਜਿੱਥੇ ਖਾਲਸੇ ਦੀ ਸਾਜਨਾ ਦਿਵਸ ਦੇ ਤੌਰ ‘ਤੇ ਮਨਾਇਆ ਜਾਂਦਾ ਹੈ । ਉੱਥੇ ਹੀ ਇਸ ਦਾ ਸਬੰਧ ਕਣਕ ਦੀ ਫਸਲ ਦੀ ਵਾਢੀ ਦੇ ਨਾਲ ਵੀ ਹੈ । ਇਸ ਦਿਨ ਤੋਂ ਕਿਸਾਨਾਂ ਦੇ ਵੱਲੋਂ ਕਣਕ ਦੀ ਪੱਕੀ ਫਸਲ ਦੀ ਵਾਢੀ ਸ਼ੁਰੂ  ਕੀਤੀ  ਜਾਂਦੀ ਹੈ । ਕਿਹਾ ਵੀ ਜਾਂਦਾ ਹੈ ਕਿ ‘ਆਈ ਮੇਖ, ਕੱਚੀ ਪਿੱਲੀ ਨਾ ਵੇਖ’। ਯਾਨੀ ਕਿ ਇਸ ਦਿਨ ਕਿਸਾਨ ਆਪਣੀ ਕਣਕ ਦੀ ਫਸਲ ਨੂੰ ਵੱਢਣਾ ਸ਼ੁਰੂ ਕਰ ਦਿੰਦਾ ਹੈ ਅਤੇ ਜਿਨ੍ਹਾਂ ਕਿਸਾਨਾਂ ਦੀ ਫਸਲ ਪੱਕਣ ‘ਚ ਥੋੜੇ ਦਿਨ ਲੱਗਣੇ ਹੋਣ ਤਾਂ ਉਹ ਵੀ ਥੋੜੀ ਜਿਹੀ ਕਣਕ ਵੱਢ ਕੇ ਵਾਢੀ ਦੀ ਸ਼ੁਰੂਆਤ ਕਰ ਦਿੰਦੇ ਹਨ । 



ਹੋਰ ਪੜ੍ਹੋ : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਸਚਿਨ ਆਹੂਜਾ ਨੇ ਖਰੀਦੀ ਨਵੀਂ ਮਰਸੀਡੀਜ਼ , ਮਾਪਿਆਂ ਅਤੇ ਪ੍ਰਮਾਤਮਾ ਦਾ ਕੀਤਾ ਸ਼ੁਕਰਾਨਾ

ਵਿਸਾਖੀ ‘ਤੇ ਲੱਗਦੇ ਹਨ ਮੇਲੇ 

ਵਿਸਾਖੀ ਦੇ ਤਿਉਹਾਰ ‘ਤੇ ਕਈ ਥਾਈਂ ਮੇਲੇ ਲੱਗਦੇ ਹਨ । ਗੱਭਰੂ ਅਤੇ ਮੁਟਿਆਰਾਂ ਸੱਜ ਫੱਬ ਕੇ ਮੇਲਿਆਂ ‘ਚ ਪਹੁੰਚਦੇ ਨੇ। ਇਸ ਦੇ ਨਾਲ ਹੀ ਕਿਸਾਨ ਵੀ ਆਪਣੀਆਂ ਫ਼ਸਲਾਂ ਪੱਕਣ ਦੀ ਖੁਸ਼ੀ ‘ਚ ਝੂਮਦੇ ਹੋਏ ਮੇਲੇ ‘ਚ ਜਾਂਦੇ ਹਨ । ਕਿਉਂਕਿ ਫਸਲ ਵੇਚ ਕੇ ਕਿਸਾਨ ਵੀ ਮਾਲਾ ਮਾਲ ਹੋ ਜਾਂਦੇ ਹਨ ਅਤੇ ਫ਼ਸਲ ਵੇਚ ਕੇ ਜੋ ਪੈਸੇ ਉਨ੍ਹਾਂ ਨੂੰ ਹਾਸਲ ਹੁੰਦੇ ਹਨ ।


ਉਸ ਦੇ ਨਾਲ ਆਪਣੇ ਦਿਲ ਦੀਆਂ ਰੀਝਾਂ ਪੂਰੀਆਂ ਕਰਦੇ ਨੇ ਅਤੇ ਆਪਣੇ ਪਰਿਵਾਰ ਵਾਲਿਆਂ ਦੀਆਂ ਲੋੜਾਂ ਵੀ ਪੂਰੀਆਂ ਕਰਦੇ ਨੇ । ਧਨੀ ਰਾਮ ਚਾਤ੍ਰਿਕ ਨੇ ਵੀ ਆਪਣੀ ਕਵਿਤਾ ਦੇ ਰਾਹੀਂ ਜੱਟਾਂ ਦੀ ਇਸ ਖੁਸ਼ੀ ਨੂੰ ਕੁਝ ਇਸ ਤਰ੍ਹਾਂ ਬਿਆਨ ਕੀਤਾ ਹੈ । 

ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ 

ਲੰਬੜਾਂ ‘ਤੇ ਸ਼ਾਹਾਂ ਦਾ ਹਿਸਾਬ ਕੱਟ ਕੇ 

ਕੱਛੇ ਮਾਰ ਵੰਝਲੀ ਅਨੰਦ ਛਾ ਗਿਆ 

ਮਾਰਦਾ ਦਮਾਮੇ ਜੱਟ ਮੇਲੇ ਆ ਗਿਆ 


ਇਸ ਤਰ੍ਹਾਂ ਕਿਸਾਨਾਂ ਲਈ ਇਹ ਜਸ਼ਨ ਦਾ ਦਿਨ ਮੰਨਿਆਂ ਜਾਂਦਾ ਹੈ । ਇਸ ਦਿਨ ਘਰਾਂ ‘ਚ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ ਅਤੇ ਹਰ ਕੋਈ ਨੱਚ ਗਾ ਕੇ ਇਸ ਤਿਉਹਾਰ ਦਾ ਜਸ਼ਨ ਮਨਾਉਂਦਾ ਹੈ । 






Related Post