ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਸਾਂਝੀ ਕੀਤੀ ਨਵੀਂ ਪੋਸਟ, ਪੁੱਤ ਨੂੰ ਯਾਦ ਕਰਕੇ ਹੋਈ ਭਾਵੁਕ
Sidhu Moosewala mother Charan Kaur Post : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੇ ਘਰ ਮੁੜ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਮਾਤਾ ਚਰਨ ਕੌਰ ਅਤੇ ਬਾਪੂ ਬਲਕੌਰ ਸਿੰਘ ਨੂੰ ਦੂਜੀ ਵਾਰ ਮਾਪੇ ਬਨਣ ਦਾ ਸੁਖ ਮਿਲਿਆ ਹੈ। ਹਾਲ ਹੀ ਵਿੱਚ ਮਾਤਾ ਚਰਨ ਕੌਰ ਨੇ ਆਪਣੇ ਵੱਡੇ ਪੁੱਤ ਸਿੱਧੂ ਮੂਸੇਵਾਲਾ ਨੂੰ ਮੁੜ ਯਾਦ ਕਰਕੇ ਭਾਵੁਕ ਹੋ ਗਏ।
ਦੱਸ ਦਈਏ ਕਿ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਅਕਸਰ ਸੋਸ਼ਲ ਮੀਡੀਆ ਉੱਤੇ ਆਪਣੇ ਦਿਲ ਦੇ ਭਾਵ ਤੇ ਜਜ਼ਬਾਤ ਸ਼ੇਅਰ ਕੀਤੇ ਹਨ। ਮੁੜ ਮਾਤਾ ਚਰਨ ਕੌਰ ਇੱਕ ਵਾਰ ਫਿਰ ਤੋਂ ਆਪਣੇ ਪੁੱਤਰ ਸਿੱਧੂ ਨੂੰ ਯਾਦ ਕਰਦੀ ਹੋਈ ਨਜ਼ਰ ਆਈ ਹੈ।
ਮਾਤਾ ਚਰਨ ਕੌਰ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਛੋਟੇ ਬੇਟੇ ਦੇ ਜਨਮ ਮਗਰੋਂ ਆਪਣਾ ਦੂਜਾ ਪੋਸਟ ਸਾਂਝਾ ਕੀਤਾ ਹੈ। ਇਸ ਪੋਸਟ ਦੇ ਵਿੱਚ ਮੁੜ ਇੱਕ ਵਾਰ ਫਿਰ ਤੋਂ ਆਪਣੇ ਵੱਡੇ ਬੇਟੇ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਨਜ਼ਰ ਆਏ।
ਮਾਂ ਚਰਨ ਕੌਰ ਨੇ ਆਪਣੀ ਪੋਸਟ ਸ਼ੇਅਰ ਕਰਦਿਆਂ ਲਿਖਿਆ, 'ਸ਼ੁੱਭ ਪੁੱਛਣ ਤੇ ਹਮੇਸ਼ਾ ਤੁਸੀਂ ਇਹੋ ਜਵਾਬ ਦੇਣਾ ਕਿ ਮੇਰੇ ਚਿੱਤ ਨੂੰ ਸਕੂਨ ਤੇ ਸਬਰ ਖੇਤ ਵਿੱਚੋਂ ਹੀ ਲੱਭਦਾ ਜਦੋ ਤੱਕ ਉਰੇ ਨਾਂ ਆਵਾਂ ਤਾਂ ਕੁਝ ਨਾਂ ਕੁਝ ਅੰਦਰ ਖ਼ਾਲੀ ਲੱਗਦਾ ਰਹਿੰਦਾ ਹੈ, ਆਪਣੀ ਮਿੱਟੀ ਨਾਲ ਜੁੜਨਾ ਆਪਣਿਆਂ ਨਾਲ ਜੁੜਨਾ ਹੁੰਦਾ ਕਿਉਂ ? ਕਿਉਂਕਿ ਇਸੇ ਮਿੱਟੀ ਚ ਉਸਨੂੰ ਆਪਣੇ ਪਿਤਾ ਦੀ ਕੀਤੀ ਅਣਥੱਕ ਮਿਹਨਤ ਤੇ ਮਿੱਟੀ ਦੀ ਕੀਤੀ ਕਦਰ ਦਿਖਦੀ ਸੀ, ਇਸੇ ਲਈ ਸ਼ੁੱਭ ਤੁਸੀਂ ਆਪਣੇ ਨਾਲ ਜੁੜੀ ਹਰ ਚੀਜ਼ ਦੀ ਕਦਰ ਕਰਦੇ ਸੀ, ਤੇ ਆਪਣੇ ਪਿਆਰ ਕਰਨ ਵਾਲਿਆਂ ਨੂੰ ਵੀ ਅਕਸਰ ਇਹੋ ਕਿਹਾ ਕਰਦੇ ਸੀ ਕਿ ਆਪਣੇ ਕਿੱਤੇ ਦੀ ਕਦਰ ਕਰੋ, ਪਰ ਬੇਟਾ ਪਤਾ ਨਹੀਂ ਕਿਹੜੇ ਸਮੇਂ ♥ ਤੁਹਾਡੇ ਨਾਮ ਕਿਹੜੇ ਗੁਨਾਹਾ ਨਾਲ ਜੋੜ ਦਿੱਤਾ ਜੋ ਕਦੇ ਜੋੜਨ ਵਾਲੇ ਸਾਬਿਤ ਵੀ ਨਾ ਕਰ ਸਕੇ, ਸ਼ੁੱਭ ਪੁੱਤ ਮੇਰਾ ਯਕੀਨ ਗੁਰੂ ਸਾਹਿਬ ਤੇ ਬਣਿਆ ਹੋਇਆ ਐ ਪੁੱਤ ਕਿ ਉਹਨਾਂ ਦਾ ਕੀਤਾ ਜੁਰਮ ਉਹਨਾਂ ਦੇ ਨਾਮ ਤੇ ਚਿਹਰਿਆਂ ਨਾਲ ਜ਼ਰੂਰ ਸਾਬਿਤ ਹੋਉਗਾ। '
ਹੋਰ ਪੜ੍ਹੋ : ਪਰਿਣੀਤੀ ਚੋਪੜਾ ਦੂਰਦਰਸ਼ਨ ਉੱਤੇ ਦੇਸ਼ ਭਗਤੀ ਗੀਤ ਗਾਉਂਦੀ ਹੋਈ ਆਈ ਨਜ਼ਰ, ਵੇਖੋ ਵਾਇਰਲ ਵੀਡੀਓ
ਫੈਨਜ਼ ਮਾਤਾ ਚਰਨ ਕੌਰ ਦੀ ਇਸ ਪੋਸਟ ਨੂੰ ਪੜ੍ਹ ਕੇ ਭਾਵੁਕ ਵੀ ਹੋ ਰਹੇ ਹਨ । ਵੱਡੀ ਗਿਣਤੀ ਦੇ ਵਿੱਚ ਫੈਨਜ਼ ਮਾਤਾ ਚਰਨ ਕੌਰ ਤੇ ਬਾਪੂ ਬਲਕੌਰ ਸਿੰਘ ਨੂੰ ਹੌਸਲਾ ਰਹੇ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਮਾਤਾ ਚਰਨ ਕੌਰ ਦੀ ਪੋਸਟ 'ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਮੈਂਨੂੰ ਪਤਾ ਜਿੰਨੇ ਵੀ ਸਿੱਧੂ ਨੂੰ ਚਾਹੁਣ ਵਾਲੇ ਆ, ਉਹ ਹਮੇਸ਼ਾ ਬਾਈ ਨੂੰ ਇਨਸਾਫ ਦਵਾਉਣ ਲਈ ਤੁਹਾਡੇ ਨਾਲ ਰਹਿਣਗੇ। '
- PTC PUNJABI