ਅੰਮ੍ਰਿਤਸਰ ‘ਚ 80 ਸਾਲ ਦਾ ਇਹ ਬਜ਼ੁਰਗ ਸਿੱਖ ਚਲਾਉਂਦਾ ਹੈ ਚਾਹ ਦਾ ਠੇਲਾ,ਨੌਜਵਾਨਾਂ ਲਈ ਬਣਿਆ ਪ੍ਰੇਰਣਾ ਸਰੋਤ

ਇਸ ਬਜ਼ੁਰਗ ਦਾ ਨਾਮ ਅਜੀਤ ਸਿੰਘ ਹੈ ਅਤੇ ਪਿਛਲੇ ਚਤਾਲੀ ਸਾਲਾਂ ਤੋਂ ਇਹ ਬੋਹੜ ਦੇ ਰੁੱਖ ਹੇਠ ਚਾਹ ਵੇਚਣ ਦਾ ਕੰਮ ਕਰ ਰਹੇ ਹਨ । ਅਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਕੰਮ ਕਰਨਾ ਚੰਗਾ ਲੱਗਦਾ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਇਸੇ ਜਗ੍ਹਾ ‘ਤੇ ਉਨ੍ਹਾਂ ਦਾ ਠਿਕਾਣਾ ਇਹੀ ਹੈ ।

By  Shaminder May 21st 2024 06:07 PM

ਡਾਲਰਾਂ ਦੀ ਚਾਹਤ ਨੇ ਅੱਜ ਨੌਜਵਾਨਾਂ ਨੂੰ ਪ੍ਰਦੇਸੀ ਬਣਾ ਦਿੱਤਾ ਹੈ। ਪਰ ਪੰਜਾਬ ‘ਚ ਕਈ ਨੌਜਵਾਨ ਅਜਿਹੇ ਨੇ ਜੋ ਛੋਟੇ ਮੋਟੇ ਕੰਮ ਕਰਕੇ ਆਪਣਾ ਗੁਜ਼ਾਰਾ ਕਰ ਰਹੇ ਹਨ ਤੇ ਕਈ ਬਜ਼ੁਰਗ ਵੀ ਅਜਿਹੇ ਨੇ ਜੋ ਵਿਹਲੇ ਰਹਿਣਾ ਪਸੰਦ ਨਹੀਂ ਕਰਦੇ ਅਤੇ ਆਪਣਾ ਖਰਚਾ ਚਲਾਉਣ ਦੇ ਲਈ ਕੰਮ ਕਰ ਰਹੇ ਹਨ ।  ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਬਜ਼ੁਰਗ ਸਿੱਖ ਦੀ ਕਹਾਣੀ ਦੱਸਣ ਜਾ ਰਹੇ ਹਾਂ ਜਿਸ ਦੀ ਉਮਰ ਅੱਸੀ ਸਾਲ ਦੇ ਕਰੀਬ ਹੈ ਅਤੇ ਉਮਰ ਦੇ ਇਸ ਪੜਾਅ ਤੇ ਅੱਜ ਵੀ ਉਹ ਕੰਮ ਕਰ ਰਹੇ ਹਨ ।

ਹੋਰ ਪੜ੍ਹੋ : ਦਿਲਜੀਤ ਦੋਸਾਂਝ, ਨਛੱਤਰ ਗਿੱਲ ਸਣੇ ਕਈ ਗਾਇਕਾਂ ਨੇ ਬੱਬੂ ਮਾਨ ਦੇ ਗੀਤਾਂ ਤੇ ਲਾਏ ਠੁਮਕੇ, ਵੇਖੋ ਵੀਡੀਓ

ਇਸ ਬਜ਼ੁਰਗ ਦਾ ਨਾਮ ਅਜੀਤ ਸਿੰਘ (Ajit Singh) ਹੈ ਅਤੇ ਪਿਛਲੇ ਚਤਾਲੀ ਸਾਲਾਂ ਤੋਂ ਇਹ ਬੋਹੜ ਦੇ ਰੁੱਖ ਹੇਠ ਚਾਹ ਵੇਚਣ ਦਾ ਕੰਮ ਕਰ ਰਹੇ ਹਨ । ਅਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਕੰਮ ਕਰਨਾ ਚੰਗਾ ਲੱਗਦਾ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਇਸੇ ਜਗ੍ਹਾ ‘ਤੇ ਉਨ੍ਹਾਂ ਦਾ ਠਿਕਾਣਾ ਇਹੀ ਹੈ ।

View this post on Instagram

A post shared by Jbs Athwal (@jbsathwal)




ਇਸ ਬਜ਼ੁਰਗ ਦੇ ਜਜ਼ਬੇ ਨੂੰ ਹਰ ਕੋਈ ਸਲਾਮ ਕਰ ਰਿਹਾ ਹੈ। ਇਸ ਦੇ ਨਾਲ ਹੀ ਇਹ ਬਜ਼ੁਰਗ ਕਈ ਨੌਜਵਾਨਾਂ ਦੇ ਲਈ ਵੀ ਪ੍ਰੇਰਣਾ ਸਰੋਤ ਬਣ ਚੁੱਕਿਆ ਹੈ।ਜੋ ਕਿ ਛੋਟੇ ਮੋਟੇ ਕੰਮ ਕਰਨ ‘ਚ ਆਪਣੀ ਹੱਤਕ ਮਹਿਸੂਸ ਕਰਦੇ ਨੇ ਪਰ ਵਿਦੇਸ਼ਾਂ ‘ਚ ਜਾ ਕੇ ਇਹ ਨੌਜਵਾਨ ਲੋਕਾਂ ਦੇ ਘਰਾਂ ‘ਚ ਮਿਹਨਤ ਮਜ਼ਦੂਰੀ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ ।  

View this post on Instagram

A post shared by Jbs Athwal (@jbsathwal)






 






 

Related Post