ਅੰਮ੍ਰਿਤਸਰ ‘ਚ 80 ਸਾਲ ਦਾ ਇਹ ਬਜ਼ੁਰਗ ਸਿੱਖ ਚਲਾਉਂਦਾ ਹੈ ਚਾਹ ਦਾ ਠੇਲਾ,ਨੌਜਵਾਨਾਂ ਲਈ ਬਣਿਆ ਪ੍ਰੇਰਣਾ ਸਰੋਤ
ਡਾਲਰਾਂ ਦੀ ਚਾਹਤ ਨੇ ਅੱਜ ਨੌਜਵਾਨਾਂ ਨੂੰ ਪ੍ਰਦੇਸੀ ਬਣਾ ਦਿੱਤਾ ਹੈ। ਪਰ ਪੰਜਾਬ ‘ਚ ਕਈ ਨੌਜਵਾਨ ਅਜਿਹੇ ਨੇ ਜੋ ਛੋਟੇ ਮੋਟੇ ਕੰਮ ਕਰਕੇ ਆਪਣਾ ਗੁਜ਼ਾਰਾ ਕਰ ਰਹੇ ਹਨ ਤੇ ਕਈ ਬਜ਼ੁਰਗ ਵੀ ਅਜਿਹੇ ਨੇ ਜੋ ਵਿਹਲੇ ਰਹਿਣਾ ਪਸੰਦ ਨਹੀਂ ਕਰਦੇ ਅਤੇ ਆਪਣਾ ਖਰਚਾ ਚਲਾਉਣ ਦੇ ਲਈ ਕੰਮ ਕਰ ਰਹੇ ਹਨ । ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਬਜ਼ੁਰਗ ਸਿੱਖ ਦੀ ਕਹਾਣੀ ਦੱਸਣ ਜਾ ਰਹੇ ਹਾਂ ਜਿਸ ਦੀ ਉਮਰ ਅੱਸੀ ਸਾਲ ਦੇ ਕਰੀਬ ਹੈ ਅਤੇ ਉਮਰ ਦੇ ਇਸ ਪੜਾਅ ਤੇ ਅੱਜ ਵੀ ਉਹ ਕੰਮ ਕਰ ਰਹੇ ਹਨ ।
ਹੋਰ ਪੜ੍ਹੋ : ਦਿਲਜੀਤ ਦੋਸਾਂਝ, ਨਛੱਤਰ ਗਿੱਲ ਸਣੇ ਕਈ ਗਾਇਕਾਂ ਨੇ ਬੱਬੂ ਮਾਨ ਦੇ ਗੀਤਾਂ ਤੇ ਲਾਏ ਠੁਮਕੇ, ਵੇਖੋ ਵੀਡੀਓ
ਇਸ ਬਜ਼ੁਰਗ ਦਾ ਨਾਮ ਅਜੀਤ ਸਿੰਘ (Ajit Singh) ਹੈ ਅਤੇ ਪਿਛਲੇ ਚਤਾਲੀ ਸਾਲਾਂ ਤੋਂ ਇਹ ਬੋਹੜ ਦੇ ਰੁੱਖ ਹੇਠ ਚਾਹ ਵੇਚਣ ਦਾ ਕੰਮ ਕਰ ਰਹੇ ਹਨ । ਅਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਕੰਮ ਕਰਨਾ ਚੰਗਾ ਲੱਗਦਾ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਇਸੇ ਜਗ੍ਹਾ ‘ਤੇ ਉਨ੍ਹਾਂ ਦਾ ਠਿਕਾਣਾ ਇਹੀ ਹੈ ।
ਇਸ ਬਜ਼ੁਰਗ ਦੇ ਜਜ਼ਬੇ ਨੂੰ ਹਰ ਕੋਈ ਸਲਾਮ ਕਰ ਰਿਹਾ ਹੈ। ਇਸ ਦੇ ਨਾਲ ਹੀ ਇਹ ਬਜ਼ੁਰਗ ਕਈ ਨੌਜਵਾਨਾਂ ਦੇ ਲਈ ਵੀ ਪ੍ਰੇਰਣਾ ਸਰੋਤ ਬਣ ਚੁੱਕਿਆ ਹੈ।ਜੋ ਕਿ ਛੋਟੇ ਮੋਟੇ ਕੰਮ ਕਰਨ ‘ਚ ਆਪਣੀ ਹੱਤਕ ਮਹਿਸੂਸ ਕਰਦੇ ਨੇ ਪਰ ਵਿਦੇਸ਼ਾਂ ‘ਚ ਜਾ ਕੇ ਇਹ ਨੌਜਵਾਨ ਲੋਕਾਂ ਦੇ ਘਰਾਂ ‘ਚ ਮਿਹਨਤ ਮਜ਼ਦੂਰੀ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ ।
- PTC PUNJABI