ਕਮਲਜੀਤ ਨੀਰੂ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਗਾਇਕਾ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

ਗਾਇਕਾ ਕਮਲਜੀਤ ਨੀਰੂ ਅੱਜ ਆਪਣਾ ਜਨਮ ਦਿਨ ਮਨਾ ਰਹੀ ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਕਮਲਜੀਤ ਨੀਰੂ ਨੇ ਪੰਜਾਬੀ ਇੰਡਸਟਰੀ ਨੁੰ ਕਈ ਹਿੱਟ ਗੀਤ ਦਿੱਤੇ ਹਨ ।

By  Shaminder December 19th 2023 10:10 AM -- Updated: December 19th 2023 10:16 AM

ਗਾਇਕਾ ਕਮਲਜੀਤ ਨੀਰੂ (Kamaljit Neeru) ਅੱਜ ਆਪਣਾ ਜਨਮ ਦਿਨ (Birthday)ਮਨਾ ਰਹੀ ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਕਮਲਜੀਤ ਨੀਰੂ ਨੇ ਪੰਜਾਬੀ ਇੰਡਸਟਰੀ ਨੁੰ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ‘ਜਦੋਂ ਮੇਰਾ ਲੱਕ ਹਿੱਲਦਾ’, ‘ਸੀਟੀ ‘ਤੇ ਸੀਟੀ ਵੱਜੀ’ ਸਣੇ ਕਈ ਹਿੱਟ ਗੀਤ ਗਾਏ ਹਨ । ਉਨ੍ਹਾਂ ਦਾ ਪਹਿਲਾਂ ਗੀਤ 1987 ‘ਚ ਆਇਆ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਕਈ ਹਿੱਟ ਗੀਤ ਗਾਏ । 



ਹੋਰ ਪੜ੍ਹੋ :  ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਫੇਮ ਦਿਲੀਪ ਜੋਸ਼ੀ ਉਰਫ ਜੇਠਾ ਲਾਲ ਦੇ ਪੁੱਤਰ ਦਾ ਹੋਇਆ ਵਿਆਹ, ਤਸਵੀਰਾਂ ਹੋ ਰਹੀਆਂ ਵਾਇਰਲ

ਕੁਝ ਸਮੇਂ ਲਈ ਇੰਡਸਟਰੀ ਤੋਂ ਬਣਾਈ ਦੂਰੀ 

ਕਮਲਜੀਤ ਨੀਰੂ ਨੇ ਇੰਡਸਟਰੀ ਤੋਂ ਕੁਝ ਸਮਾਂ ਦੂਰੀ ਵੀ ਬਣਾਈ ਰੱਖੀ ਸੀ । ਕਿਉਂਕਿ ਉਹ ਪਰਿਵਾਰਕ ਰੁਝੇਂਵਿਆਂ ਦੇ ਕਾਰਨ ਉਨ੍ਹਾਂ ਕੋਲ ਸਮੇਂ ਦੀ ਘਾਟ ਸੀ । ਜਿਸ ਕਾਰਨ ਉਹ ਗਾਇਕੀ ਵੱਲ ਏਨਾਂ ਧਿਆਨ ਨਹੀਂ ਸਨ ਦੇ ਪਾਏ । ਕਿਉਂਕਿ ਵਿਆਹ ਤੋਂ ਬਾਅਦ ਕਮਲਜੀਤ ਨੀਰੂ ਵਿਦੇਸ਼ ‘ਚ ਆਪਣੇ ਪਤੀ ਦੇ ਨਾਲ ਸੈਟਲ ਹੋ ਗਏ ਸਨ ।ਪਰ ਵਿਦੇਸ਼ ‘ਚ ਰਹਿਣ ਦੇ ਬਾਵਜੂਦ ਪੰਜਾਬ ਦੇ ਨਾਲ ਉਨ੍ਹਾਂ ਦਾ ਮੋਹ ਘਟਿਆ ਨਹੀਂ । ਉਨ੍ਹਾਂ ਦੇ ਪਤੀ ਦੀ ਇੱਕ ਹੈਰੀਟੇਜ ਹਵੇਲੀ ਜੋ ਪਟਿਆਲਾ ‘ਚ ਹੈ । ਉਸ ਦੀ ਸਾਂਭ ਸੰਭਾਲ ਦੇ ਲਈ ਉਹ ਅਕਸਰ ਇੱਥੇ ਆਉਂਦੇ ਰਹਿੰਦੇ ਸਨ । 


ਫਿੱਟਨੈੱਸ ਵੱਲ ਦਿੰਦੇ ਹਨ ਖ਼ਾਸ ਧਿਆਨ 

ਕਮਲਜੀਤ ਨੀਰੂ ਆਪਣੀ ਫਿੱਟਨੈੱਸ ਵੱਲ ਖ਼ਾਸ ਧਿਆਨ ਦਿੰਦੇ ਹਨ । ਉਹ ਖੁਦ ਨੂੰ ਫਿੱਟ ਰੱਖਣ ਦੇ ਲਈ ਐਕਸਰਸਾਈਜ਼ ਤਾਂ ਕਰਦੇ ਹੀ ਹਨ, ਪਰ ਉਹ ਆਪਣੇ ਘਰ ਦਾ ਸਾਰਾ ਕੰਮ ਵੀ ਖੁਦ ਹੀ ਕਰਦੇ ਹਨ ।ਇਸ ਤੋਂ ਇਲਾਵਾ ਬਾਗਵਾਨੀ ਦਾ ਵੀ ਸ਼ੌਂਕ ਹੈ ਅਤੇ ਘੰਟਿਆਂ ਬੱਧੀ ਉਹ ਆਪਣੀ ਬਾਗਵਾਨੀ ‘ਚ ਸਮਾਂ ਬਿਤਾਉਂਦੇ ਹਨ। 

View this post on Instagram

A post shared by Kamaljit Neeru ਕਮਲਜੀਤ ਨੀਰੂ (@kamaljitneeru)



ਪਸੰਦੀਦਾ ਗਾਇਕ 

ਕਮਲਜੀਤ ਨੀਰੂ ਨੂੰ ਨਿਮਰਤ ਖਹਿਰਾ ਅਤੇ ਸੁਨੰਦਾ ਸ਼ਰਮਾ ਦੀ ਗਾਇਕੀ ਬਹੁਤ ਜ਼ਿਆਦਾ ਪਸੰਦ ਹੈ।ਕਮਲਜੀਤ ਨੀਰੂ ਦਾ ਇੱਕ ਪੁੱਤਰ ਸਾਰੰਗ ਹੈ । ਜਿਸ ਦਾ ਵਿਆਹ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੇ ਵੱਲੋਂ ਕੀਤਾ ਗਿਆ ਸੀ । ਇਸ ਵਿਆਹ ‘ਚ ਅਮਰ ਨੂਰੀ ਸਣੇ ਕਈ ਸ਼ਖਸੀਅਤਾਂ ਨੇ ਹਾਜ਼ਰੀ ਲਵਾਈ ਸੀ ।  

View this post on Instagram

A post shared by Kamaljit Neeru ਕਮਲਜੀਤ ਨੀਰੂ (@kamaljitneeru)




Related Post