ਗਾਇਕਾ ਕਮਲਜੀਤ ਨੀਰੂ ਆਪਣੇ ਨਵ-ਵਿਆਹੇ ਪੁੱਤਰ ਦੇ ਨਾਲ ਡਿਨਰ ‘ਤੇ ਗਈ, ਕਿਹਾ ‘ਥੈਂਕ ਯੂ ਰੂਬੀ ਅਤੇ ਸਾਰੰਗ ਵਧੀਆ ਸ਼ਾਮ ਦੇ ਲਈ’

written by Shaminder | December 20, 2022 10:20am

ਕਮਲਜੀਤ ਨੀਰੂ (Kamaljit Neeru) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video) ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੇ ਪਤੀ ਅਤੇ ਨੂੰਹ ਪੁੱਤਰ (Son)  ਦੇ ਨਾਲ ਨਜ਼ਰ ਆ ਰਹੀ ਹੈ । ਕਮਲਜੀਤ ਨੀਰੂ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਥੈਂਕ ਯੂ ਰੂਬੀ ਅਤੇ ਸਾਰੰਗ ਇਸ ਬਹੁਤ ਹੀ ਵਧੀਆ ਸ਼ਾਮ ਦੇ ਲਈ’।

Kamaljit Neeru Son Image source : Instagram

ਹੋਰ ਪੜ੍ਹੋ : ਉਰਫੀ ਜਾਵੇਦ ਨੇ ਪਾ ਲਈ ਇਸ ਤਰ੍ਹਾਂ ਦੀ ਡਰੈੱਸ, ਲੋਕਾਂ ਨੇ ਕਿਹਾ ‘ਲੱਗਦਾ ਦੁਬਈ ਜਾ ਕੇ ਸੁਧਰ ਗਈ’

ਇਸ ਵੀਡੀਓ ਨੂੰ ਵੇਖ ਕੇ ਇੰਝ ਲੱਗਦਾ ਹੈ ਕਿ ਗਾਇਕਾ ਆਪਣੇ ਨਵ-ਵਿਆਹੇ ਪੁੱਤਰ ਅਤੇ ਨੂੰਹ ਦੇ ਨਾਲ ਆਊਟਿੰਗ ਕਰਨ ਲਈ ਪਹੁੰਚੇ ਸਨ । ਵੀਡੀਓ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ। ਦੱਸ ਦਈਏ ਕਿ ਕਮਲਜੀਤ ਨੀਰੂ ਦੇ ਪੁੱਤਰ ਦਾ ਹਾਲ ਹੀ ‘ਚ ਵਿਆਹ ਹੋਇਆ ਹੈ ।

Amar noori And Kamaljit neeru

ਹੋਰ ਪੜ੍ਹੋ : ਰਣਜੀਤ ਬਾਵਾ ਦੇ ਘਰ ਸਣੇ ਚਾਰ ਟਿਕਾਣਿਆਂ ‘ਤੇ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ

ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ ਸਨ । ਇਸ ਵਿਆਹ ‘ਚ ਕਮਲਜੀਤ ਨੀਰੂ ਦੀ ਖ਼ਾਸ ਦੋਸਤ ਅਮਰ ਨੂਰੀ ਵੀ ਆਪਣੇ ਪਰਿਵਾਰ ਦੇ ਨਾਲ ਪਹੁੰਚੇ ਸਨ ਅਤੇ ਆਪਣੇ ਗੀਤਾਂ ਦੇ ਨਾਲ ਉਨ੍ਹਾਂ ਨੇ ਖੂਬ ਰੌਣਕਾਂ ਲਗਾਈਆਂ ਸਨ ।

Kamaljit Neeru , Image source : Instagram

ਕਮਲਜੀਤ ਨੀਰੂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਹ ਬਤੌਰ ਜੱਜ ਪੀਟੀਸੀ ਦੇ ਕਈ ਸ਼ੋਅ ‘ਚ ਵੀ ਸ਼ਿਰਕਤ ਕਰ ਚੁੱਕੇ ਹਨ ।

You may also like