ਊਰਵਸ਼ੀ ਰੌਤੇਲਾ ਨੇ ਆਪਣੀ ਮਾਂ ਦੇ ਜਨਮ ਦਿਨ ‘ਤੇ ਕੀਤਾ ਖੂਬ ਡਾਂਸ, ਵੇਖੋ ਵੀਡੀਓ
ਊਰਵਸ਼ੀ ਰੌਤੇਲਾ (Urvashi Rautela) ਦੀ ਮਾਂ ਮੀਰਾ ਰੌਤੇਲਾ ਦਾ ਬੀਤੇ ਦਿਨ ਜਨਮ ਦਿਨ ਸੀ । ਅਦਾਕਾਰਾ ਨੇ ਆਪਣੀ ਮਾਂ ਦਾ ਜਨਮ ਦਿਨ ਬੜੇ ਹੀ ਚਾਅ ਅਤੇ ਉਤਸ਼ਾਹ ਦੇ ਨਾਲ ਮਨਾਇਆ । ਜਿਸ ਦਾ ਇੱਕ ਵੀਡੀਓ ਵੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਸਾਲਸਾ ਡਾਂਸ ਕਰਦੀ ਹੋਈ ਦਿਖਾਈ ਦੇ ਰਹੀ ਹੈ ।
/ptc-punjabi/media/post_attachments/H34sLGYw9jowIpZhx4Mj.webp)
ਹੋਰ ਪੜ੍ਹੋ : ਹਰਭਜਨ ਮਾਨ ਨੇ ਪਤਨੀ ਹਰਮਨ ਮਾਨ ਦੇ ਨਾਲ ਕਪਿਲ ਸ਼ਰਮਾ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ, ਤਸਵੀਰਾਂ ਕੀਤੀਆਂ ਸਾਂਝੀਆਂ
ਫੈਨਸ ਨੇ ਵੀ ਦਿੱਤੇ ਖੂਬ ਰਿਐਕਸ਼ਨ
ਊਰਵਸ਼ੀ ਰੌਤੇਲਾ ਦੇ ਵੱਲੋਂ ਸਾਂਝੇ ਕੀਤੇ ਗਏ ਇਨ੍ਹਾਂ ਵੀਡੀਓਜ਼ ‘ਤੇ ਫੈਨਸ ਦੇ ਵੱਲੋਂ ਵੀ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ । ਇਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਹਮਕੋ ਲਗਾ ਮੁਜਰਾ ਚੱਲ ਰਿਹਾ ਹੈ’।ਜਦੋਂਕਿ ਇੱਕ ਹੋਰ ਨੇ ਲਿਖਿਆ ‘ਭਾਵਨਾਵਾਂ ਆਹਤ ਭਗਤੋ’। ਇੱਕ ਹੋਰ ਨੇ ਕਮੈਂਟ ਕਰਦੇ ਹੋਏ ਲਿਖਿਆ ‘ਲੱਗਦਾ ਹੈ ਕਿ ਪਿੱਛੇ ਖੜਾ ਦੋਸਤ ਆਪਣੀਆਂ ਭਾਵਨਾਵਾਂ ਰੋਕ ਨਹੀਂ ਪਾ ਰਿਹਾ। ਸਮਝਾਓ ਇਸ ਪਗਲੀ ਨੂੰ ਵਾਰਦਾਤ ਨੂੰ ਸੱਦਾ ਦੇ ਰਹੀ ਹੈ। ਇੱਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਬੈਸਟ ਬੈਲੀ ਡਾਂਸਰ ਐਵਰ’। ਇਸ ਤੋਂ ਇਲਾਵਾ ਫੈਨਸ ਨੇ ਹੋਰ ਵੀ ਕਈ ਰਿਐਕਸ਼ਨ ਊਰਵਸ਼ੀ ਰੌਤੇਲਾ ਦੇ ਇਨ੍ਹਾਂ ਵੀਡੀਓਜ਼ ‘ਤੇ ਦਿੱਤੇ ਹਨ ।
/ptc-punjabi/media/media_files/yOAql0uqoVjIBJWeXKjc.jpg)
ਊਰਵਸ਼ੀ ਰੌਤੇਲਾ ਦਾ ਵਰਕ ਫ੍ਰੰਟ
ਅਦਾਕਾਰਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸਿੰਘ ਸਾਬ ਦਾ ਗ੍ਰੇਟ ਦੇ ਨਾਲ ਆਪਣੀ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਸਨਮ ਰੇ, ਗ੍ਰੇਟ ਗ੍ਰੈਂਡ ਮਸਤੀ, ਹੇਟ ਸਟੋਰੀ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਊਰਵਸ਼ੀ ਰੌਤੇਲਾ ਆਪਣੀਆਂ ਫ਼ਿਲਮਾਂ ਕਾਰਨ ਘੱਟ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਜ਼ਿਆਦਾ ਚਰਚਾ ‘ਚ ਰਹਿੰਦੀ ਹੈ ।
View this post on Instagram
ਰਿਸ਼ਭ ਪੰਤ ਦੇ ਨਾਲ ਜੁੜਿਆ ਨਾਮ
ਉਨ੍ਹਾਂ ਦਾ ਕੁਝ ਸਮਾਂ ਪਹਿਲਾਂ ਰਿਸ਼ਭ ਪੰਤ ਦੇ ਨਾਲ ਵੀ ਸੋਸ਼ਲ ਮੀਡੀਆ ‘ਤੇ ਕੋਲਡ ਵਾਰ ਚੱਲਦਾ ਰਿਹਾ ਹੈ ।ਦਰਅਸਲ ਕੁਝ ਸਮਾਂ ਪਹਿਲਾਂ ਊਰਵਸ਼ੀ ਨੇ ਇੱਕ ਇੰਟਰਵਿਊ ‘ਚ ਕਿਹਾ ਸੀ ਕਿ ਰਿਸ਼ਭ ਪੰਤ ਮੈਨੂੰ ਮਿਲਣ ਦੇ ਲਈ ਆਏ ਸਨ । ਕਈ ਘੰਟੇ ਤੱਕ ਉਹ ਇੰਤਜ਼ਾਰ ਕਰਦੇ ਰਹੇ, ਪਰ ਮੈਂ ਮਿਲ ਨਾ ਸਕੀ। ਜਿਸ ਤੋਂ ਬਾਅਦ ਮੈਂ ਉਨ੍ਹਾਂ ਨੂੰ ਮੁੰਬਈ ‘ਚ ਮਿਲੀ । ਇਸ ਤੋਂ ਬਾਅਦ ਰਿਸ਼ਭ ਪੰਤ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਮੇਰਾ ਪਿੱਛਾ ਛੱਡ ਭੈਣੇ’।ਹਾਲਾਂਕਿ ਰਿਸ਼ਭ ਪੰਤ ਨੇ ਇਹ ਪੋਸਟ ਤੁਰੰਤ ਡਿਲੀਟ ਕਰ ਦਿੱਤੀ, ਪਰ ਉਦੋਂ ਤੱਕ ਇਹ ਗੱਲ ਫੈਲ ਚੁੱਕੀ ਸੀ। ਜਿਸ ਤੋਂ ਬਾਅਦ ਕਈ ਮਹੀਨਿਆਂ ਤੱਕ ਦੋਵਾਂ ਦਰਮਿਆਨ ਕੋਲਡ ਵਾਰ ਚੱਲਦਾ ਰਿਹਾ ਸੀ।
View this post on Instagram