ਕਿਸ-ਕਿਸ ਨੂੰ ਯਾਦ ਹੈ ਗਾਇਕਾ ਅੰਮ੍ਰਿਤਾ ਵਿਰਕ, ਗਾਇਕਾ  ਦੇ ਨਾਮ ਹੈ ਇੱਕ ਮਹੀਨੇ ‘ਚ 40-40 ਸ਼ੋਅ ਲਗਾਉਣ ਦਾ ਹੈ ਰਿਕਾਰਡ, ਜਾਣੋ ਕਿਉਂ ਰਹੀ ਕਈ ਸਾਲ ਇੰਡਸਟਰੀ ਤੋਂ ਦੂਰ

By  Shaminder December 24th 2023 07:00 PM


ਪੰਜਾਬੀ ਇੰਡਸਟਰੀ ‘ਚ ਅਜਿਹੇ ਕਈ ਸਿਤਾਰੇ ਹੋਏ ਹਨ । ਜਿਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਪੂਰੀ ਦੁਨੀਆ ‘ਤੇ ਛਾਪ ਛੱਡੀ ਹੈ । ਉਨ੍ਹਾਂ ਗਾਇਕਾਂ ‘ਚੋਂ ਹੀ ਇੱਕ ਹਨ ਗਾਇਕਾ ਅੰਮ੍ਰਿਤਾ ਵਿਰਕ (Amrita Virk) । ਜਿਸ ਨੇ ਆਪਣੀ ਗਾਇਕੀ ਦੇ ਨਾਲ ਲੰਮਾ ਅਰਸਾ ਪੰਜਾਬੀ ਇੰਡਸਟਰੀ ‘ਤੇ ਰਾਜ ਕੀਤਾ ਹੈ। ਅੰਮ੍ਰਿਤਾ ਵਿਰਕ ਨੂੰ ਗਾਇਕੀ ਦੀ ਗੁੜ੍ਹਤੀ ਆਪਣੇ ਘਰੋਂ ਹੀ ਮਿਲੀ । ਕਿਉਂਕਿ ਉਨ੍ਹਾਂ ਦੇ ਪਿਤਾ ਜੀ ਵੀ ਗਾਇਕ ਸਨ ਅਤੇ ਗਾਇਕੀ ਦੀ ਚੰਗੀ ਜਾਣਕਾਰੀ ਰੱਖਦੇ ਸਨ ।ਅੰਮ੍ਰਿਤਾ ਵਿਰਕ ਦਾ ਜਨਮ ਜਲੰਧਰ ਦੇ ਪਿੰਡ ਵਿਰਕ ‘ਚ1975 ‘ਚ ਹੋਇਆ ਸੀ ਅਤੇ 1997 ‘ਚ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । 

Amrita Virk ,.jpg

ਹੋਰ ਪੜ੍ਹੋ : ਬੀ ਪ੍ਰਾਕ ਨੇ ਆਪਣੀ ਹੀ ਪਤਨੀ ਦੇ ਨਾਲ ਕਰਵਾਇਆ ਦੂਜਾ ਵਿਆਹ, ਵੇਖੋ ਤਸਵੀਰਾਂ

ਚਮਕੀਲੇ ਦੇ ਗਾਣੇ ਸਨ ਬਹੁਤ ਪਸੰਦ 
ਅੰਮ੍ਰਿਤਾ ਵਿਰਕ ਨੂੰ ਚਮਕੀਲੇ ਦੇ ਗੀਤ ਬਹੁਤ ਜ਼ਿਆਦਾ ਪਸੰਦ ਸਨ । ਇਸ ਲਈ ਉਹ ਜਦੋਂ ਦਸਵੀਂ ਜਮਾਤ ‘ਚ ਪੜ੍ਹਦੇ ਸਨ ਤਾਂ ਸਕੂਲ ‘ਚ ਹੋਏ ਇੱਕ ਸੱਭਿਆਚਾਰਕ ਪ੍ਰੋਗਰਾਮ ਦੇ ਦੌਰਾਨ ਉਨ੍ਹਾਂ ਨੇ ‘ਤਲਵਾਰ ਮੈਂ ਕਲਗੀਧਰ ਦੀ ਹਾਂ’ ਗਾਇਆ ਤਾਂ ਉਨ੍ਹਾਂ ਨੂੰ ਬਹੁਤ ਸਰਾਹਿਆ ਗਿਆ ਅਤੇ ਇਸੇ ਤੋਂ ਬਾਅਦ ਅੰਮ੍ਰਿਤਾ ਵਿਰਕ ਨੇ ਪ੍ਰੋਫੈਸ਼ਨ ਦੇ ਤੌਰ ਤੇ ਅਪਨਾਉਣ ਦਾ ਫੈਸਲਾ ਕਰ ਲਿਆ ਸੀ ।

Amrita (2).jpg
ਸਭ ਤੋਂ ਪਹਿਲਾਂ ਮੇਜਰ ਰਾਜਸਥਾਨੀ ਨਾਲ ਗਾਇਆ
 ਅੰਮ੍ਰਿਤਾ ਵਿਰਕ ਨੇ ਸਭ ਤੋਂ ਪਹਿਲਾਂ ਗਾਇਕ ਮੇਜਰ ਰਾਜਸਥਾਨੀ ਦੇ ਨਾਲ ਗਾਉਣਾ ਸ਼ੁਰੂ ਕੀਤਾ ਸੀ । ਕੁਝ ਕੁ ਮਹੀਨੇ ਮੇਜਰ ਰਾਜਸਥਾਨੀ ਦੇ ਨਾਲ ਗਾਉਣ ਤੋਂ ਬਾਅਦ ਅੰਮ੍ਰਿਤਾ ਵਿਰਕ  1997 ‘ਚ ਪਹਿਲੀ ਕੈਸੇਟ ਕੱਢੀ ‘ਕੱਲੀ ਬਹਿ ਕੇ ਰੋ ਲੈਂਦੀ ਹਾਂ’ ਕੱਢੀ ਸੀ । ਜਿਸ ਨੂੰ ਸਰੋਤਿਆਂ ਦਾ ਭਰਵਾਂ ਪਿਆਰ ਮਿਲਿਆ ।ਉਨ੍ਹਾਂ ਨੇ ਇੱਕ ਮਹੀਨੇ ‘ਚ ਚਾਲੀ ਸ਼ੋਅ ਕਰਕੇ ਨਵਾਂ ਰਿਕਾਰਡ ਆਪਣੇ ਨਾਂਅ ਕੀਤਾ ਅਤੇ ਇੱਕ ਸਾਲ ‘ਚ ਦਸ ਦੇ ਕਰੀਬ ਕੈਸੇਟਾਂ ਕੱਢ ਕੇ ਰਿਕਾਰਡ ਬਣਾਇਆ ਸੀ । ਉਨ੍ਹਾਂ ਨੇ ਚਾਰ ਸੌ ਦੇ ਕਰੀਬ ਗਾਣੇ ਗਾਏ ਹਨ ।

Amrita Virk.jpg ਕਿਉਂ ਹੋਈ ਇੰਡਸਟਰੀ ਤੋਂ ਦੂਰ 
ਅੰਮ੍ਰਿਤਾ ਵਿਰਕ ਦਾ ਵਿਆਹ ਮਲਕੀਤ ਸਿੰਘ ਦੇ ਨਾਲ ਸੰਨ 2000 ‘ਚ ਹੋਇਆ ਸੀ । ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਬੇਟੇ ਦਾ ਜਨਮ ਹੋਇਆ । ਵਿਆਹ ਤੋਂ ਬਾਅਦ ਉਹ ਕੈਨੇਡਾ ‘ਚ ਸੈਟਲ ਹੋ ਗਏ ਅਤੇ ਪਰਿਵਾਰਕ ਰੁਝੇਵਿਆਂ ‘ਚ ਏਨਾਂ ਕੁ ਰੁੱਝ ਗਏ ਕਿ ਕਈ ਸਾਲਾਂ ਤੱਕ ਇੰਡਸਟਰੀ ਤੋਂ ਦੂਰ ਰਹੇ ਹਨ ।ਪਰ ਹੁਣ ਮੁੜ ਤੋਂ ਉਹ ਇੰਡਸਟਰੀ ‘ਚ ਸਰਗਰਮ ਹੋਏ ਹਨ ਅਤੇ ਕਈ ਲਾਈਵ ਸ਼ੋਅ ਵੀ ਉਹ ਕਰ ਰਹੇ ਹਨ।  
 

View this post on Instagram

A post shared by Amrita Virk (@amritavirkofficial)

Related Post