ਅਦਾਕਾਰਾ ਪੂਨਮ ਪਾਂਡੇ ਨੇ ਹੁਣ ਕੀਤਾ ਇਹ ਕੰਮ, ਤਸਵੀਰ ਸਾਂਝੀ ਕਰਕੇ ਦਿੱਤੀ ਜਾਣਕਾਰੀ

By  Rupinder Kaler July 27th 2020 01:49 PM

ਆਪਣੀਆਂ ਬੋਲਡ ਤਸਵੀਰਾਂ ਤੇ ਵੀਡੀਓ ਕਰਕੇ ਹਮੇਸ਼ਾ ਚਰਚਾ ਵਿੱਚ ਰਹਿਣ ਵਾਲੀ ਪੂਨਮ ਪਾਂਡੇ ਨੇ ਮੰਗਣੀ ਕਰ ਲਈ ਹੈ । ਉਸ ਨੇ ਆਪਣੇ ਬੁਆਏ ਫ੍ਰੈਂਡ ਸੈਮ ਬਾਮਬੇ ਨਾਲ ਮੰਗਣੀ ਕਰਵਾਈ ਹੈ । ਇਸ ਸਭ ਦੀ ਜਾਣਕਾਰੀ ਸੈਮ ਨੇ ਖੁਦ ਦਿੱਤੀ ਹੈ । ਸੈਮ ਨੇ ਆਪਣੀ ਮੰਗਣੀ ਦੀ ਤਸਵੀਰ ਸਾਂਝੀ ਕੀਤੀ ਹੈ । ਸੈਮ ਨੇ ਆਪਣੀ ਹੋਣ ਵਾਲੀ ਪਤਨੀ ਦੀ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਵਿੱਚ ਪੂਨਮ ਪਾਂਡੇ ਤੇ ਸੈਮ ਆਪਣੀ ਮੰਗਣੀ ਦੀਆਂ ਅੰਗੂਠੀਆਂ ਦਿਖਾਉਂਦੇ ਹੋਏ ਨਜ਼ਰ ਆ ਰਹੇ ਹਨ ।

https://www.instagram.com/p/CC-b33fj_5F/?utm_source=ig_embed&utm_campaign=loading

ਇਸ ਤਸਵੀਰ ਨੂੰ ਸੈਮ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ । ਉਸ ਨੇ ਲਿਖਿਆ ਹੈ ‘ਆਖਿਰ ਅਸੀਂ ਇਹ ਕਮੰ ਕਰ ਲਿਆ’। ਪੂਨਮ ਪਾਂਡੇ ਦੇ ਪ੍ਰਸ਼ੰਸਕ ਇਸ ਤਸਵੀਰ ਨੂੰ ਲਾਈਕ ਕਰ ਰਹੇ ਹਨ ਤੇ ਕਮੈਂਟ ਕਰਕੇ ਮੰਗਣੀ ਦੀ ਵਧਾਈ ਦੇ ਰਹੇ ਹਨ ।

https://www.instagram.com/p/B9kDxlkJF6Z/

ਤੁਹਾਨੂੰ ਦੱਸ ਦਿੰਦੇ ਹਾਂ ਕਿ ਪੂਨਮ ਪਾਂਡੇ ਅਕਸਰ ਆਪਣੇ ਇੰਸਟਾਗ੍ਰਾਮ ਤੇ ਬੋਲਡ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਦੀ ਹੈ । ਇਸ ਵਜ੍ਹਾ ਕਰਕੇ ਉਹ ਕਾਫੀ ਸੁਰਖੀਆਂ ਵਿੱਚ ਰਹਿੰਦੀ ਹੈ ।

https://www.instagram.com/p/B-1nQpgpXve/

Related Post