ਅਦਾਕਾਰਾ ਪੂਨਮ ਪਾਂਡੇ ਨੇ ਆਪਣੇ ਬੁਆਏ ਫਰੈਂਡ ਨਾਲ ਕਰਵਾਇਆ ਵਿਆਹ, ਤਸਵੀਰਾਂ ਵਾਇਰਲ

By  Rupinder Kaler September 11th 2020 08:32 AM

ਆਪਣੀਆਂ ਬੋਲਡ ਤਸਵੀਰਾਂ ਤੇ ਵੀਡੀਓ ਕਰਕੇ ਸੁਰਖੀਆਂ ਵਿੱਚ ਰਹਿਣ ਵਾਲੀ ਅਦਾਕਾਰਾ ਪੂਨਮ ਪਾਂਡੇ ਨੇ ਆਖਿਰਕਾਰ ਆਪਣੇ ਬੁਆਏ ਫਰੈਂਡ ਸੈਮ ਬਾਮਬੇ ਨਾਲ ਵਿਆਹ ਕਰ ਲਿਆ ਹੈ । ਉਹਨਾਂ ਦੇ ਵਿਆਹ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆ ਹਨ । ਵਿਆਹ ਦੀ ਜਾਣਕਾਰੀ ਖੁਦ ਪੂਨਮ ਨੇ ਤਸਵੀਰ ਸਾਂਝੀ ਕਰਕੇ ਦਿੱਤੀ ਹੈ । ਇਸ ਤਸਵੀਰ ਵਿੱਚ ਪੂਨਮ ਰਵਾਇਤੀ ਅੰਦਾਜ਼ ਵਿੱਚ ਸੈਮ ਨਾਲ ਨਜ਼ਰ ਆ ਰਹੀ ਹੈ ।

https://www.instagram.com/p/CE9aM0hpgv_/

ਪੂਨਮ ਨੇ ਇਸ ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ ਹੈ ‘ਅਗਲੇ 7 ਜਨਮ ਤੁਹਾਡੇ ਨਾਲ ਬਿਤਾਉਣਾ ਚਾਹੁੰਦੀ ਹਾਂ’ । ਸੈਮ ਨੇ ਨੇ ਵੀ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ ਵਿੱਚ ਦੋਵੇਂ ਪਾਰਟੀ ਮੂਡ ਵਿੱਚ ਨਜ਼ਰ ਆ ਰਹੇ ਹਨ । ਸੈਮ ਨੇ ਵੀ ਇਸ ਤਸਵੀਰ ਨੂੰ ਕੈਪਸ਼ਨ ਦਿੱਤਾ ਹੈ ।

https://www.instagram.com/p/CE9b8SBpafo/

ਤੁਹਾਨੂੰ ਦੱਸ ਦਿੰਦੇ ਹਾਂ ਕਿ ਪੂਨਮ ਪਾਂਡੇ 2013 ਵਿੱਚ ਆਈ ਫ਼ਿਲਮ ਨਸ਼ਾ ਵਿੱਚ ਨਜ਼ਰ ਆਈ ਸੀ । ਇਸ ਫ਼ਿਲਮ ਤੋਂ ਬਾਅਦ ਉਸ ਨੇ ਕਈ ਫ਼ਿਲਮਾਂ ਕੀਤੀਆਂ । ਏਨੀਂ ਦਿਨੀਂ ਉਹ ਆਪਣੀਆਂ ਬੋਲਡ ਤਸਵੀਰਾਂ ਤੇ ਵੀਡੀਓ ਕਰਕੇ ਕਾਫੀ ਸੁਰਖੀਆਂ ਵਿੱਚ ਰਹਿੰਦੀ ਹੈ ।

https://www.instagram.com/p/B9kDxlkJF6Z/

Related Post