ਤਰਸੇਮ ਸਿੰਘ ਉਰਫ ਸਟੀਰੀਓ ਨੇਸ਼ਨ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਸਨ ਕਈ ਹਿੱਟ ਗੀਤ, ‘ਨੱਚਾਂਗੇ ਸਾਰੀ ਰਾਤ’ ਗੀਤ ਨਾਲ ਮਿਲੀ ਪਛਾਣ

By  Shaminder April 30th 2022 02:58 PM -- Updated: April 30th 2022 03:57 PM

ਪੰਜਾਬੀ ਇੰਡਸਟਰੀ ‘ਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ, ਜਦੋਂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਤਰਸੇਮ ਸਿੰਘ ਸੈਣੀ (Tarsem Singh alias Stereo Nation)  ਦੇ ਦਿਹਾਂਤ (Death) ਦੀ ਖ਼ਬਰ ਲੋਕਾਂ ਨੂੰ ਮਿਲੀ । ਉਹ ਪਿਛਲੇ ਕਈ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ । ਪੰਜਾਬੀ ਇੰਡਸਟਰੀ ਨੁੰ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਸਨ । ਜਿਸ ‘ਚ ‘ਨੱਚਾਂਗੇ ਸਾਰੀ ਰਾਤ’ ਨੱਬੇ ਦੇ ਦਹਾਕੇ ‘ਚ ਹਰ ਕਿਸੇ ਦੀ ਜ਼ੁਬਾਨ ‘ਤੇ ਚੜਿਆ ਹੋਇਆ ਸੀ ।

tarsem singh,

ਹੋਰ ਪੜ੍ਹੋ : ਤਰਸੇਮ ਸਿੰਘ ਉਰਫ ਸਟੀਰੀਓ ਨੇਸ਼ਨ ਦੇ ਦਿਹਾਂਤ ‘ਤੇ ਸੁਖਸ਼ਿੰਦਰ ਸ਼ਿੰਦਾ, ਜੈਜ਼ੀ ਬੀ ਸਣੇ ਕਈ ਸਿਤਾਰਿਆਂ ਨੇ ਦਿੱਤੀ ਸ਼ਰਧਾਂਜਲੀ

ਇਸ ਤੋਂ ਇਲਾਵਾ ਗੱਲਾਂ ਗੋਰੀਆਂ ‘ਤੇ ਗੋਰੀਆਂ , ਥੋੜਾ ਦਾਰੂ ਵਿੱਚ ਪਿਆਰ ਮਿਲਾ ਦੇ, ਹਾਏ ਜਵਾਨੀ, ਇਸ਼ਕ ਹੋ ਗਿਆ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਹਨ । ਜੋ ਅੱਜ ਵੀ ਲੋਕਾਂ ਦੀ ਜ਼ੁਬਾਨ ‘ਤੇ ਚੜ੍ਹੇ ਹੋਏ ਨੇ । ਤਾਜ਼ ਦੀ ਉਮਰ 54  ਸਾਲ ਦੀ ਸੀ ਅਤੇ ਉਹ ਪਿਛਲੇ ਕਈ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ ਅਤੇ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੇ ਪਰਿਵਾਰ ਵੱਲੋਂ ਉਨ੍ਹਾਂ ਦੇ ਠੀਕ ਹੋਣ ਦੀ ਪੁਸ਼ਟੀ ਵੀ ਕੀਤੀ ਗਈ ਸੀ ।

ਹੋਰ ਪੜ੍ਹੋ : ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਆਈ ਬੁਰੀ ਖ਼ਬਰ, ਤਰਸੇਮ ਸਿੰਘ ਉਰਫ ਸਟੀਰੀਓ ਨੇਸ਼ਨ ਦਾ ਦਿਹਾਂਤ

ਤਾਜ਼ ਨੇ ਸਾਲ ੨੦੦੩ ਵਿੱਚ ਫਿਲਮ 'ਕੋਈ ਮਿਲ ਗਿਆ' ਲਈ ਰਿਤਿਕ ਰੋਸ਼ਨ ਲਈ ਇੱਕ ਗੀਤ ਤਿਆਰ ਕੀਤਾ ਸੀ। 'ਇਟਸ ਮੈਜ਼ਿਕ' ਦੇ ਇਨ੍ਹਾਂ ਗੀਤਾਂ ਨੇ ਪ੍ਰਸ਼ੰਸਕਾਂ ਨੂੰ ਖੂਬ ਨੱਚਣ ਦਿੱਤਾ।

Tarsem singh,, image From instagram

ਉਨ੍ਹਾਂ ਦੇ ਪਰਿਵਾਰ ਵੱਲੋਂ ਉਨ੍ਹਾਂ ਦੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ‘ਤੇ ਉਨ੍ਹਾਂ ਦੀ ਸਿਹਤ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਸੀ ਕਿ ਉਹ ਹਸਪਤਾਲ ‘ਚ ਹਨ ਤੇ ਉਨ੍ਹਾਂ ਦੀਸਿਹਤ ‘ਚ ਸੁਧਾਰ ਹੋ ਰਿਹਾ ਹੈ । ਪਰ ਬੀਤੇ ਦਿਨ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ ।ਉਨ੍ਹਾਂ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰੇ ਦੁੱਖ ਪ੍ਰਗਟ ਕਰ ਰਹੇ ਹਨ ਅਤੇ ਉੇਨ੍ਹਾਂ ਦੇ ਪਰਿਵਾਰ ਨੂੰ ਹੌਸਲਾ ਵੀ ਦੇ ਰਹੇ ਹਨ ।

 

View this post on Instagram

 

A post shared by Taz Stereo Nation (@tazstereonation)

Related Post