ਵੇਖੋ ਟਾਈਗਰ ਸ਼ਰਾਫ਼ ਦੀ ਆਉਣ ਵਾਲੀ ਬਾਗ਼ੀ 2 ਦੀ ਪਹਿਲੀ ਝੱਲਕ

By  Gourav Kochhar January 4th 2018 05:22 PM

ਟਾਈਗਰ ਸ਼ਰਾਫ਼ ਦੇ ਬਾਗੀ ਨੂੰ ਤੁਸੀਂ ਸਾਰਿਆਂ ਨੇ ਹੀ ਬਹੁਤ ਪਿਆਰ ਦਿੱਤਾ ਸੀ, ਫੁੱਲ ਆਫ਼ ਐਕਸ਼ਨ ਤੇ ਰੋਮਾਂਸ ਵਾਲ਼ੀ ਇਹ ਫ਼ਿਲਮ ਲੋਕਾਂ ਦੇ ਦਿਲਾਂ ਦੇ ਨਾਲ ਨਾਲ ਬੋਕ੍ਸ ਆਫ਼ਿਸ ਤੇ ਵੀ ਕਮਾਲ ਕਰ ਗਈ ਸੀ | ਇਸਲਈ ਹੁਣ ਟਾਈਗਰ ਸ਼ਰਾਫ਼ ਆਪਣੇ ਫੈਨਸ ਦੇ ਲਈ ਇਕ ਬਹੁਤ ਵੱਡੀ ਖੁਸ਼ਖਬਰੀ ਲੈ ਕੇ ਆਏ ਨੇ | ਉਨ੍ਹਾਂ ਨੇ ਘੋਸ਼ਣਾ ਕਰ ਦਿੱਤੀ ਹੈ ਬਾਗੀ 2 ਦੇ ਰਿਲੀਜ਼ ਕਰਨ ਦੀ ਤਾਰੀਕ |

ਜੀ ਹਾਂ ਬਾਗੀ 2, 30 ਮਾਰਚ ਨੂੰ ਦੁਨੀਆਭਰ ਵਿਚ ਰਿਲੀਜ਼ ਹੋਵੇਗੀ | ਇਸ ਕਰਕੇ ਸਾਲ 2018 ਟਾਈਗਰ ਸ਼ਰਾਫ਼ ਤੇ ਉਨ੍ਹਾਂ ਦੇ ਫੈਨਸ ਦੇ ਲਈ ਬਹੁਤ ਧਮਾਕੇਦਾਰ ਹੋਣ ਵਾਲਾ ਹੈ | ਬਾਗੀ 2 ਦੇ ਵਿਚ ਟਾਈਗਰ ਸ਼ਰਾਫ਼ ਦਾ ਜਿਥੇ ਇਕ ਵੱਖਰਾ ਅੰਦਾਜ਼ ਵੇਖਣ ਨੂੰ ਮਿਲੇਗਾ, ਉੱਥੇ ਹੀ ਟਾਈਗਰ ਸ਼ਰਾਫ਼ Tiger Shroff ਆਪਣੇ ਐਕਸ਼ਨ ਦੇ ਨਾਲ ਸਾਰਿਆਂ ਦਾ ਇਕ ਵਾਰ ਫਿਰ ਤੋਂ ਖੂਬ ਮਨੋਰੰਜਨ ਕਰਨਗੇ | ਇਸਲਈ ਤਿਆਰ ਹੋ ਜਾਓ ਅਤੇ ਇੰਤਜ਼ਾਰ ਕਰੋ 30 ਮਾਰਚ ਦਾ |

Related Post