ਇੱਕ ਹੋਰ ਰੋਮਾਂਟਿਕ ਗੀਤ ਦੇ ਨਾਲ ਹਾਜ਼ਰ ਹੋਏ ਪ੍ਰਭ ਗਿੱਲ

By  Shaminder November 11th 2020 05:01 PM

ਰੋਮਾਂਟਿਕ ਗੀਤਾਂ ਲਈ ਮਸ਼ਹੂਰ ਗਾਇਕ ਪ੍ਰਭ ਗਿੱਲ ਇੱਕ ਵਾਰ ਮੁੜ ਤੋਂ ਆਪਣੇ ਨਵੇਂ ਗੀਤ ਦੇ ਨਾਲ ਹਾਜ਼ਰ ਹੋਏ ਨੇ । ਉਨ੍ਹਾਂ ਦਾ ਗੀਤ ‘ਇੱਕ ਵਾਰੀ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਰਾਜ ਫਤਿਹਪੁਰ ਨੇ ਲਿਖੇ ਨੇ ।ਸੰਨੀ ਵਿਕ ਨੇ ਇਸ ਗੀਤ ਨੂੰ ਆਪਣੇ ਮਿਊਜ਼ਿਕ ਦੇ ਨਾਲ ਸ਼ਿੰਗਾਰਿਆ ਹੈ । ਸੋਨੀ ਮਿਊਜ਼ਿਕ ਇੰਡੀਆ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ ।

prabh Gill

ਫੀਚਰਿੰਗ ‘ਚ ਪ੍ਰਭ ਗਿੱਲ ਦੇ ਨਾਲ ਕ੍ਰਿਸ਼ਨਾ ਮੁਖਰਜੀ ਨਜ਼ਰ ਆ ਰਹੇ ਹਨ । ਇਹ ਇੱਕ ਰੋਮਾਂਟਿਕ ਸੌਂਗ ਹੈ, ਜਿਸ ਨੂੰ ਇੱਕ ਕੁੜੀ ਦੇ ਪੱਖ ਤੋਂ ਗਾਇਆ ਗਿਆ ਹੈ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪ੍ਰਭ ਗਿੱਲ ਕਈ ਹਿੱਟ ਗੀਤ ਗਾ ਚੁੱਕੇ ਹਨ ।

ਹੋਰ ਪੜ੍ਹੋ : ਪ੍ਰਭ ਗਿੱਲ ਆਪਣੇ ਨਵੇਂ ਗੀਤ ‘IK WARI’ ਦੇ ਨਾਲ ਹੋਣਗੇ ਦਰਸ਼ਕਾਂ ਦੇ ਰੁਬਰੂ, ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਪੋਸਟਰ

prabh gill

ਉਨ੍ਹਾਂ ਦੇ ਜ਼ਿਆਦਾਤਰ ਗੀਤ ਰੋਮਾਂਟਿਕ ਹੁੰਦੇ ਹਨ । ਪਿਛਲੇ ਕਈ ਸਾਲਾਂ ਤੋਂ ਉਹ ਇੰਡਸਟਰੀ ‘ਚ ਸਰਗਰਮ ਹਨ ।

prabh gill

ਗੀਤਾਂ ਤੋਂ ਬਾਅਦ ਹੁਣ ਉਹ ‘ਯਾਰ ਅਣਮੁੱਲੇ ਰਿਟਰਨਸ’ ‘ਚ ਆਪਣੀ ਅਦਾਕਾਰੀ ਦਾ ਜਲਵਾ ਵਿਖਾਉਂਦੇ ਹੋਏ ਨਜ਼ਰ ਆਉਣਗੇ ।ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਹਰੀਸ਼ ਵਰਮਾ ਅਤੇ ਯੁਵਰਾਜ ਹੰਸ ਵੀ ਵਿਖਾਈ ਦੇਣਗੇ ।

 

View this post on Instagram

 

#IKWARI OUT NOW ⚠️⚠️⚠️⚠️ Check & SwipeUp Story For Link

A post shared by Prabh Gill (@prabhgillmusic) on Nov 9, 2020 at 4:37am PST

Related Post