ਪ੍ਰਭ ਗਿੱਲ ਪਹਾੜੀ ਵਾਦੀਆਂ ‘ਚ ਮਨਾ ਰਹੇ ਛੁੱਟੀਆਂ, ਸਾਂਝਾ ਕੀਤਾ ਵੀਡੀਓ

By  Shaminder November 2nd 2022 05:24 PM

ਪ੍ਰਭ ਗਿੱਲ (Prabh Gill ) ਅਜਿਹੇ ਗਾਇਕ ਹਨ ਜਿਨ੍ਹਾਂ ਨੇ ਆਪਣੇ ਰੋਮਾਂਟਿਕ ਗੀਤਾਂ ਦੇ ਨਾਲ ਹਰ ਕਿਸੇ ਦੇ ਦਿਲ ‘ਚ ਖ਼ਾਸ ਜਗ੍ਹਾ ਬਣਾਈ ਹੈ । ਪ੍ਰਭ ਗਿੱਲ ਨੇ ਜਿੱਥੇ ਗਾਇਕੀ ਦੇ ਖੇਤਰ ‘ਚ ਮੱਲਾਂ ਮਾਰੀਆਂ ਹਨ, ਉਥੇ ਹੀ ਉਹ ਅਦਾਕਾਰੀ ਦੇ ਖੇਤਰ ‘ਚ ਕੰਮ ਕਰ ਚੁੱਕੇ ਹਨ । ‘ਯਾਰ ਅਣਮੁੱਲੇ ਰਿਟਰਨਸ’ ਫ਼ਿਲਮ ‘ਚ ਉਨ੍ਹਾਂ ਨੇ ਕੰਮ ਕੀਤਾ ਹੈ । ਇਨ੍ਹੀਂ ਦਿਨੀਂ ਪ੍ਰਭ ਗਿੱਲ ਪਹਾੜੀ ਵਾਦੀਆਂ ‘ਚ ਆਪਣਾ ਸਮਾਂ ਬਿਤਾ ਰਹੇ ਹਨ ।

Prabh Gill Image Source : Instagram

ਹੋਰ ਪੜ੍ਹੋ : ਰਣਜੀਤ ਬਾਵਾ ਦਾ ਨਵਾਂ ਗੀਤ ‘ਮਿੱਠੀਆਂ ਜੇਲ੍ਹਾਂ’ ਰਿਲੀਜ਼, ਵਿਦੇਸ਼ਾਂ ‘ਚ ਕੰਮ ਕਰਨ ਗਏ ਪੰਜਾਬੀਆਂ ਦੇ ਦਰਦ ਨੂੰ ਕੀਤਾ ਗਿਆ ਬਿਆਨ

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਪ੍ਰਭ ਗਿੱਲ ਹੱਥ ‘ਚ ਚਾਹ ਦਾ ਕੱਪ ਫੜੀ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਤੇ ਪ੍ਰਸ਼ੰਸਕ ਵੀ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ ।

Prabh Gill ,, Image Source : Instagram

ਹੋਰ ਪੜ੍ਹੋ : ਗਾਇਕਾ ਕਮਲਜੀਤ ਨੀਰੂ ਨੇ ਆਪਣੇ ਪੁੱਤਰ ਦੇ ਵਿਆਹ ਦਾ ਵੀਡੀਓ ਕੀਤਾ ਸਾਂਝਾ, ਨਵ-ਵਿਆਹੀ ਜੋੜੀ ਦੇ ਨਾਲ ਆਈ ਨਜ਼ਰ

ਪ੍ਰਭ ਗਿੱਲ ਨੇ ਗਾਇਕੀ ਦੇ ਖੇਤਰ ‘ਚ ਜਗ੍ਹਾ ਬਨਾਉਣ ਦੇ ਲਈ ਬਹੁਤ ਜ਼ਿਆਦਾ ਮਿਹਨਤ ਕੀਤੀ ਅਤੇ ਇਸ ‘ਚ ਉਨ੍ਹਾਂ ਦੇ ਪਿਤਾ ਜੀ ਦਾ ਵੀ ਪੂਰਾ ਸਹਿਯੋਗ ਰਿਹਾ ਹੈ ।ਪ੍ਰਭ ਗਿੱਲ ਦਾ ਜਨਮ 23 ਦਸੰਬਰ 1984 ਨੂੰ ਲੁਧਿਆਣਾ ਪੰਜਾਬ 'ਚ ਹੋਇਆ ਸੀ। ਉਨ੍ਹਾਂ ਨੂੰ ਨਿੱਕੀ ਉਮਰ ‘ਚ ਹੀ ਗਾਇਕੀ ਦੀ ਚੇਟਕ ਲੱਗ ਗਈ ਸੀ।

Prabh Gill ,,. image Source : Instagram

ਪ੍ਰਭ ਗਿੱਲ ਨੇ ਆਪਣੀ ਸਖ਼ਤ ਮਿਹਨਤ ਤੇ ਦ੍ਰਿੜ ਵਿਸ਼ਵਾਸ ਨਾਲ ਸੰਗੀਤ ਦੇ ਰਾਹ ‘ਤੇ ਚਲਦੇ ਰਹੇ। ਜਿਸ ‘ਚ ਉਨ੍ਹਾਂ ਨੇ 300 ਰੁਪਏ ਤੋਂ 700 ਤੱਕ ਦੀ ਕਮਾਈ ਵੀ ਕੀਤੀ। ਉਨ੍ਹਾਂ ਨੇ 4-5 ਸਾਲ ਬਤੌਰ ਕੋਰਸ ਸਿੰਗਰ ਦਿਲਜੀਤ ਦੋਸਾਂਝ ਨਾਲ ਕੰਮ ਵੀ ਕੀਤਾ।

 

View this post on Instagram

 

A post shared by Prabh Gill (@prabhgillmusic)

Related Post