ਸੌ-ਸੌ ਵਾਰ ਕੀ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਪ੍ਰਭ ਗਿੱਲ 

By  Shaminder December 1st 2018 11:05 AM -- Updated: December 1st 2018 11:17 AM

'ਤੇਰੀ ਆਕੜ' ਤੋਂ ਬਾਅਦ ਪ੍ਰਭ ਗਿੱਲ ਮੁੜ ਤੋਂ ਆ ਰਹੇ ਨੇ ਆਪਣੇ ਨਵੇਂ ਗੀਤ ਸੌ ਸੌ ਦੇ ਨਾਲ ਇਸ ਦਾ ਇੱਕ ਪੋਸਟਰ ਬੱਬਲ ਰਾਏ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਇਸ ਗੀਤ ਦੇ ਬੋਲ ਚੰਨਾ ਜੰਡਾਲੀ ਨੇ ਲਿਖੇ ਨੇ ਜਦਕਿ ਮਿਊਜ਼ਿਕ ਮਿਕਸ ਸਿੰਘ ਨੇ ਦਿੱਤਾ ਹੈ ।ਵੀਡਿਓ ਤਿਆਰ ਕੀਤਾ ਹੈ ਸੁੱਖ ਸੰਘੇੜਾ ਨੇ। ਤੇਰੀ ਆਕੜ ਤੋਂ ਬਾਅਦ ਪ੍ਰਭ ਗਿੱਲ ਦਾ ਇਹ ਗੀਤ ਸਰੋਤਿਆਂ ਨੂੰ ਕਿੰਨਾ ਕੁ ਪਸੰਦ ਆਉਂਦਾ ਹੈ ਇਹ ਤਾਂ ਆਉਣ ਵਾਲੇ ਦਿਨਾਂ 'ਚ ਹੀ ਪਤਾ ਲੱਗ ਸਕਦਾ ਹੈ ।

ਹੋਰ ਵੇਖੋ : ਪ੍ਰਭ ਗਿੱਲ ਦੇ ਪ੍ਰਸ਼ੰਸਕਾਂ ਨੇ ਗਾਇਆ ‘ਤੇਰੀ ਆਕੜ੍ਹ’ ਪ੍ਰਭ ਗਿੱਲ ਨੇ ਕੀਤੀ ਤਾਰੀਫ

https://www.instagram.com/p/Bqw_RiYBrp4/

ਕਿਉਂਕਿ ਇਹ ਗੀਤ ਵੀਹ ਦਸੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ । ਤੁਹਾਨੂੰ ਦੱਸ ਦਈਏ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣੀ ਥਾਂ ਬਨਾਉਣ ਲਈ ਪ੍ਰਭ ਗਿੱਲ ਨੇ ਕਾਫੀ ਮਿਹਨਤ ਕੀਤੀ ਅਤੇ ਆਪਣੇ ਆਪ ਨੂੰ ਸਥਾਪਿਤ ਕੀਤਾ ।ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ ।ਜਿਨ੍ਹਾਂ 'ਚ ਕਈ ਪਾਰਟੀ ਗੀਤ ਅਤੇ ਕਈ ਰੋਮਾਂਟਿਕ ਗੀਤ ਗਾਏ ਨੇ ।

prabh gill - new song prabh gill - new song

ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ । ਹੁਣ ਮੁੜ ਤੋਂ ਉਹ ਆਪਣੇ ਨਵੇਂ ਗੀਤ ਨਾਲ ਸਰੋਤਿਆਂ ਦੇ ਰੁਬਰੂ ਹੋਣ ਜਾ ਰਹੇ ਨੇ ।

Related Post