ਪ੍ਰਭ ਗਿੱਲ ਕਿਸ ਨਾਲ ਨਿੱਕੀ ਨਿੱਕੀ ਗੱਲ 'ਤੇ ਲੜ੍ਹ ਰਹੇ ਹਨ , ਦੇਖੋ ਵੀਡੀਓ

By  Aaseen Khan December 20th 2018 11:24 AM

ਪ੍ਰਭ ਗਿੱਲ ਕਿਸ ਨਾਲ ਨਿੱਕੀ ਨਿੱਕੀ ਗੱਲ 'ਤੇ ਲੜ੍ਹ ਰਹੇ ਹਨ , ਦੇਖੋ ਵੀਡੀਓ : ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਰੋਮਾਂਟਿਕ ਅਤੇ ਮਿੱਠੀ ਆਵਾਜ਼ ਦੇ ਮਾਲਿਕ ਗਾਇਕ ਪ੍ਰਭ ਗਿੱਲ ਦਾ ਨਵਾਂ ਗਾਣਾ 100 100 ਵਾਰ ਰਿਲੀਜ਼ ਹੋ ਚੁੱਕਿਆ ਹੈ। ਗਾਣਾ ਬੜਾ ਹੀ ਖੂਬਸੂਰਤ ਹੈ ਜਿਸ 'ਚ ਇੱਕ ਘਰ ਵਾਲੇ ਅਤੇ ਘਰਵਾਲੀ ਦੀ ਨੋਕ ਝੋਕ ਬਹੁਤ ਸ਼ਾਨਦਾਰ ਢੰਗ ਨਾਲ ਦਿਖਾਈ ਗਈ ਹੈ। ਗਾਣੇ ਦੀ ਪਿਆਰੇ ਜਹੇ ਬੋਲ ਚੰਨਾ ਜੰਡਾਲੀ ਹੋਰਾਂ ਨੇ ਲਿਖੇ ਹਨ। ਗਾਣੇ ਦਾ ਸੰਗੀਤ ਕੀਤਾ ਹੈ ਫੇਮਸ ਮਿਊਜ਼ਿਕ ਡਾਇਰੈਕਟਰ ਮਿਕਸ ਸਿੰਘ ਨੇ। ਗਾਣੇ 'ਚ ਪ੍ਰਭ ਗਿੱਲ ਦੇ ਨਾਲ ਫੀਮੇਲ ਲੀਡ ਰੋਲ ਨਿਭਾਇਆ ਹੈ ਖੂਬਸੂਰਤ ਅਦਾਕਾਰਾ ਰਮਨ ਸ਼ੇਰ ਗਿੱਲ ਨੇ ।

https://www.youtube.com/watch?v=KuXygJdorY8&feature=youtu.be

ਹੋਰ ਪੜ੍ਹੋ : 20 ਰੁਪਏ ਦੇ ਲੰਗਰ ਤੋਂ ਲੈਕੇ ਕਰੋੜਾਂ ਲੋਕਾਂ ਦੇ ਪੇਟ ਭਰਨ ਦੀ ਕਹਾਣੀ ਦੱਸਦਾ ਹਿੰਮਤ ਸੰਧੂ ਦਾ ਇਹ ਗੀਤ

100 100 ਵਾਰ ਗਾਣੇ ਦਾ ਵੀਡੀਓ ਮਸ਼ਹੂਰ ਵੀਡੀਓ ਡਾਇਰੈਕਟਰ ਸੁੱਖ ਸੰਘੇੜਾ ਵੱਲੋਂ ਬਣਾਈ ਗਈ ਹੈ। ਇਹ ਗੀਤ ਟੀ ਸੀਰੀਜ਼ ਦੇ ਲੇਬਲ ਨਾਲ ਰਿਲੀਜ਼ ਕੀਤਾ ਗਿਆ ਹੈ। ਪ੍ਰਭ ਗਿੱਲ ਹੋਰਾਂ ਦੇ ਜ਼ਿਆਦਾਤਰ ਗਾਣੇ ਅਜਿਹੇ ਹੀ ਰੋਮਾਂਟਿਕ ਜੌਨਰ ਦੇ ਹਨ ਜਿੰਨ੍ਹਾਂ ਨੂੰ ਸਰੋਤਿਆਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਰਿਹਾ ਹੈ। ਇਸ ਤੋਂ ਪਹਿਲਾਂ ਪ੍ਰਭ ਗਿੱਲ ਦਾ ਗੀਤ ਤਾਰਿਆਂ ਦੇ ਦੇਸ਼ ਵਰਗੇ ਗਾਣੇ ਨੂੰ ਵੀ ਲੋਕਾਂ ਨੇ ਬਹੁਤ ਪਸੰਦ ਕੀਤਾ ਹੈ। ਉਸੇ ਤਰਾਂ ਇਸ ਗਾਣੇ ਨੂੰ ਵੀ ਦਰਸ਼ਕਾਂ ਵੱਲੋਂ ਚੰਗਾ ਰਿਸਪੌਂਸ ਮਿਲ ਰਿਹਾ ਹੈ।

Related Post