ਪਰਮਾਤਮਾ ਨਾਲ ਜੋੜਦਾ ਹੈ ਪ੍ਰਭ ਗਿੱਲ ਦਾ ਇਹ ਗੀਤ, ਦੇਖੋ ਵੀਡੀਓ

By  Aaseen Khan January 22nd 2019 02:47 PM

ਪਰਮਾਤਮਾ ਨਾਲ ਜੋੜਦਾ ਹੈ ਪ੍ਰਭ ਗਿੱਲ ਦਾ ਇਹ ਗੀਤ, ਦੇਖੋ ਵੀਡੀਓ : ਪ੍ਰਭ ਗਿੱਲ ਦੀ ਮਿਠੀ ਆਵਾਜ਼ 'ਚ ਉਹਨਾਂ ਨਵਾਂ ਧਾਰਮਿਕ ਗਾਣਾ 'ਸਤਿਨਾਮ ਵਾਹਿਗੁਰੂ' ਰਿਲੀਜ਼ ਹੋ ਚੁੱਕਿਆ ਹੈ। ਪ੍ਰਭ ਗਿੱਲ ਦੇ ਇਸ ਗਾਣੇ ਦੇ ਬੋਲ ਰੂਹ ਨੂੰ ਸ਼ਾਂਤੀ ਪਹੁੰਚਾਉਣ ਵਾਲੇ ਹਨ। ਇਹ ਗਾਣਾ ਸਿੱਖ ਵੇਲਿਊਜ਼ ਨੂੰ ਬਾਖੂਬੀ ਦਰਸਾ ਰਿਹਾ ਹੈ। ਸਤਿਨਾਮ ਵਾਹਿਗੁਰੂ ਗੀਤ ਦਾ ਵੀਡੀਓ ਵੀ ਕਾਫੀ ਸ਼ਾਨਦਾਰ ਬਣਾਇਆ ਗਿਆ ਹੈ ਜਿਸ 'ਚ ਕਈ ਸਮਾਜਿਕ ਸੰਦੇਸ਼ ਦਿੱਤੇ ਗਏ ਹਨ। ਗਾਣੇ ਦੇ ਬੋਲ ਚੰਨਾ ਜੰਡਾਲੀ ਨੇ ਲਿਖੇ ਹਨ। ਉੱਥੇ ਹੀ ਮਿਊਜ਼ਿਕ ਜੁਗਰਾਜ ਰੈਨਖ ਵੱਲੋਂ ਦਿੱਤਾ ਗਿਆ ਹੈ। ਸ਼ਾਨਦਾਰ ਕਾਨਸੈਪਟ ਵਾਲੇ ਵੀਡੀਓ ਦਾ ਨਿਰਦੇਸ਼ਨ ਸਟਾਲਿਨਵੀਰ ਸਿੰਘ ਵੱਲੋਂ ਕੀਤਾ ਗਿਆ ਹੈ। ਗਾਣੇ ਨੂੰ ਪ੍ਰਭ ਗਿੱਲ ਨੇ ਆਪਣੇ ਖੁਦ ਦੇ ਯੂ ਟਿਊਬ ਚੈੱਨਲ 'ਤੇ ਰਿਲੀਜ਼ ਕੀਤਾ ਗਿਆ ਹੈ।

ਇਸ ਗਾਣੇ ਦੀ ਇੱਕ ਹੋਰ ਖਾਸੀਅਤ ਹੈ ਕਿ ਇਸ ਗਾਣੇ ਤੋਂ ਇਕੱਠਾ ਹੋਣ ਵਾਲਾ ਸਾਰਾ ਰੁਪਇਆ ਲੋੜਵੰਦ ਲੋਕਾਂ ਨੂੰ ਦਾਨ ਕਰ ਦਿੱਤਾ ਜਾਵੇਗਾ। ਇਸ ਬਾਰੇ ਉਹਨਾਂ ਜਾਣਕਾਰੀ ਆਪਣੇ ਇੰਸਟਾਗ੍ਰਾਮ ‘ਤੇ ਵੀਡੀਓ ਅਪਲੋਡ ਕਰਕੇ ਦਿੱਤੀ ਸੀ।ਉਹਨਾਂ ਇਸ ਗਾਣੇ ਨੂੰ ਵੱਧ ਤੋਂ ਵੱਧ ਓਰਿਜ਼ਨਲ ਖਰੀਦਣ ਦੀ ਮੰਗ ਇਸ ਵੀਡੀਓ ‘ਚ ਕੀਤੀ ਹੈ ਤਾਂ ਜੋ ਇਸ ਗਾਣੇ ਤੋਂ ਇਕੱਠਾ ਹੋਇਆ ਸਾਰਾ ਰੁਪਿਆ ਲੋੜਵੰਦ ਮਜ਼ਲੂਮ ਲੋਕਾਂ ਨੂੰ ਦਾਨ ਕਰ ਸਕਣ।

ਹੋਰ ਵੇਖੋ : ਦੇਬੀ ਮਕਸੂਦਪੁਰੀ ਨੇ ਦੀਪ ਜੰਡੂ ਨਾਲ ਬਣਾਈ ਜੋੜੀ, ਕਰ ਰਹੇ ਨੇ ਕੁਝ ਨਵਾਂ

 

View this post on Instagram

 

Jarur Suno Te Jinna v Ho Sakda Song Original Buy Kareo ??

A post shared by Prabh Gill (@prabhgillmusic) on Jan 14, 2019 at 4:46am PST

ਪ੍ਰਭ ਗਿੱਲ ਇਸ ਤੋਂ ਪਹਿਲਾਂ ਵੀ ਇੱਕ ਧਾਰਮਿਕ ਗੀਤ ਗਾ ਚੁੱਕੇ ਨੇ ਜਿਸ ਦਾ ਨਾਮ ਹੈ ‘ਸ਼ੁਕਰ ਦਾਤਿਆ’ ਜਿਸ ਨੂੰ ਦਰਸ਼ਕਾਂ ਵੱਲੋਂ ਬਹੁਤ ਹੀ ਪਸੰਦ ਕੀਤਾ ਗਿਆ। ਇਸ ਬਾਰ ਵੀ ਉਹਨਾਂ ਦਾ ਇਹ ਉਪਰਾਲਾ ਤਾਰੀਫ ਦੇ ਕਾਬਿਲ ਹੈ।

Related Post