ਕਿਹੜੀਆਂ ਗੱਲਾਂ ਨੂੰ ਨਹੀਂ ਭੁਲਾ ਪਾ ਰਹੇ ਪ੍ਰਭ ਗਿੱਲ,ਵੇਖੋ ਵੀਡਿਓ 

By  Shaminder October 10th 2018 10:01 AM

ਪ੍ਰਭ ਗਿੱਲ ਨੇ ਗਾਇਕੀ 'ਚ ਆਪਣਾ ਸਥਾਨ ਬਨਾਉਣ ਲਈ ਇੱਕ ਲੰਬਾ ਸੰਘਰਸ਼ ਕੀਤਾ ਹੈ । ਅੱਜ ਜੇ ਉਹ ਇੱਕ ਕਾਮਯਾਬ ਗਾਇਕ ਦੇ ਵਜੋਂ ਉੱਭਰ ਰਹੇ ਨੇ ਤਾਂ ਇਸ ਪਿੱਛੇ ਉਨ੍ਹਾਂ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ । ਜਿਸ ਕਾਰਨ ਉਹ ਗਾਇਕੀ ਦੇ ਖੇਤਰ 'ਚ ਆਪਣੀ ਵਿਲੱਖਣ ਪਹਿਚਾਣ ਬਨਾਉਣ 'ਚ ਕਾਮਯਾਬ ਹੋਏ ਨੇ ।

ਹੋਰ ਵੇਖੋ : ਪ੍ਰਭ ਗਿੱਲ ਦੇ ਪ੍ਰਸ਼ੰਸਕਾਂ ਨੇ ਗਾਇਆ ‘ਤੇਰੀ ਆਕੜ੍ਹ’ ਪ੍ਰਭ ਗਿੱਲ ਨੇ ਕੀਤੀ ਤਾਰੀਫ

https://www.instagram.com/p/BotPfBNHs3t/?hl=en&taken-by=prabhgillmusic

ਬੇਸ਼ੱਕ ਅੱਜ ਉਹ ਸ਼ੌਹਰਤ ਦੀਆਂ ਬੁਲੰਦੀਆਂ ਨੂੰ ਛੂਹ ਰਹੇ ਨੇ ਪਰ ਇਸ ਦੇ ਬਾਵਜੂਦ ਉਹ ਆਪਣੀ ਗਾਇਕੀ 'ਚ ਨਿਖਾਰ ਲਿਆਉਣ ਲਈ ਲਗਾਤਾਰ ਮਿਹਨਤ ਕਰ ਰਹੇ ਨੇ ਅਤੇ ਆਪਣੇ ਰਿਆਜ਼ ਨੂੰ ਉਹ ਪੂਰਾ ਸਮਾਂ ਦਿੰਦੇ ਹਨ । ਉਨ੍ਹਾਂ ਨੇ ਆਪਣਾ ਇੱਕ ਵੀਡਿਓ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਜਿਸ 'ਚ ਉਹ ਹਾਰਮੋਨੀਅਮ ਦੇ ਨਾਲ ਰਿਆਜ਼ ਕਰਦੇ ਵਿਖਾਈ ਦੇ ਰਹੇ ਨੇ । ਇਸ ਵੀਡਿਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਪ੍ਰਭ ਗਿੱਲ ਆਪਣੇ ਰਿਆਜ਼ ਨੂੰ ਪੂਰਾ ਸਮਾਂ ਦਿੰਦੇ ਹਨ ।

ਇਸ ਵੀਡਿਓ ਨੂੰ ਸਾਂਝਾ ਕਰਦੇ ਹੋਏੇ ਉਨ੍ਹਾਂ ਨੇ ਲਿਖਿਆ ਕਿ "ਲਿਖਣਾ ਬਹੁਤ ਕੁਝ ਚਾਹੁੰਦਾ ਹਾਂ ਪਰ ਛੱਡੋ। ਫਿਰ ਕਦੇ ਕਰੂੰਗਾ ਦਿਲ ਦੀਆਂ ਗੱਲਾਂ" ਇਸ ਦੇ ਨਾਲ ਹੀ ਉਨ੍ਹਾਂ ਅੱਗੇ ਲਿਖਿਆ ਕਿ ਜੇ ਤੁਹਾਨੂੰ ਪਸੰਦ ਆਇਆ ਤਾਂ ਸ਼ੇਅਰ ਕਰ ਦਿਉ ।ਤੁਹਾਨੂੰ ਦੱਸ ਦਈਏ ਕਿ ਪ੍ਰਭ ਗਿੱਲ ਦਾ ਹਾਲ 'ਚ ਹੀ ਇੱਕ ਗੀਤ ਆਇਆ ਸੀ ਜਿਸ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ।ਪ੍ਰਭ ਗਿੱਲ ਆਪਣੇ ਵੀਡਿਓ ਅਕਸਰ ਸੋਸ਼ਲ ਮੀਡੀਆ 'ਤੇ ਸਾਂਝੇ ਕਰਕੇ ਆਪਣੇ ਸਰੋਤਿਆਂ ਨਾਲ ਰੂਬਰੂ ਹੁੰਦੇ ਰਹਿੰਦੇ ਨੇ ।

Related Post