ਸੋਸ਼ਲ ਮੀਡੀਆ ’ਤੇ ਲੜਨ ਵਾਲਿਆਂ ਨੂੰ ਗਾਇਕ ਪ੍ਰਭ ਗਿੱਲ ਦੀ ਨਸੀਹਤ

By  Rupinder Kaler September 8th 2020 07:04 PM

ਗਾਇਕ ਪ੍ਰਭ ਗਿੱਲ ਨੇ ਸੋਸ਼ਲ ਮੀਡੀਆ ਤੇ ਗਾਇਕਾਂ ਪਿੱਛੇ ਲੜਨ ਵਾਲਿਆਂ ਲੋਕਾਂ ਨੂੰ ਨਸੀਹਤ ਦਿੱਤੀ ਹੈ । ਪ੍ਰਭ ਗਿੱਲ ਨੇ ਇਹ ਨਸੀਹਤ ਉਦੋਂ ਦਿੱਤੀ ਹੈ ਜਦੋਂ ਸੋਸ਼ਲ ਮੀਡੀਆ 'ਤੇ ਪੰਜਾਬੀ ਇੰਡਸਟਰੀ ਤੇ ਗਾਇਕ ਸਿੱਧੂ ਮੂਸੇਵਾਲਾ ਤੇ ਬੱਬੂ ਮਨ ਦੇ ਕਲੇਸ਼ ਦੀਆਂ ਖਬਰਾਂ ਚੱਲ ਰਹੀਆਂ ਹਨ । ਇਨ੍ਹਾਂ ਦੀ ਲੜਾਈ 'ਚ ਦੋਹਾਂ ਦੇ ਫੈਨਜ਼ ਵੀ ਸੋਸ਼ਲ ਮੀਡੀਆ 'ਤੇ ਕਾਫੀ ਭਿੜ ਰਹੇ ਹਨ। ਇਸ 'ਤੇ ਹੁਣ ਪ੍ਰਭ ਗਿੱਲ ਨੇ ਸੋਸ਼ਲ ਮੀਡੀਆ ਦਾ ਗਲਤ ਇਸਤੇਮਾਲ ਕਰਨ ਵਾਲਿਆਂ ਨੂੰ ਸਿੱਖਿਆ ਦਿੱਤੀ ਹੈ।

https://www.instagram.com/p/CE1m-WhHnmC/

ਪ੍ਰਭ ਗਿੱਲ ਨੇ ਲਿਖਿਆ, "ਹਰ ਇੱਕ ਬਿਜ਼ਨਸਮੈਨ ਜਾਂ ਦੁਕਾਨਦਾਰ ਵਾਂਗ ਕਲਾਕਾਰ ਵੀ ਗਾਉਂਦੇ ਹਨ, ਸੰਗੀਤ ਬਣਾਉਂਦੇ ਹਨ, ਵੇਚਦੇ ਹਨ ਤੇ ਰੋਟੀ ਕਮਾਉਂਦੇ ਹਨ।" ਦੋਸਤੋ ਲੜਾਈ ਕਰੋ ਆਪਣੇ ਕਮਜ਼ੋਰ ਸਿਸਟਮ ਨੂੰ ਮਜਬੂਤ ਕਰਨ ਲਈ ਤੇ ਆਪਣੇ ਭਵਿੱਖ ਲਈ। ਲੜਾਈ ਕਰੋ ਬਹਿਸ ਕਰੋ ਸਵਾਲ ਕਰੋ ਉਨ੍ਹਾਂ ਨੂੰ ਜਿਨ੍ਹਾਂ ਦੇ ਹੱਥਾਂ 'ਚ ਵਾਗਡੋਰ ਹੈ, ਇੰਟਰਨੈਟ 'ਤੇ ਆਪਣੀ ਸਮਾਰਟਨੈਸ ਨੂੰ ਆਪਣੇ ਭਵਿੱਖ ਲਈ ਤੇ ਚੰਗੇ ਕੰਮਾਂ ਲਈ ਵਰਤੋ"

https://www.instagram.com/p/CEwZkXLHtIT/

ਇਸ ਦੇ ਨਾਲ ਹੀ ਪ੍ਰਭ ਗਿੱਲ ਨੇ ਇਹ ਵੀ ਦੱਸਿਆ, "ਇਹ ਇੰਟਰਨੈਟ ਤੇ ਰੋਜ਼ ਹੁੰਦੀ ਬਹਿਸ/ਲੜਾਈ ਦਾ ਕੋਈ ਅੰਤ ਨਹੀਂ ਨਾਂ ਕੋਈ ਰਿਜ਼ਲਟ ਹੈ ਅਸਲ ਲੜਾਈ ਇਸ ਤੋਂ ਕਈ ਗੁਣਾ ਵੱਡੀ ਹੈ। ਕੋਈ ਵੀ ਕਲਾਕਾਰ ਨਹੀਂ ਚਾਹੁੰਦਾ ਕੇ ਕੋਈ ਲੜੇ। ਨਾ ਹੀ ਉਹ ਲੜਨ 'ਤੇ ਸ਼ਾਬਾਸ਼ੀ ਦਏਗਾ…. ਫੋਨ ਤੇ ਇੰਟਰਨੇਟ ਵਿਚੋਂ ਨਿਕਲ ਕੇ ਆਲੇ ਦੁਆਲੇ ਦੀ ਦੁਨੀਆ ਵੇਖੋ"।

https://www.instagram.com/p/CErLl1ZD8G6/

Related Post