ਇਸ ਵਜ੍ਹਾ ਕਰਕੇ ਪ੍ਰਤੀਕ ਬੱਬਰ ਆਪਣੇ ਪਿਤਾ ਰਾਜ ਬੱਬਰ ਨਾਲ ਕਰਦੇ ਸਨ ਨਫਰਤ, ਕਈ ਸਾਲ ਨਹੀਂ ਕੀਤੀ ਸੀ ਇੱਕ ਦੂਜੇ ਨਾਲ ਗੱਲ …!

By  Rupinder Kaler June 23rd 2020 06:25 AM

80 ਦੇ ਦਹਾਕੇ ਵਿੱਚ ਅਦਾਕਾਰ ਰਾਜ ਬੱਬਰ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਸਨ । 23 ਜੂਨ 1952 ਨੂੰ ਰਾਜ ਬੱਬਰ ਦਾ ਜਨਮ ਉੱਤਰ ਪ੍ਰਦੇਸ਼ ਦੇ ਟੂੰਡਲਾ ਵਿੱਚ ਹੋਇਆ ਸੀ । ਉਹਨਾਂ ਦਾ ਫ਼ਿਲਮੀ ਸਫ਼ਰ ਥਿਏਟਰ ਤੋਂ ਸ਼ੁਰੂ ਹੋਇਆ ਸੀ । ਫ਼ਿਲਮੀ ਦੁਨੀਆ ਦੇ ਨਾਲ ਨਾਲ ਰਾਜ ਬੱਬਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਕਾਫੀ ਚਰਚਾ ਵਿੱਚ ਰਹੇ ਹਨ । ਰਾਜ ਨੇ ਦੋ ਵਿਆਹ ਕੀਤੇ ਸਨ ।ਤੁਹਾਨੂੰ ਪਤਾ ਹੈ ਕਿ ਰਾਜ ਦੇ ਨਾਲ ਉਹਨਾਂ ਦੇ ਬੇਟੇ ਪ੍ਰਤੀਕ ਬੱਬਰ ਦੀ ਨਹੀਂ ਬਣਦੀ ।

https://www.instagram.com/p/B_RuMf2D9t8/

ਇੱਥੋਂ ਤੱਕ ਕਿ ਪ੍ਰਤੀਕ ਦੇ ਵਿਆਹ ਵਿੱਚ ਵੀ ਰਾਜ ਬੱਬਰ ਸ਼ਾਮਿਲ ਨਹੀਂ ਸਨ ਹੋਏ ।ਪ੍ਰਤੀਕ ਨੇ ਆਪਣੇ ਨਾਂਅ ਦੇ ਪਿੱਛੇ ਲੱਗਣ ਵਾਲੇ ਸਰ ਨੇਮ ਨੂੰ ਵੀ ਹਟਾ ਦਿੱਤਾ ਸੀ ਪਰ ਬਾਅਦ ਵਿੱਚ ਦੋਹਾਂ ਦਾ ਰਿਸ਼ਤਾ ਬਿਹਤਰ ਹੋਇਆ । ਤੁਹਾਨੂੰ ਦੱਸ ਦਿੰਦੇ ਹਾਂ ਕਿ ਰਾਜ ਬੱਬਰ ਦਾ ਪਹਿਲਾ ਵਿਆਹ ਨਾਦਿਰਾ ਨਾਲ ਹੋਇਆ ਸੀ । ਓਹਨੀਂ ਦਿਨੀਂ ਰਾਜ ਸਟਰਗਲ ਕਰ ਰਹੇ ਸਨ । ਦੋਹਾਂ ਵਿੱਚ ਪਿਆਰ ਹੋਇਆ ਤੇ 1975 ਵਿੱਚ ਦੋਹਾਂ ਨੇ ਵਿਆਹ ਕਰ ਲਿਆ ।

ਦੋਹਾਂ ਦਾ ਵਿਆਹ ਚੰਗਾ ਚੱਲ ਰਿਹਾ ਸੀ ਕਿ ਅਚਾਨਕ ਰਾਜ ਬੱਬਰ ਦੀ ਜ਼ਿੰਦਗੀ ਵਿੱਚ ਸਮਿਤਾ ਪਾਟਿਲ ਆ ਗਈ ਤੇ ਰਾਜ ਉਹਨਾਂ ਨੂੰ ਦਿਲ ਦੇ ਬੈਠੇ । ਉਸ ਸਮੇਂ ਦੋਵੇਂ ਲਿਵ ਇਨ ਵਿੱਚ ਰਹਿਣ ਲੱਗੇ । ਨਾਦਿਰਾ ਨੂੰ ਛੱਡ ਰਾਜ ਨੇ ਸਮਿਤਾ ਨਾਲ ਵਿਆਹ ਕਰ ਲਿਆ । ਵਿਆਹ ਤੋਂ ਇੱਕ ਸਾਲ ਬਾਅਦ ਦੋਹਾਂ ਦੇ ਘਰ ਪ੍ਰਤੀਕ ਬੱਬਰ ਨੇ ਜਨਮ ਲਿਆ । ਪ੍ਰਤੀਕ ਦੇ ਜਨਮ ਤੋਂ ਦੋ ਹਫਤੇ ਬਾਅਦ ਸਮਿਤਾ ਦੀ ਮੌਤ ਹੋ ਗਈ ।

https://www.instagram.com/p/CABGReEnbKw/

ਪ੍ਰਤੀਕ ਦਾ ਮੰਨਣਾ ਹੈ ਕਿ ਸਮਿਤਾ ਦੀ ਮੌਤ ਲਈ ਰਾਜ ਬੱਬਰ ਜ਼ਿੰਮੇਵਾਰ ਸਨ, ਇਸੇ ਲਈ ਪ੍ਰਤੀਕ ਨੇ ਰਾਜ ਨਾਲ ਕਈ ਸਾਲ ਗੱਲ ਨਹੀਂ ਕੀਤੀ । ਪਰ ਹੌਲੀ ਹੌਲੀ ਇਹ ਦੂਰੀਆਂ ਘੱਟ ਹੋ ਗਈਆਂ ਹਨ ਤੇ ਦੋਵੇਂ ਪਿਓ ਪੁੱਤ ਇੱਕ ਦੂਜੇ ਦੇ ਨੇੜੇ ਆ ਗਏ ਹਨ ।

https://www.instagram.com/p/CAVVY5tnRJ6/

Related Post