ਪ੍ਰੀਤ ਹਰਪਾਲ ਤੇ ਮੈਂਡੀ ਤੱਖਰ ਦੇ ਫ਼ਿਲਮ 'ਲੁਕਣ ਮੀਚੀ' ਦੇ ਸੈੱਟ 'ਤੇ ਹੋਏ ਮਜ਼ੇਦਾਰ ਕਿੱਸੇ ਜਾਨਣ ਲਈ ਦੇਖੋ ਪੀਟੀਸੀ ਸ਼ੋਅ ਕੇਸ, ਦੇਖੋ ਵੀਡੀਓ

By  Aaseen Khan May 2nd 2019 12:10 PM

ਪ੍ਰੀਤ ਹਰਪਾਲ ਤੇ ਮੈਂਡੀ ਤੱਖਰ ਦੇ ਫ਼ਿਲਮ 'ਲੁਕਣ ਮੀਚੀ' ਦੇ ਸੈੱਟ 'ਤੇ ਹੋਏ ਮਜ਼ੇਦਾਰ ਕਿੱਸੇ ਜਾਨਣ ਲਈ ਦੇਖੋ ਪੀਟੀਸੀ ਸ਼ੋਅ ਕੇਸ : ਪ੍ਰੀਤ ਹਰਪਾਲ ਅਤੇ ਮੈਂਡੀ ਤੱਖਰ ਜਿਹੜੇ ਆਪਣੀ ਆਉਣ ਵਾਲੀ ਫ਼ਿਲਮ 'ਚ ਲੁਕਣ ਮੀਚੀ ਖੇਡਦੇ ਨਜ਼ਰ ਆਉਣਗੇ। ਜੀ ਹਾਂ ਫ਼ਿਲਮ ਲੁਕਣ ਮੀਚੀ ਜਿਹੜੀ 10 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਤੇ ਮੈਂਡੀ ਤੱਖਰ ਅਤੇ ਪ੍ਰੀਤ ਹਰਪਾਲ ਵੱਲੋਂ ਫ਼ਿਲਮ ਦੀ ਲਗਾਤਾਰ ਪ੍ਰਮੋਸ਼ਨ ਕੀਤੀ ਜਾ ਰਹੀ ਹੈ। ਇਸੇ ਸਿਲਸਿਲੇ 'ਚ ਇਸ ਫ਼ਿਲਮ ਦੀ ਸਟਾਰ ਕਾਸਟ ਪਹੁੰਚ ਰਹੀ ਹੈ ਨੰਬਰ ਇੱਕ ਪੰਜਾਬੀ ਚੈਟ ਸ਼ੋਅ ਪੀਟੀਸੀ ਸ਼ੋਅ ਕੇਸ 'ਚ ਜਿੱਥੇ ਪ੍ਰੀਤ ਹਰਪਾਲ ਅਤੇ ਮੈਂਡੀ ਤੱਖਰ ਕਰਨਗੇ ਫ਼ਿਲਮ ਬਾਰੇ ਢੇਰ ਸਾਰੀਆਂ ਗੱਲਾਂ। ਪੀਟੀਸੀ ਸ਼ੋਅ ਕੇਸ ਦਾ ਇਹ ਐਪੀਸੋਡ 7 ਮਈ ਨੂੰ ਰਾਤ 10 ਵਜੇ ਪੀਟੀਸੀ ਪੰਜਾਬੀ 'ਤੇ ਦਿਖਾਇਆ ਜਾਵੇਗਾ।

 

View this post on Instagram

 

PTC Showcase 'ਚ ਖੇਡਾਂਗੇ ਲੁਕਣ ਮੀਚੀ, Preet Harpal ਤੇ Mandy Takhar ਦੇ ਨਾਲ... Date - 7th May, 2019 Timing - 10 PM Only on #PTCPunjabi @preet.harpal @mandy.takhar #PTCShowcase #LukanMichi #PreetHarpal #MandyTakhar

A post shared by PTC Punjabi (@ptc.network) on May 1, 2019 at 11:06pm PDT

ਹੋਰ ਵੇਖੋ :ਦੁਨੀਆਂ ਦੀ ਇਸ ਭੀੜ 'ਚ ਕੰਵਰ ਗਰੇਵਾਲ ਦੇ ਅੰਦਰ ਅਜੇ ਵੀ ਹਨ ਕਈ ਸਵਾਲ, ਦੇਖੋ ਵੀਡੀਓ

ਲੁਕਣ ਮੀਚੀ ਫ਼ਿਲਮ ‘ਚ ਹੌਬੀ ਧਾਲੀਵਾਲ, ਬੀ.ਐੱਨ.ਸ਼ਰਮਾ, ਕਰਮਜੀਤ ਅਨਮੋਲ, ਗੁਰਚੇਤ ਚਿੱਤਰਕਾਰ, ਅੰਮ੍ਰਿਤ ਔਲਖ ਆਦਿ ਨਜ਼ਰ ਆਉਣਗੇ। ਫ਼ਿਲਮ ਦੀ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ। ਇਸ ਫ਼ਿਲਮ ਨੂੰ ਐੱਮ.ਹੁੰਦਲ ਨੇ ਡਾਇਰੈਕਟ ਕੀਤਾ ਹੈ ਤੇ ਅਵਤਾਰ ਸਿੰਘ ਬੱਲ ਤੇ ਵਿਕਰਮ ਬੱਲ ਇਸ ਫ਼ਿਲਮ ਦੇ ਨਿਰਮਾਤਾ ਹਨ।

ਸੋ ਫ਼ਿਲਮ ਦੇ ਸੈੱਟ 'ਤੇ ਕਿਹੋ ਜਿਹੀ ਮਸਤੀ ਹੁੰਦੀ ਸੀ ਅਜਿਹੇ ਬਹੁਤ ਸਾਰੇ ਕਿੱਸੇ ਸੁਣਨ ਨੂੰ ਮਿਲਣਗੇ ਪੀਟੀਸੀ ਸ਼ੋਅ ਕੇਸ 'ਚ ਦੇਖਣਾ ਨਾਂ ਭੁੱਲਣਾ 7 ਮਈ ਨੂੰ ਰਾਤ 10 ਵਜੇ ਸਿਰਫ਼ ਪੀਟੀਸੀ ਪੰਜਾਬੀ 'ਤੇ।

Related Post