ਕਮੇਡੀ ਤੇ ਰੋਮਾਂਸ ਨਾਲ ਭਰਪੂਰ ਹੋਏਗੀ ਪੰਜਾਬੀ ਫ਼ਿਲਮ 'ਲੁੱਕਣ ਮੀਚੀ', ਪੋਸਟਰ ਰਿਲੀਜ਼ 

By  Rupinder Kaler April 15th 2019 06:30 PM

ਪੀਟੀਸੀ ਮੋਸ਼ਨ ਪਿਕਚਰਸ ਤੇ ਗਲੋਬਲ ਮੂਵੀਜ਼ ਪ੍ਰਾਈਵੇਟ ਲਿਮ. ਵੱਲੋਂ ਬਣਾਈ ਜਾ ਰਹੀ ਫ਼ਿਲਮ 'ਲੁੱਕਣ ਮੀਚੀ' ਦਾ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ । ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ਵਿੱਚ ਗਾਇਕ ਪ੍ਰੀਤ ਹਰਪਾਲ ਤੇ ਮੈਂਡੀ ਤੱਖਰ ਨਜ਼ਰ ਆਉਣਗੇ । ਇਸ ਤੋਂ ਇਲਾਵਾ ਅੰਮ੍ਰਿਤ ਔਲਖ, ਯੋਗਰਾਜ ਸਿੰਘ, ਗੁੱਗੂ ਗਿੱਲ, ਹੌਬੀ ਧਾਲੀਵਾਲ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਗੁਰਚੇਤ ਚਿੱਤਰਕਾਰ ਤੋਂ ਇਲਾਵਾ ਹੋਰ ਕਈ ਕਲਾਕਾਰ ਵੱਖ ਵੱਖ ਕਿਰਦਾਰਾਂ ਨੂੰ ਨਿਭਾਉਂਦੇ ਨਜ਼ਰ ਆਉਣਗੇ ।

Lukan Michi: Here Is All You Need To Know About Preet Harpal And Mandy Takhar Starrer Lukan Michi: Here Is All You Need To Know About Preet Harpal And Mandy Takhar Starrer

ਇਸ ਫ਼ਿਲਮ ਦਾ ਨਿਰਦੇਸ਼ਨ ਡਾਇਰੈਕਟਰ ਐੱਮ.ਹੁੰਦਲ ਕਰ ਰਹੇ ਹਨ ਜਦੋਂ ਕਿ ਅਵਤਾਰ ਸਿੰਘ ਬੱਲ ਤੇ ਵਿਕਰਮ ਬੱਲ ਇਸ ਫ਼ਿਲਮ ਦੇ ਨਿਰਮਾਤਾ ਹਨ । ਫ਼ਿਲਮ ਦੀ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ । ਫ਼ਿਲਮ ਲੁੱਕਣ ਮੀਚੀ ਨੂੰ 10 ਮਈ 2019 ਨੂੰ ਵਰਲਡ ਵਾਇਡ ਰਿਲੀਜ਼ ਕੀਤਾ ਜਾਵੇਗਾ ।

Related Post