ਪ੍ਰੀਤ ਹਰਪਾਲ ਦੇ ਗੀਤਾਂ 'ਤੇ ਝੂਮੇ ਨੌਜਵਾਨ ,ਪ੍ਰੀਤ ਹਰਪਾਲ ਨੇ ਸਾਂਝਾ ਕੀਤਾ ਵੀਡਿਓ 

By  Shaminder September 15th 2018 06:54 AM

ਪ੍ਰੀਤ ਹਰਪਾਲ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਪ੍ਰੀਤ ਹਰਪਾਲ ਕਿਸੇ ਥਾਂ 'ਤੇ ਆਪਣੀ ਪਰਫਾਰਮੈਂਸ ਦੇ ਰਹੇ ਨੇ ।ਪ੍ਰੀਤ ਹਰਪਾਲ ਦੇ ਇਸ ਵੀਡਿਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਪਸੰਦ ਕੀਤਾ ਹੈ । ਪ੍ਰੀਤ ਹਰਪਾਲ 'ਮੁੰਡਾ ਜਦੋਂ ਵੇਖਾਂ ਸੋਹਣਾ ਸਰਦਾਰ' 'ਤੇ ਪਰਫਾਰਮੈਂਸ ਦੇ ਰਹੇ ਨੇ ਅਤੇ ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਉਤਾਵਲੇ ਨੇ ਅਤੇ ਉਨ੍ਹਾਂ ਨੂੰ ਆਪਣੇ ਮੋਬਾਇਲ ਕੈਮਰਿਆਂ 'ਚ ਕੈਦ ਕਰ ਰਹੇ ਨੇ ।

https://www.instagram.com/p/BntdI9yHe86/?hl=en

ਪ੍ਰੀਤ ਹਰਪਾਲ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ ।ਪ੍ਰੀਤ ਹਰਪਾਲ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ । ਉਨ੍ਹਾਂ 'ਚੋਂ ਲਹਿੰਗਾ ਵੀ ਇੱਕ ਅਜਿਹਾ ਗੀਤ ਹੈ ।ਜੋ ਹਾਲ 'ਚ ਹੀ ਰਿਲੀਜ਼ ਹੋਇਆ ਹੈ ਅਤੇ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਉਨ੍ਹਾਂ ਨੇ 'ਬਲੈਕ ਸੂਟ', 'ਅੱਤ ਗੋਰੀਏ' ਸਣੇ ਹੋਰ ਕਈ ਗੀਤ ਦਿੱਤੇ ਨੇ ਅਤੇ ਹੁਣ ਮੁੜ ਤੋਂ ਉਹ ਆਪਣੇ ਨਵੇਂ ਗੀਤ 'ਲਹਿੰਗੇ' ਦੇ ਨਾਲ ਸਰੋਤਿਆਂ ਦੇ ਰੂਬਰੂ ਹੋਏ ਨੇ ।

ਇਸ ਗੀਤ ਨੂੰ ਲੋਕਾਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । 'ਲਹਿੰਗਾ' ਗੀਤ ਨੂੰ ਜਿੰਨੀ ਖੂਬਸੂਰਤੀ ਨੂੰ ਪ੍ਰੀਤ ਹਰਪਾਲ ਨੇ ਗਾਇਆ ਹੈ ,ਓਨੀ ਹੀ ਖੂਬਸੂਰਤੀ ਨਾਲ ਇਸ ਵੀਡਿਓ ਨੂੰ ਬਣਾਇਆ ਗਿਆ ਹੈ ।ਇਸ ਗੀਤ ਦੇ ਬੋਲ ਪ੍ਰੀਤ ਹਰਪਾਲ ਨੇ ਲਿਖੇ ਨੇ। ਪ੍ਰੀਤ ਹਰਪਾਲ ਨੇ ਜਿੱਥੇ ਗਾਇਕੀ ਦੇ ਖੇਤਰ 'ਚ ਆਪਣੇ ਹੁਨਰ ਦਾ ਪ੍ਰਗਟਾਵਾ ਕੀਤਾ ਹੈ । ਉੱਥੇ ਹੀ ਅਦਾਕਾਰੀ ਦੇ ਖੇਤਰ 'ਚ ਵੀ ਆਪਣਾ ਜਲਵਾ ਦਿਖਾਇਆ ਹੈ    ।ਪ੍ਰੀਤ ਹਰਪਾਲ ਨੇ ਕਈ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ । ਸਮੇਂ ਦੀ ਨਬਜ਼ ਪਛਾਨਣ ਵਾਲੇ ਪ੍ਰੀਤ ਹਰਪਤਾਲ ਆਪਣੇ ਗੀਤਾਂ 'ਚ ਜਿੱਥੇ ਪਰਿਵਾਰਕ ਰਿਸ਼ਤਿਆਂ ਅਤੇ ਮੋਹ ਪਿਆਰ ਦੀ ਗੱਲ ਕਰਦਾ ਹੈ ' ਉਥੇ ਹੀ ਉਹ ਆਪਣੀ ਮਿੱਟੀ ਨਾਲ ਜੁੜੇ ਗੀਤ ਵੀ ਗਾਉਂਦਾ ਹੈ । ਬਹੁਤੇ ਗੀਤ ਜੋ ਉਸ ਦੇ ਗਾਏ ਹਨ, ਉਹ ਉਸ ਦੇ ਆਪਣੇ ਹੀ ਲਿਖੇ ਹੋਏ ਹੁੰਦੇ ਹਨ । ਉਸ ਦੇ ਲਿਖੇ ਗੀਤ ਜ਼ੈਜ਼ੀ ਬੈਂਸ ਅਤੇ ਮਿਸ ਪੂਜਾ ਨੇ ਵੀ ਗਾਏ ਹਨ ਪ੍ਰੀਤ ਹਰਪਾਲ ਦੇ ਗੀਤਾਂ ਵਿਚ ਅਸ਼ਲੀਲਤਾ ਦੇ ਚਮਕੀਲੇ, ਭੜਕੀਲੇ, ਦੋ-ਤ੍ਰੈ ਭਾਸ਼ੀ ਅਰਥਮਈ ਭਾਸ਼ਾਈ ਦਿ੍ਸ਼ ਨਹੀਂ ਉਭਰਦੇ ।

 

Related Post