ਇਸ ਤਸਵੀਰ 'ਚ ਨਜ਼ਰ ਆ ਰਿਹਾ ਬੱਚਾ ਹੈ ਅੱਜ ਦਾ ਨਾਮੀ ਗਾਇਕ ਅਤੇ ਅਦਾਕਾਰ,ਕੀ ਤੁਸੀਂ ਪਛਾਣਿਆ !

By  Shaminder January 4th 2020 06:01 PM

ਏਨੀਂ ਦਿਨੀਂ ਸਿਤਾਰਿਆਂ ਵੱਲੋਂ ਆਪਣੀਆਂ ਪੁਰਾਣੀਆਂ ਤਸਵੀਰਾਂ ਸ਼ੇਅਰ ਕਰਨ ਦਾ ਸਿਲਸਿਲਾ ਜਾਰੀ ਹੈ । ਜਿੱਥੇ ਬਾਲੀਵੁੱਡ ਹਸਤੀਆਂ ਵੱਲੋਂ ਲਗਾਤਾਰ ਇਸ ਤਰ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੇ ਜਾ ਰਹੇ ਹਨ ਉੱਥੇ ਹੀ ਪਾਲੀਵੁੱਡ ਅਤੇ ਗਾਇਕੀ ਦੇ ਖੇਤਰ ਦੀਆਂ ਨਾਮੀ ਹਸਤੀਆਂ ਵੀ ਆਪਣੀਆਂ ਪੁਰਾਣੀਆਂ ਤਸਵੀਰਾਂ ਸਾਂਝੀਆਂ ਕਰਦੀਆਂ ਰਹਿੰਦੀਆਂ ਹਨ ।

ਹੋਰ ਵੇਖੋ:ਪ੍ਰੀਤ ਹਰਪਾਲ ਤੇ ਡਾਕਟਰ ਜਿਊਸ ਲੈ ਕੇ ਆ ਰਹੇ ਹਨ ਨਵਾਂ ਗਾਣਾ ‘FRAGRANCE’

https://www.instagram.com/p/B65JBzvgPeV/

ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਗਾਇਕ ਅਤੇ ਅਦਾਕਾਰ ਪ੍ਰੀਤ ਹਰਪਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਉਨ੍ਹਾਂ ਦੇ ਬਚਪਨ ਦੀ ਹੈ ਜਿਸ 'ਚ ਉਹ ਆਪਣੇ ਪਿਤਾ ਜੀ ਅਤੇ ਮਾਮਾ ਜੀ ਦੇ ਨਾਲ ਨਜ਼ਰ ਆ ਰਹੇ ਹਨ ਅਤੇ ਇਹ ਤਸਵੀਰ ਕਿਸੇ ਵਿਆਹ ਸਮਾਰੋਹ ਦੀ ਹੈ ।

https://www.instagram.com/p/B6sGewGAuTF/

ਪ੍ਰੀਤ ਹਰਪਾਲ ਇਸ ਤਸਵੀਰ 'ਚ ਸਿਰ 'ਤੇ ਪਟਕਾ ਸਜਾਈ ਨਜ਼ਰ ਆ ਰਹੇ ਨੇ ਅਤੇ ਬਹੁਤ ਹੀ ਕਿਊਟ,ਭੋਲੇ ਅਤੇ ਬੀਬੇ ਬੱਚੇ ਦੀ ਤਰ੍ਹਾਂ ਨਜ਼ਰ ਆ ਰਹੇ ਨੇ । ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਇਸ ਤਸਵੀਰ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਇਸ ਤਸਵੀਰ ਨੂੰ ਲਗਾਤਾਰ ਸ਼ੇਅਰ ਕਰ ਰਹੇ ਹਨ ।

 

Related Post