ਸਟ੍ਰਗਲ ਦੇ ਦਿਨਾਂ ਤੋਂ ਸਾਥੀ ਨੇ ਪ੍ਰੀਤ ਹਰਪਾਲ ਅਤੇ ਕਰਮਜੀਤ ਅਨਮੋਲ ,ਵੇਖੋ ਤਸਵੀਰਾਂ  

By  Shaminder December 21st 2018 01:30 PM

ਪ੍ਰੀਤ ਹਰਪਾਲ ਬੇਸ਼ੱਕ ਅੱਜ ਕਾਮਯਾਬ ਗਾਇਕ ਨੇ ਅਤੇ ਕਰਮਜੀਤ ਅਨਮੋਲ ਇੱਕ ਪ੍ਰਸਿੱਧ ਅਦਾਕਾਰ ਦੇ ਤੌਰ 'ਤੇ ਜਾਣੇ ਜਾਂਦੇ ਨੇ । ਪਰ ਇੱਕ ਸਮਾ ਅਜਿਹਾ ਵੀ ਸੀ ਜਦੋਂ ਇਹ ਦੋਵੇਂ ਆਪੋ ਆਪਣਾ ਮੁਕਾਮ ਹਾਸਲ ਕਰਨ ਲਈ ਸੰਘਰਸ਼ ਕਰ ਰਹੇ ਸਨ । ਇਹ ਦੋਵੇਂ ਅਕਸਰ ਇੱਕਠੇ ਨਜ਼ਰ ਆਉਂਦੇ ਸਨ । ਪ੍ਰੀਤ ਹਰਪਾਲ ਨੇ ਆਪਣੇ ਸੰਘਰਸ਼ ਦੇ ਦਿਨਾਂ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ਦੌਰਾਨ ਇਹ ਇੱਕਠੇ ਨਜ਼ਰ ਆਉਂਦੇ ਸਨ । ਪ੍ਰੀਤ ਹਰਪਾਲ ਨੇ ਆਪਣੇ ਇੰਸਟਾਗ੍ਰਾਮ ਤੇ ਦੋਨਾਂ ਦੀ ਸੰਘਰਸ਼ ਦੇ ਦਿਨਾਂ ਅਤੇ ਹੁਣ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ ।

ਹੋਰ ਵੇਖੋ : ਦਰਸ਼ਨ ਲੱਖੇਵਾਲ ਨੂੰ ਫਰਸ਼ ਤੋਂ ਅਰਸ਼ ਤੱਕ ਪਹਹੁੰਚਾਉਣ ਵਾਲੇ ਹਨ ਬੱਬੂ ਮਾਨ, ਦੇਖੋ ਵੀਡਿਓ

https://www.instagram.com/p/BrhFHqDgMID/

ਦੱਸ ਦਈਏ ਕਿ ਕਰਮਜੀਤ ਅਨਮੋਲ ਇੱਕ ਕਾਮਯਾਬ ਅਦਾਕਾਰ ਦੇ ਨਾਲ –ਨਾਲ ਇੱਕ ਗਾਇਕ ਵੀ ਹਨ ਅਤੇ ਪ੍ਰੀਤ ਹਰਪਾਲ ਨੇ ਗਾਇਕੀ ਦੇ ਖੇਤਰ 'ਚ ਨਾਮ ਕਮਾਇਆ ਹੈ । ਇਨ੍ਹਾਂ ਦੋਨਾਂ ਤਸਵੀਰਾਂ 'ਚ ਇਹ ਦੋਵੇਂ ਕਲਾਕਾਰ ਕਾਫੀ ਖੁਸ਼ ਨਜ਼ਰ ਆ ਰਹੇ ਨੇ । ਕਰਮਜੀਤ ਅਨਮੋਲ ਅਜਿਹੇ ਮਿਲਣਸਾਰ ਨੇ ਕਿ ਕਿਸੇ ਅਨਜਾਣ ਨੂੰ ਵੀ ਉਹ ਕੁਝ ਹੀ ਪਲਾਂ 'ਚ ਆਪਣਾ ਬਣਾ ਲੈਂਦੇ ਨੇ ।

prret harpal and karmjit anmol prret harpal and karmjit anmol

ਰੀਲ ਲਾਈਫ 'ਚ ਉਹ ਜਿੰਨੇ ਸਿੱਧੇ ਸਾਦੇ ਨਜ਼ਰ ਆਉਂਦੇ ਨੇ ਅਸਲ ਜ਼ਿੰਦਗੀ 'ਚ ਵੀ ਉਹ ਓਨੇ ਹੀ ਸਿੱਧੇ ਸਾਦੇ ਅਤੇ ਸਾਫ ਦਿਲ ਇਨਸਾਨ ਹਨ ।ਉਨ੍ਹਾਂ ਨੇ  ਪਾਲੀਵੁੱਡ ਅਤੇ ਗਾਇਕੀ ਦੇ ਖੇਤਰ 'ਚ ਇੱਕ ਲੰਮਾ ਸਮਾ ਸੰਘਰਸ਼ ਕੀਤਾ ਹੈ ਅਤੇ ਇਸੇ ਸੰਘਰਸ਼ ਦੀ ਬਦੌਲਤ ਉਹ ਸ਼ੌਹਰਤ ਦੀਆਂ ਬੁਲੰਦੀਆਂ ਨੂੰ ਛੂਹ ਰਹੇ ਨੇ । ਇਸ ਦੇ ਨਾਲ ਹੀ ਪ੍ਰੀਤ ਹਰਪਾਲ ਨੇ ਇੱਕ ਗੀਤਕਾਰ ਦੇ ਤੌਰ 'ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਹੁਣ ਗੀਤ ਲਿਖਣ ਦੇ ਨਾਲ ਨਾਲ ਇੱਕ ਪ੍ਰਸਿੱਧ ਗਾਇਕ ਦੇ ਤੌਰ 'ਤੇ ਜਾਣੇ ਜਾਂਦੇ ਨੇ ।

Related Post