ਆਸਟ੍ਰੇਲੀਆ 'ਚ ਤਿੰਨ ਦਿਨ ਲਈ ਆਪਣੀ ਲਾਈਵ ਪਰਫਾਰਮੈਂਸ ਰਾਹੀਂ ਸਮਾਂ ਬੰਨਣਗੇ ਪ੍ਰੀਤ ਹਰਪਾਲ

By  Rajan Sharma September 29th 2018 07:55 AM

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਗੀਤ ਲੇਖਕ ਪ੍ਰੀਤ ਹਰਪਾਲ preet harpal ਨੂੰ ਕੌਣ ਨਹੀਂ ਜਾਣਦਾ| ਉਹਨਾਂ ਦੇ ਗੀਤਾਂ ਦੀ ਗੱਲ ਹੀ ਵੱਖਰੀ ਹੈ ਅਤੇ ਫੈਨਸ ਵਲੋਂ ਵੀ ਉਹਨਾਂ ਦੇ ਗੀਤਾਂ ਨੂੰ ਬੇਹੱਦ ਪਿਆਰ ਮਿਲਦਾ ਹੈ| ਪ੍ਰੀਤ ਹਰਪਾਲ ਦੇ ਫੈਨਸ ਪੰਜਾਬ ਜਾਂ ਪੂਰੇ ਭਾਰਤ ਵਿੱਚ ਹੀ ਨਹੀਂ ਹੈ ਸਗੋ ਦੁਨੀਆਂਭਰ ਵਿੱਚ ਹੈ| ਉਹਨਾਂ ਨੂੰ ਸੁਣਨ ਵਾਲੇ ਆਸਟ੍ਰੇਲੀਆ,ਕੈਨੇਡਾ,ਅਮਰੀਕਾ ਆਦਿ ਵਰਗੇ ਵੱਡੇ ਦੇਸ਼ਾਂ ਵਿੱਚ ਵੀ ਬੈਠੇ ਹਨ|

ਹਾਲ ਹੀ ਪ੍ਰੀਤ ਹਰਪਾਲ preet harpal ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਉਹਨਾਂ ਨੇ ਆਪਣੇ ਆਸਟ੍ਰੇਲੀਆ ਵਿੱਚ ਹੋ ਰਹੇ ਲਾਈਵ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ ਹੈ| 6 ਅਕਤੂਬਰ ਨੂੰ ਉਹ ਬ੍ਰਿਸਬੇਨ ਵਿੱਚ ਇੱਕ ਲਾਈਵ ਪਰਫਾਰਮਨਸ ਕਰਨ ਜਾ ਰਹੇ ਹਨ| 14 ਅਕਤੂਬਰ ਨੂੰ ਪ੍ਰੀਤ ਹਰਪਾਲ ਮੈਲਬੋਰਨ ਵਿੱਚ ਆਪਣੇ ਫੈਨਸ ਦੇ ਦਰਮਿਆਨ ਧਮਾਲਾਂ ਪਾਉਣਗੇ| 21 ਅਕਤੂਬਰ ਨੂੰ ਉਹ ਆਸਟ੍ਰੇਲੀਆ ਦੇ ਐਡਲੇਡ ਵਿੱਚ ਆਪਣੇ ਗੀਤਾਂ ਨਾਲ ਫੈਨਸ ਦਾ ਸਮਾਂ ਬਣਨਗੇ|

https://www.instagram.com/p/BoTI_edAZMC/

ਦੱਸ ਦੇਈਏ ਕੀ ਪ੍ਰੀਤ ਹਰਪਾਲ ਨੇ ਕਈ ਗੀਤ punjabi song ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਝੋਲੀ ਪਾਏ ਹਨ। ਸਮੇਂ ਦੀ ਨਬਜ਼ ਪਛਾਨਣ ਵਾਲੇ ਪ੍ਰੀਤ ਹਰਪਤਾਲ ਆਪਣੇ ਗੀਤਾਂ ‘ਚ ਜਿੱਥੇ ਪਰਿਵਾਰਕ ਰਿਸ਼ਤਿਆਂ ਅਤੇ ਮੋਹ ਪਿਆਰ ਦੀ ਗੱਲ ਕਰਦਾ ਹੈ ‘ ਉਥੇ ਹੀ ਉਹ ਆਪਣੀ ਮਿੱਟੀ ਨਾਲ ਜੁੜੇ ਗੀਤ ਵੀ ਗਾਉਂਦਾ ਹੈ ।

ਬਹੁਤੇ ਗੀਤ ਜੋ ਉਸ ਦੇ ਗਾਏ ਹਨ, ਉਹ ਉਸ ਦੇ ਆਪਣੇ ਹੀ ਲਿਖੇ ਹੋਏ ਹੁੰਦੇ ਹਨ । ਉਸ ਦੇ ਲਿਖੇ ਗੀਤ ਜ਼ੈਜ਼ੀ ਬੈਂਸ ਅਤੇ ਮਿਸ ਪੂਜਾ ਨੇ ਵੀ ਗਾਏ ਹਨ ਪ੍ਰੀਤ ਹਰਪਾਲ ਦੇ ਗੀਤਾਂ ਵਿਚ ਅਸ਼ਲੀਲਤਾ ਦੇ ਚਮਕੀਲੇ, ਭੜਕੀਲੇ, ਦੋ-ਤ੍ਰੈ ਭਾਸ਼ੀ ਅਰਥਮਈ ਭਾਸ਼ਾਈ ਦਿ੍ਸ਼ ਨਹੀਂ ਉਭਰਦੇ ।

ਹੋਰ ਪੜੋ : ਮੈਂਡੀ ਤੱਖਰ ਨਾਲ ਲੁਕਣ ਮੀਚੀ ਖੇਡਦੇ ਨਜ਼ਰ ਆਉਣਗੇ ਪ੍ਰੀਤ ਹਰਪਾਲ ਫ਼ਿਲਮ “ਲੁਕਣ ਮੀਚੀ” ਵਿੱਚ

Related Post