ਸੋਨੀ ਕਰਿਊ, ਪ੍ਰੀਤ ਸਿਆਂ ਤੇ ਗੋਪੀ ਲੌਂਗੀਆ ਲੈ ਕੇ ਆ ਰਹੇ ਹਨ ਇੱਕ ਹੋਰ ਗਾਣਾ

By  Rupinder Kaler September 13th 2019 04:14 PM

ਸੋਨੀ ਕਰਿਊ, ਪ੍ਰੀਤ ਸਿਆਂ ਇੱਕ ਹੋਰ ਗਾਣਾ ਲੈ ਕੇ ਆ ਰਹੇ ਹਨ । ‘ਚੜੇਲ’ ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇਸ ਗਾਣੇ ਵਿੱਚ ਗੋਪੀ ਲੌਂਗੀਆ ਨੂੰ ਫੀਚਰ ਕੀਤਾ ਗਿਆ ਹੈ । ਗਾਣੇ ਦੇ ਬੋਲ ਸ਼ੈਰੀ ਸੰਘੇੜਾ ਨੇ ਲਿਖੇ ਹਨ ਜਦੋਂ ਕਿ ਗੀਤ ਦਾ ਮਿਊਜ਼ਿਕ ਨੇਸ਼ਨ ਬ੍ਰਦਰਜ਼ ਨੇ ਤਿਆਰ ਕੀਤਾ ਹੈ । ਗਾਣੇ ਵਿੱਚ ਫੀਮੇਲ ਆਰਟਿਸਟ ਦੇ ਤੌਰ ਤੇ ਗੁਰਨੂਰ ਨੂੰ ਫੀਚਰ ਕੀਤਾ ਗਿਆ ਹੈ ।

https://www.instagram.com/p/B2WSju1HC1P/

ਗਾਣੇ ਦੀ ਵੀਡੀਓ ਨਿਆਮ ਆਰਟ ਵੱਲੋਂ ਤਿਆਰ ਕੀਤੀ ਗਈ ਹੈ । ਇਸ ਗੀਤ ਨੂੰ ਵਿਕਾਸ ਸੇਠੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ । 17 ਸਤੰਬਰ ਨੂੰ ਰਿਲੀਜ਼ ਹੋਣ ਵਾਲੇ ਇਸ ਗਾਣੇ ਦਾ ਸੋਨੀ ਕਰਿਊ ਦੇ ਪ੍ਰਸ਼ੰਸਕਾਂ ਵੱਲੋਂ ਲੰਮੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ ।

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪ੍ਰੀਤ ਸਿਆਂ ਤੇ ਸੋਨੀ ਕਰਿਊ ਦਾ ਗਾਣਾ ਬਾਂਦਰੀ ਲੋਕਾਂ ਨੂੰ ਕਾਫੀ ਪਸੰਦ ਆਇਆ ਸੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸੋਨੀ ਕਰਿਊ ਟਿੱਕ ਟੋਕ ਵੀਡੀਓ ਕਰਕੇ ਲੋਕਾਂ ਵਿੱਚ ਕਾਫੀ ਮਸ਼ਹੂਰ ਹੈ । ਸੋਨੀ ਦੀ ਸੋਸ਼ਲ ਮੀਡੀਆ ਤੇ ਮਕਬੂਲੀਅਤ ਨੂੰ ਦੇਖਦੇ ਹੋਏ ਦਿਲਜੀਤ ਦੋਸਾਂਝ ਨੇ ਵੀ ਆਪਣੀ ਫ਼ਿਲਮ ਵਿੱਚ ਸੋਨੀ ਨੂੰ ਫੀਚਰ ਕੀਤਾ ਸੀ ।

 

Related Post